''ਸਪੈਲਿੰਗ ਬੀ'' ਵਰਗੇ ਮੁਕਾਬਲੇ ''ਚ ਭਾਰਤੀ-ਅਮਰੀਕੀ ਵਿਦਿਆਰਥੀ ਜੇਤੂ

Saturday, May 30, 2020 - 06:02 PM (IST)

''ਸਪੈਲਿੰਗ ਬੀ'' ਵਰਗੇ ਮੁਕਾਬਲੇ ''ਚ ਭਾਰਤੀ-ਅਮਰੀਕੀ ਵਿਦਿਆਰਥੀ ਜੇਤੂ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਵੱਕਾਰੀ 'ਸਕ੍ਰਿਪਸ ਸਪੈਲਿੰਗ ਬੀ' ਮੁਕਾਬਲੇ ਦੀ ਤਰਜ 'ਤੇ ਆਯੋਜਿਤ ਨਵੇਂ ਸਪੈਲਿੰਗ ਮੁਕਾਬਲਾ ਆਯੋਜਿਤ ਕਰਨ ਦੇ ਪਹਿਲੇ ਐਡੀਸ਼ਨ ਵਿਚ 14 ਸਾਲਾ ਭਾਰਤੀ-ਅਮਰੀਕੀ ਵਿਦਿਆਰਥੀ ਜੇਤੂ ਰਿਹਾ। ਨਿਊਜਰਸੀ ਦੇ ਐਡੀਸਨ ਵਿਚ ਰਹਿਣ ਵਾਲੇ 8ਵੀਂ ਜਮਾਤ ਦੇ ਵਿਦਿਆਰਥੀ ਨਵਨੀਤ ਮੁਰਲੀ ਨੇ 'ਖਰੋਸ਼ਠੀ' ਦੇ ਸਹੀ ਸਪੈਲਿੰਗ ਦੱਸ ਕੇ 'ਸਪੇਲਪੰਡਿਤ' ਮੁਕਾਬਲੇ ਵਿਚ ਬਾਜ਼ੀ ਮਾਰੀ। ਮੁਕਾਬਲੇ ਵਿਚ ਦੂਜੇ ਸਥਾਨ 'ਤੇ ਵੀ ਭਾਰਤੀ ਮੂਲ ਦੀ 8ਵੀਂ ਜਮਾਤ ਦੀ ਵਿਦਿਆਰਥਣ ਰਹੀ। ਨਿਧੀ ਅਚੰਤਾ ਨੇ ਦੂਜਾ ਸਥਾਨ ਅਤੇ 6ਵੀਂ ਜਮਾਤ ਦੇ ਹਰਿਨਿ ਲੋਗਾਨ ਨੇ ਤੀਜਾ ਸਥਾਨ ਹਾਸਲ ਕੀਤਾ। 'ਸਪੇਲਮੰਡਿਤ' ਦੇ ਸਹਿ ਸੰਸਥਾਪਕ ਸੌਰਵ ਦੇਸਾਈ ਦੇ ਮੁਰਲੀ ਨੂੰ ਜੇਤੂ ਐਲਾਨ ਕੀਤਾ।

ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਅਮਰੀਕਾ 'ਚ ਕੁਝ ਚੀਨੀ ਵਿਦਿਆਰਥੀਆਂ 'ਤੇ ਲਗਾਈ ਪਾਬੰਦੀ

ਵੱਕਾਰੀ 'ਸਕ੍ਰਿਪਸ ਸਪੈਲਿੰਗ ਬੀ' ਮੁਕਾਬਲੇ ਵਿਚ ਕਈ ਸਾਲ ਤੋਂ ਭਾਰਤੀ-ਅਮਰੀਕੀ ਵਿਦਿਆਰਥੀਆਂ ਦਾ ਕਬਜ਼ਾ ਹੈ। ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ ਕਾਰਨ ਇਸ ਵਾਰ ਇਸ ਮੁਕਾਬਲੇ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਦੂਜੇ ਵਿਸ਼ਵ ਯੁੱਧ ਦੇ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ। ਸਪੈਲਿੰਗ ਬੀ ਮੁਕਾਬਲੇ ਵਿਚ 6ਵੀਂ ਜਮਾਤ ਵਿਚ ਪੰਜਵਾਂ ਅਤੇ 7ਵੀਂ ਜਮਾਤ ਵਿਚ 11ਵਾਂ ਸਥਾਨ ਹਾਸਲ ਕਰਨ ਵਾਲੇ ਮੁਰਲੀ ਨੂੰ ਸਪੇਲਪੰਡਿਤ ਮੁਕਾਬਲੇ ਦੇ ਜੇਤੂ ਰਹਿਣ 'ਤੇ 3,000 ਡਾਲਰ ਦੀ ਪੁਰਸਕਾਰ ਰਾਸ਼ੀ ਮਿਲੀ। ਮੁਰਲੀ ਨੇ ਕਿਹਾ,''ਮੈਨੂੰ ਸਾਰੇ ਸ਼ਬਦਾਂ ਦੇ ਸਪੈਲਿੰਗ ਪਤਾ ਸਨ ਪਰ ਮੈਂ ਅਤੀ ਆਤਮਵਿਸ਼ਵਾਸ ਤੋਂ ਬਚਣਾ ਚਾਹੁੰਦਾ ਸੀ। ਤੁਹਾਨੂੰ ਨਹੀਂ ਪਤਾ ਕਿ ਸਪੈਲਿੰਗ ਦੇ ਅਜਿਹੇ ਮੁਕਾਬਲੇ ਵਿਚ ਕੀ ਹੋ ਸਕਦਾ ਹੈ ਕਿਉਂਕਿ ਸ਼ਬਦਕੋਸ਼ ਦੇ ਬਾਰੇ ਵਿਚ ਕੋਈ ਪੂਰੀ ਤਰ੍ਹਾਂ ਨਹੀਂ ਜਾਣਦਾ।''


author

Vandana

Content Editor

Related News