ਭਾਰਤ-ਅਮਰੀਕਾ ਸੰਬੰਧ ਅੱਗੇ ਵੱਧਣ ਨਾਲ ਹੋਏ ਮਜ਼ਬੂਤ : ਸੀਤਾਰਮਣ

04/23/2022 2:13:41 PM

ਵਾਸ਼ਿੰਗਟਨ (ਭਾਸ਼ਾ) : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਦੁਵੱਲੇ ਸੰਬੰਧ ਅੱਗੇ ਵਧਣ ਨਾਲ ਮਜ਼ਬੂਤ ਹੋਏ ਹਨ। ਉਨ੍ਹਾਂ ਕਿਹਾ ਕਿਹਾ ਯੂਕ੍ਰੇਨ ਯੁੱਧ ਤੋਂ ਬਾਅਦ ਹੋਰ ਅਜਿਹੇ ਵਾਧੂ ਮੌਕੇ ਮਿਲਣ ਦੀ ਆਸ ਜਤਾਈ ਜਾ ਰਹੀ ਹੈ। ਸੀਤਾਰਮਣ ਇੱਥੇ ਕੌਮਾਂਤਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਦੀਆਂ ਸਾਲਾਨਾ ਬੈਠਕਾਂ ਵਿੱਚ ਸ਼ਾਮਲ ਹੋਣ ਲਈ ਆਈ ਸੀ। ਇਸ ਦੌਰਾਨ ਉਨ੍ਹਾਂ ਨੇ ਕਈ ਦੁਵੱਲੀ ਮੀਟਿੰਗਾਂ ਕੀਤੀਆਂ ਅਤੇ ਕਈ ਬਹੁਪੱਖੀ ਮੀਟਿੰਗਾਂ ਵਿੱਚ ਹਿੱਸਾ ਲਿਆ। ਉਸਨੇ ਬਿਡੇਨ ਪ੍ਰਸ਼ਾਸਨ ਦੇ ਕਈ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ। ਦੁਵੱਲੇ ਸਬੰਧਾਂ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ, ''ਇਹ ਸਮਝ ਆਈ ਹੈ ਕਿ ਅਮਰੀਕਾ ਨਾਲ ਭਾਰਤ ਦੇ ਸਬੰਧ ਅਸਲ 'ਚ ਅੱਗੇ ਵਧੇ ਹਨ। ਇਹ ਮਜ਼ਬੂਤ ​​ਹੋ ਗਏ ਹਨ। ਇਸ ਬਾਰੇ ਕੋਈ ਸਵਾਲ ਨਹੀਂ ਕਰ ਸਕਦਾ ਪਰ ਇਹ ਸਮਝ ਵੀ ਹੈ ਕਿ ਨਾ ਸਿਰਫ਼ ਰੱਖਿਆ ਉਪਕਰਣਾਂ ਲਈ  ਰੂਸ 'ਤੇ ਲੰਬੇ ਸਮੇਂ ਤੋਂ ਨਿਰਭਰਤਾ ਹੈ, ਸਗੋਂ ਭਾਰਤ ਦੇ ਇਸ ਨਾਲ ਦਹਾਕਿਆਂ ਤੋਂ ਪੁਰਾਣੇ ਸਬੰਧਾਂ ਵਿੱਚ ਵਿਰਾਸਤੀ ਮੁੱਦੇ ਵੀ ਹਨ।

ਪੜ੍ਹੋ ਇਹ ਅਹਿਮ ਖ਼ਬਰ- ਜਿਨਪਿੰਗ ਨੇ ਬਾਹਰੀ ਤਾਕਤਾਂ ਵਿਰੁੱਧ ਏਸ਼ੀਆਈ ਦੇਸ਼ਾਂ ਨੂੰ ਇਕਜੁੱਟ ਹੋਣ ਦਾ ਦਿੱਤਾ ਸੱਦਾ

ਸੀਤਾਰਮਣ ਨੇ ਆਪਣੀ ਫੇਰੀ ਦੀ ਸਮਾਪਤੀ 'ਤੇ ਵਾਸ਼ਿੰਗਟਨ ਡੀ.ਸੀ. 'ਚ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਮੈਂ ਜ਼ਿਆਦਾ ਤੋਂ ਜ਼ਿਆਦਾ ਮੌਕੇ ਪੈਦਾ ਹੁੰਦੇ ਦੇਖ ਰਹੀ ਹਾਂ। ਬਜਾਏ ਅਮਰੀਕਾ ਇਕ ਹੱਥ ਦੀ ਦੂਰੀ ਵਰਤ ਰਿਹਾ ਹੈ ਕਿ ਤੁਸੀਂ ਰੂਸ ਨਾਲ ਜੋ ਰਵੱਈਆ ਅਪਣਾਇਆ ਹੈ, ਉਸ ਤੋਂ ਨਹੀਂ ਲੱਗਦਾ ਹੈ ਕਿ ਤੁਸੀਂ ਸਾਡੇ ਨੇੜੇ ਆ ਰਹੇ ਹੋ।’’  ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਦੇ ਵਿਕਾਸ ਅਤੇ ਹਾਲ ਹੀ ਵਿੱਚ ਸਮਾਪਤ ਹੋਈ ‘ਟੂ ਪਲੱਸ ਟੂ’ ਮੰਤਰੀ ਪੱਧਰੀ ਵਾਰਤਾ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਹਿੰਦ ਪ੍ਰਸ਼ਾਂਤ ਆਰਥਿਕ ਸੰਬੰਧ ਦੀ ਰੂਪਰੇਖਾ ’ਤੇ ਜੋ ਗੱਲਬਾਤ ਚਲ ਰਹੀ ਹੈ, ਉਹ ਵੀ ਕਾਫ਼ੀ ਜ਼ੋਰ ਫੜ ਰਹੀ ਹੈ ਅਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ’ਤੇ ਵਿਚਾਰ ਕਰਨਗੇ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨਾਲ ਭਾਰਤ ਦੇ ਸੰਬੰਧ ਹਰ ਦਿਨ ਬੇਹਤਰ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਇਕ ਮਿੱਤਰ ਹੈ ਪਰ ਉਸ ਮਿੱਤਰ ਦੀ ਭੂਗੋਲਿਕ ਸਥਿਤੀ ਨੂੰ ਵੀ ਸਮਝਣਾ ਹੋਵੇਗਾ। ਮਿੱਤਰ ਨੂੰ ਕਿਸੇ ਵੀ ਵਜ੍ਹਾ ਨਾਲ ਕਮਜ਼ੋਰ ਨਹੀਂ ਕੀਤਾ ਜਾ ਸਕਦਾ। ਅਸੀਂ ਜਿੱਥੇ ਖੜ੍ਹੇ ਹਾਂ ਉਸਦੀ ਭੂਗੋਲਿਕ ਸਥਿਤੀ ਦੇਖੀਏ... ਕੋਵਿਡ ਦੇ ਬਾਵਜੂਦ ਉੱਤਰੀ ਸਰਹੱਦਾਂ ’ਤੇ ਤਣਾਅ ਹੈ, ਪੱਛਮੀ ਸਰਹੱਦਾਂ ’ਤੇ ਲਗਾਤਾਰ ਮੁਸ਼ਕਲਾਂ ਹਨ ਅਤੇ ਕਈ ਵਾਰ ਅਫਗਾਨਿਸਤਾਨ ’ਚ ਅੱਤਵਾਦੀ ਮੁੱਦਿਆਂ ਨਾਲ ਨਜਿੱਠਣ ਲਈ ਦਿੱਤੇ ਗਏ ਉਪਕਰਣਾਂ ਨੂੰ ਵੀ ਸਾਡੇ ਵਲੋਂ ਮੋੜ ਦਿੱਤਾ ਜਾਂਦਾ ਹੈ। ਇਨ੍ਹਾਂ ਘਟਨਾਕ੍ਰਮ ’ਚ ਕਿਸੇ ਕੋਲ ਵੀ ਵਿਕਲਪ ਨਹੀਂ ਹੋ ਸਕਦਾ। ਸੀਤਾਰਮਣ ਨੇ ਕਿਹਾ ਕਿ ਭਾਰਤ ਕੋਲ ਆਪਣੀ ਸਥਿਤੀ ਬਦਲਣ ਦਾ ਵਿਕਲਪ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਫੈਸਲੇ ਲੈ ਰਹੇ ਹਾਂ, ਅਸੀਂ ਆਪਣੇ ਸਟੈਂਡ ਨੂੰ ਸੰਗਠਿਤ ਕਰ ਰਹੇ ਹਾਂ ਕਿਉਂਕਿ ਸਾਨੂੰ ਭੂਗੋਲਿਕ ਹਕੀਕਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਜ਼ਬੂਤ ​​ਰਹਿਣ ਦੀ ਲੋੜ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News