ਇੰਡੋਨੇਸ਼ੀਆ ਦੇ ਮੱਧ ਜਾਵਾ ਇਲਾਕੇ ਸੜਕ ਹਾਦਸੇ ਦੌਰਾਨ 6 ਦੀ ਮੌਤ, 4 ਜ਼ਖਮੀ

Monday, Sep 23, 2024 - 03:41 PM (IST)

ਇੰਡੋਨੇਸ਼ੀਆ ਦੇ ਮੱਧ ਜਾਵਾ ਇਲਾਕੇ ਸੜਕ ਹਾਦਸੇ ਦੌਰਾਨ 6 ਦੀ ਮੌਤ, 4 ਜ਼ਖਮੀ

ਜਕਾਰਤਾ : ਇੰਡੋਨੇਸ਼ੀਆ ਦੇ ਮੱਧ ਜਾਵਾ ਸੂਬੇ 'ਚ ਸੋਮਵਾਰ ਤੜਕੇ ਇੱਕ ਹਾਈਵੇਅ 'ਤੇ ਇਕ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਪਾਟੀ ਟ੍ਰੈਫਿਕ ਪੁਲਸ ਦੀ ਮੁੱਢਲੀ ਰਿਪੋਰਟ ਅਨੁਸਾਰ, ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਦੇ ਕਰੀਬ ਸੂਬੇ ਦੇ ਪਾਟੀ ਖੇਤਰ ਵਿਚ ਵਾਪਰਿਆ, ਜਿਸ ਵਿੱਚ ਇੱਕ ਯਾਤਰੀ ਬੱਸ ਤੇ ਦੋ ਸੈਮੀ-ਟ੍ਰੇਲਰ ਟਰੱਕ ਸ਼ਾਮਲ ਸਨ।

ਪਾਟੀ ਟ੍ਰੈਫਿਕ ਪੁਲਸ ਦੇ ਮੁਖੀ ਅਸਫੌਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਬੱਸ 'ਚ 28 ਲੋਕ ਸਵਾਰ ਸਨ। ਚਾਰ ਸਵਾਰੀਆਂ ਅਤੇ ਡਰਾਈਵਰ ਦੀ ਮੌਤ ਹੋ ਗਈ। ਦੂਜੇ ਪਾਸੇ ਸੈਮੀ ਟ੍ਰੇਲਰ ਦੇ ਡਰਾਈਵਰ ਦੀ ਵੀ ਮੌਤ ਹੋ ਗਈ। ਸਿਨਹੂਆ ਨਿਊਜ਼ ਏਜੰਸੀ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਦੱਸਿਆ ਕਿ ਉਸ ਨੇ ਦੱਸਿਆ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਲਿਜਾਇਆ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਦੱਖਣ-ਪੂਰਬੀ ਏਸ਼ੀਆਈ ਦੇਸ਼ ਵਿਚ ਓਵਰਲੋਡਿੰਗ, ਸੜਕ ਦੀ ਮਾੜੀ ਸਥਿਤੀ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਕਾਰਨ ਜਾਨਲੇਵਾ ਸੜਕ ਹਾਦਸੇ ਆਮ ਹਨ।


author

Baljit Singh

Content Editor

Related News