ਭਾਰਤੀ-ਅਮਰੀਕੀ ਪੱਤਰਕਾਰ ਨੇ ਡੋਨਾਲਡ ਟਰੰਪ ਨੂੰ ਪੁੱਛਿਆ ਅਜਿਹਾ ਸਵਾਲ ਕਿ ਹੱਕੇ-ਬੱਕੇ ਰਹਿ ਗਏ ਰਾਸ਼ਟਰਪਤੀ
Friday, Aug 14, 2020 - 02:59 PM (IST)

ਵਾਸ਼ਿੰਗਟਨ : ਵ੍ਹਾਈਟ ਹਾਊਸ ਦੇ ਪ੍ਰੈਸ ਰੂਮ ਵਿਚ ਵੀਰਵਾਰ ਕੁੱਝ ਅਜਿਹਾ ਹੋਇਆ, ਜਿਸ ਨੂੰ ਦੇਖ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੱਕੇ-ਬੱਕੇ ਰਹਿ ਗਏ। ਦਰਅਸਲ ਭਾਰਤੀ-ਮੂਲ ਦੇ ਅਮਰੀਕੀ ਪੱਤਰਕਾਰ ਨੇ ਟਰੰਪ ਨੂੰ ਇੰਨਾ ਤਿੱਖਾ ਸਵਾਲ ਕਰ ਦਿੱਤਾ, ਜਿਸ 'ਤੇ ਟਰੰਪ ਕੁੱਝ ਨਾ ਕਹਿ ਸਕੇ ਉਨ੍ਹਾਂ ਨੇ ਦੂਜੇ ਪੱਤਰਕਾਰ ਨੂੰ ਸਵਾਲ ਕਰਨ ਨੂੰ ਕਹਿ ਦਿੱਤਾ। ਪੁਣੇ ਵਿਚ ਜੰਮੇ ਸ਼ਿਰੀਸ਼ ਦਾਤੇ ਨੇ ਟਰੰਪ ਨੂੰ ਪੁੱਛਿਆ ਸੀ ਕਿ ਕੀ ਉਨ੍ਹਾਂ ਨੂੰ ਆਪਣੇ ਝੂਠ ਬੋਲਣ 'ਤੇ ਪਛਤਾਵਾ ਹੁੰਦਾ ਹੈ।
ਇਹ ਵੀ ਪੜ੍ਹੋ: ਇਕ ਵਾਰ ਫਿਰ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ ਨਵੀਂ ਕੀਮਤ
ਇਹ ਸੀ ਪੱਤਰਕਾਰ ਦਾ ਟਰੰਪ ਨੂੰ ਸਵਾਲ
ਵ੍ਹਾਈਟ ਹਾਊਸ ਵਿਚ ਟਰੰਪ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਕਰ ਰਹੇ ਸਨ। ਇਸ ਦੌਰਾਨ ਹਫਿੰਗਟਨ ਪੋਸਟ ਲਈ ਵ੍ਹਾਈਟ ਹਾਊਸ ਵਿਚ ਪੱਤਰਕਾਰ ਸਿਰੀਸ਼ ਦਾਤੇ ਨੇ ਟਰੰਪ ਨੂੰ ਸਵਾਲ ਕੀਤਾ- ਸ਼੍ਰੀਮਾਨ ਪ੍ਰੈਜ਼ੀਡੈਂਟ, ਸਾਢੇ 3 ਸਾਲ ਬਾਅਦ ਕੀ ਤੁਹਾਨੂੰ ਜ਼ਰਾ ਵੀ ਪਛਤਾਵਾ ਹੁੰਦਾ ਹੈ, ਸਾਰੇ ਝੂਠ ਲਈ ਜੋ ਤੁਸੀਂ ਅਮਰੀਕਾ ਦੇ ਲੋਕਾਂ ਨਾਲ ਬੋਲਿਆ ਹੈ? ਇਸ 'ਤੇ ਟਰੰਪ ਹੱਕੇ-ਬੱਕੇ ਰਹਿ ਗਏ ਅਤੇ ਸਵਾਲ ਨਾ ਸੁਣ ਪਾਉਣ ਦੇ ਅੰਦਾਜ ਵਿਚ ਪੁੱਛਿਆ- ਕੀ ਸਾਰੇ? ਇਸ ਉੱਤੇ ਦਾਤੇ ਨੇ ਦੁਹਰਾਇਆ, 'ਸਾਰੇ ਝੂਠ ਅਤੇ ਧੋਖਾ'।
For five years I've been wanting to ask him that.
— S.V. Dáte (@svdate) August 13, 2020
ਇਸ 'ਤੇ ਟਰੰਪ ਨੇ ਫਿਰ ਪੁੱਛਿਆ- 'ਕਿਸਨੇ ਕੀਤਾ'? ਤਾਂ ਦਾਤੇ ਨੇ ਸਿੱਧਾ ਜਵਾਬ ਦਿੱਤਾ- 'ਤੁਸੀਂ ਕੀਤਾ'। ਇੰਨਾ ਸੁਣਨ ਦੇ ਬਾਅਦ ਟਰੰਪ ਥੋੜ੍ਹਾ ਜਿਹਾ ਅਟਕੇ ਅਤੇ ਫਿਰ ਦੂਜੇ ਪੱਤਰਕਾਰ ਨੂੰ ਸਵਾਲ ਕਰਣ ਨੂੰ ਕਹਿ ਦਿੱਤਾ। ਦਾਤੇ ਨੇ ਬਾਅਦ ਵਿਚ ਟਵੀਟ ਕੀਤਾ ਕਿ ਉਹ 5 ਸਾਲ ਤੋਂ ਟਰੰਪ ਤੋਂ ਇਹ ਸਵਾਲ ਕਰਣਾ ਚਾਹੁੰਦੇ ਸਨ। ਦਾਤੇ ਸਟੈਨਫੋਰਡ ਯੂਨੀਵਰਸਟੀ ਤੋਂ ਗੈਜੂਏਸ਼ਨ ਕਰਣ ਦੇ ਬਾਅਦ 30 ਸਾਲ ਤੋਂ ਪੱਤਰਕਾਰੀ ਕਰ ਰਹੇ ਹਨ ਅਤੇ ਕੁੱਝ ਸਾਲ ਪਹਿਲਾਂ ਹੀ ਵਾਸ਼ਿੰਗਟਨ ਡੀਸੀ ਵਿਚ ਸ਼ਿਫਟ ਹੋਏ ਹਨ।
ਇਹ ਵੀ ਪੜ੍ਹੋ: ਇੱਥੇ ਨਿਊਡ ਹੋ ਕੇ ਨੱਚਦੀਆਂ ਹਨ ਕੁਆਰੀਆਂ ਕੁੜੀਆਂ, ਫਿਰ ਇਨ੍ਹਾਂ 'ਚੋਂ ਰਾਜਾ ਚੁਣਦਾ ਹੈ ਰਾਣੀ