Indo-US ਹੈਰੀਟੇਜ਼ ਫਰਿਜ਼ਨੋ ਵੱਲੋਂ ਗਦਰੀ ਬਾਬਿਆਂ ਦੀ ਯਾਦ ''ਚ ਮੇਲਾ, ਸ਼ਹੀਦਾਂ ਨੂੰ ਕੀਤਾ ਸਿਜਦਾ

Monday, Oct 20, 2025 - 11:15 PM (IST)

Indo-US ਹੈਰੀਟੇਜ਼ ਫਰਿਜ਼ਨੋ ਵੱਲੋਂ ਗਦਰੀ ਬਾਬਿਆਂ ਦੀ ਯਾਦ ''ਚ ਮੇਲਾ, ਸ਼ਹੀਦਾਂ ਨੂੰ ਕੀਤਾ ਸਿਜਦਾ

ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) - ਫਰਿਜ਼ਨੋ ਦੀ ਧਰਤੀ ‘ਤੇ ਇੰਡੋ-ਯੂ.ਐਸ. ਹੈਰੀਟੇਜ਼ ਫਰਿਜ਼ਨੋ ਵੱਲੋਂ ਗਦਰੀ ਬਾਬਿਆਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਸਲਾਨਾ ਗਦਰੀ ਮੇਲੇ ਦਾ ਆਯੋਜਨ ਟਿੱਲੀ ਐਲੀਮੈਂਟਰੀ ਸਕੂਲ, ਫਰਿਜ਼ਨੋ ਵਿਖੇ ਕੀਤਾ ਗਿਆ। ਮੇਲੇ ਦੀ ਸ਼ੁਰੂਆਤ ਗੁਰਿੰਦਰਜੀਤ ਸਿੰਘ (ਨੀਟਾ ਮਾਛੀਕੇ) ਨੇ ਸਭਨਾਂ ਨੂੰ ਜੀ ਆਇਆ ਕਹਿਣ ਨਾਲ ਕੀਤੀ, ਜਦਕਿ ਗਾਇਕ ਰਾਜ ਬਰਾੜ ਨੇ ਦੇਸ਼-ਭਗਤੀ ਦੇ ਗੀਤ ਨਾਲ ਸ਼ਹੀਦਾਂ ਨੂੰ ਨਮਨ ਕੀਤਾ। ਸ਼ਮਾਂ ਰੌਸ਼ਨ ਕਰਕੇ ਸ਼ਹੀਦਾਂ ਦੀ ਯਾਦ ਵਿੱਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

PunjabKesari

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਸਰਬਜਿੰਦਰ ਸਿੰਘ (ਵਾਈਸ ਚਾਂਸਲਰ, ਅਨੰਦਪੁਰ ਸਾਹਿਬ ਯੂਨੀਵਰਸਿਟੀ) ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨਾਂ ਵਿੱਚ ਐਡਵੋਕੇਟ ਨਰਿੰਦਰ ਸਿੰਘ ਚਾਹਲ, ਪ੍ਰਿਤਪਾਲ ਕੌਰ ਉਦਾਸੀ (ਇਨਕਲਾਬੀ ਕਵੀ ਸਵ. ਸੰਤ ਰਾਮ ਉਦਾਸੀ ਦੀ ਬੇਟੀ), ਪਰਮਜੀਤ ਕੌਰ ਪਾਸ਼ (ਇਨਕਲਾਬੀ ਕਵੀ ਅਵਤਾਰ ਪਾਸ਼ ਦੀ ਭੈਣ), ਕਾਂਗਰਸਮੈਨ ਜਿੰਮ ਕੌਸਟਾ ਅਤੇ ਮਲਕੀਤ ਸਿੰਘ ਦਾਖਾ ਆਦਿ ਸ਼ਾਮਲ ਸਨ।

PunjabKesari

ਡਾ. ਸਰਬਜਿੰਦਰ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਗਦਰ ਲਹਿਰ ਦੇ ਆਗੂਆਂ ਦੀਆਂ ਅਣਸੁਣੀਆਂ ਕਹਾਣੀਆਂ ਤੇ ਅਜ਼ਾਦੀ ਤੋਂ ਬਾਅਦ ਉਨ੍ਹਾਂ ਨਾਲ ਹੋਏ ਵਿਤਕਰੇ ਬਾਰੇ ਗਹਿਰਾਈ ਨਾਲ ਚਰਚਾ ਕੀਤੀ, ਜਿਸਨੇ ਹਾਜ਼ਰੀਨ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਐਡਵੋਕੇਟ ਨਰਿੰਦਰ ਸਿੰਘ ਚਾਹਲ ਨੇ ਜੋਸ਼ੀਲੇ ਅੰਦਾਜ਼ ਵਿੱਚ ਅਜ਼ਾਦ ਭਾਰਤ ਦੀ ਭ੍ਰਿਸ਼ਟ ਅਫਸਰਸ਼ਾਹੀ ਅਤੇ ਨਿਕੰਮੀ ਸਿਆਸੀ ਲੀਡਰਸ਼ਿਪ ‘ਨੂੰ ਕਰੜੇ ਹੱਥੀਂ ਲਿਆ। ਪ੍ਰਿਤਪਾਲ ਕੌਰ ਉਦਾਸੀ ਨੇ ਆਪਣੇ ਪਿਤਾ ਸਵ. ਸੰਤ ਰਾਮ ਉਦਾਸੀ ਦੀਆਂ ਦਮਦਾਰ ਰਚਨਾਵਾਂ ਪੇਸ਼ ਕਰਕੇ ਦਰਸ਼ਕਾਂ ਦੇ ਦਿਲ ਜਿੱਤ ਲਏ।

PunjabKesari

ਸੰਸਥਾ ਦੇ ਕਨਵੀਨਰ ਸ. ਸਾਧੂ ਸਿੰਘ ਸੰਘਾ ਅਤੇ ਸੈਕਟਰੀ ਹੈਰੀ ਮਾਨ ਨੇ ਸਮੂਹ ਸੰਗਤ ਦਾ ਸਵਾਗਤ ਕੀਤਾ, ਜਦਕਿ ਜਨਰਲ ਸੈਕਟਰੀ ਰਣਜੀਤ ਗਿੱਲ (ਜੱਗਾ ਸੁਧਾਰ) ਅਤੇ ਗਾਇਕ ਕਮਲਜੀਤ ਬੈਨੀਪਾਲ ਨੇ ਕਵਿੱਸ਼ਰੀ ਰਾਹੀਂ ਮੰਚ ‘ਤੋ ਖੂਬ ਰੌਣਕਾਂ ਲਾਈਆਂ। ਮੇਲੇ ਦੌਰਾਨ ਗਾਇਕ ਗੋਗੀ ਸੰਧੂ, ਪੱਪੀ ਭਦੌੜ, ਰਾਜ ਬਰਾੜ, ਕਮਲਜੀਤ ਬੈਨੀਪਾਲ ਅਤੇ ਚਰਨਜੀਤ ਕੌਰ ਕੁੱਸਾ ਆਦਿ ਨੇ ਅਜ਼ਾਦੀ ਨਾਲ ਸੰਬੰਧਤ ਗੀਤਾਂ ਨਾਲ ਸਭ ਨੂੰ ਨਿਹਾਲ ਕੀਤਾ। ਉੱਚ ਅਕਾਦਮਿਕ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ-ਜਿਨ੍ਹਾਂ ਨੇ 4.0 ਗ੍ਰੇਡ ਪੌਇੰਟ ਐਵਰੇਜ ਪ੍ਰਾਪਤ ਕੀਤਾ, ਉਹਨਾਂ ਨੂੰ ਸੰਸਥਾ ਵੱਲੋਂ ਕੈਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।

PunjabKesari

ਗਦਰੀ ਬਾਬਿਆਂ ਦੀ ਯਾਦ ਵਿੱਚ ਲੱਗੀ ਇਤਿਹਾਸਕ ਤਸਵੀਰਾਂ ਦੀ ਪ੍ਰਦਰਸ਼ਨੀ ਸਭ ਲਈ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਡਾ. ਸਰਬਜਿੰਦਰ ਸਿੰਘ ਤੇ ਨੀਟਾ ਮਾਛੀਕੇ ਆਦਿ ਸੱਜਣਾ ਦੀਆਂ ਪੁਸਤਕਾਂ ਦਾ ਸਟਾਲ ਵੀ ਲੱਗਿਆ ਹੋਇਆ ਸੀ। ਇਸ ਮੌਕੇ ਭਾਈਚਾਰੇ ਲਈ ਵਿਸ਼ੇਸ਼ ਸੇਵਾਵਾਂ ਲਈ ਪੱਤਰਕਾਰ ਕੁਲਵੰਤ ਉੱਭੀ ਧਾਲੀਆਂ, ਡਾ. ਸਬਰਜਿੰਦਰ ਸਿੰਘ, ਐਡਵੋਕੇਟ ਨਰਿੰਦਰ ਸਿੰਘ ਚਾਹਲ ਅਤੇ ਪ੍ਰਿਤਪਾਲ ਕੌਰ ਉਦਾਸੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

PunjabKesari

ਇਸੇ ਸਮੇਂ ਸੰਸਥਾ ਦਾ ਸੋਵੀਨੀਅਰ ਰਿਲੀਜ਼ ਕੀਤਾ ਗਿਆ ਅਤੇ ਐਡਵੋਕੇਟ ਨਰਿੰਦਰ ਚਾਹਲ ਦੀ ਪੁਸਤਕ “ਅਦਾਲਤਾਂ ਅੰਦਰਲਾ ਸੱਚ” ਦਾ ਵਿਸ਼ੇਸ਼ ਲੋਕ ਅਰਪਣ ਵੀ ਕੀਤਾ ਗਿਆ। ਇਸ ਮੌਕੇ ਡਾ. ਮਨਰੀਤ ਕੌਰ ਗਰੇਵਾਲ, ਡਾ. ਅਰਜਨ ਸਿੰਘ ਜੋਸ਼ਨ, ਡਾ. ਮਲਕੀਤ ਸਿੰਘ ਕਿੰਗਰਾ, ਬੇਟੀ ਸਵਨੀਤ ਕੌਰ ਕਿੰਗਰਾ, ਅਤੇ ਡਾ. ਗੁਰੀਤ ਬਰਾੜ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਗਦਰ ਅੰਦੋਲਨ ਨੂੰ ਜਾਗਰੂਕਤਾ ਦੀ ਨਵੀਂ ਪ੍ਰੇਰਣਾ ਵਜੋਂ ਦਰਸਾਇਆ।

PunjabKesari

ਮੇਲੇ ਦੌਰਾਨ ਚਾਹ, ਪਕੌੜਿਆਂ ਅਤੇ ਜਲੇਬੀਆਂ ਦਾ ਲੰਗਰ ਅਤੁੱਟ ਵਰਤਿਆ, ਜਿਸ ਦਾ ਸਾਰੇ ਹਾਜ਼ਰੀਨਾਂ ਨੇ ਖੁੱਲ੍ਹ ਕੇ ਅਨੰਦ ਮਾਣਿਆ। ਇਸ ਮੇਲੇ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਸਮੂਹ ਇੰਡੋ-ਯੂ. ਐਸ. ਹੈਰੀਟੇਜ ਦੇ ਅਣਥੱਕ ਮੈਬਰਾਂ ਸਿਰ ਜਾਂਦਾ ਹੈ। ਜਿਨ੍ਹਾਂ ਵਿੱਚ ਨਿਰਮਲ ਸਿੰਘ ਧਨੌਲਾ (ਪ੍ਰਧਾਨ), ਸਾਧੂ ਸਿੰਘ ਸੰਘਾ (ਕਨਵੀਨਰ), ਰਣਜੀਤ ਗਿੱਲ (ਜਨਰਲ ਸਕੱਤਰ), ਹੈਰੀ ਮਾਨ (ਸਕੱਤਰ) , ਮਨਜੀਤ ਕੁਲਾਰ (ਖ਼ਜ਼ਾਨਚੀ), ਸੰਤੋਖ ਸਿੰਘ ਢਿੱਲੋ, ਰਜਿੰਦਰ ਬਰਾੜ ਵੈਰੋਕੇ, ਸਤਵੰਤ ਸਿੰਘ ਵਿਰਕ, ਕੁਲਵਿੰਦਰ ਸਿੰਘ ਢੀਡਸਾ, ਸੁਲੱਖਣ ਸਿੰਘ ਗਿੱਲ, ਕਮਲਜੀਤ ਬੈਨੀਪਾਲ, ਪੁਸ਼ਪਿੰਦਰ ਪਾਤੜਾਂ ਅਤੇ ਨੀਟਾ ਮਾਛੀਕੇ ਆਦਿ ਦੇ ਨਾਮ ਜਿਕਰਯੋਗ ਹਨ। ਇਸ ਮੇਲੇ ਵਿੱਚ ਬੇਕਰਸਫੀਲਡ ਕਿਸਾਨ ਮੋਰਚੇ ਦੇ ਮੈਬਰਾਂ ਨੇ ਸ਼ਿਰਕਤ ਕਰਕੇ ਮੇਲੇ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ। ਅੰਤ ਵਿੱਚ ਸ਼ਹੀਦਾਂ ਨੂੰ ਸਿਜਦਾ ਕਰਦੇ ਹੋਏ ਇਹ ਮੇਲਾ ਅਜ਼ਾਦੀ ਦੀਆਂ ਯਾਦਾਂ ਨਾਲ ਭਰਪੂਰ, ਅਮਿੱਟ ਪੈੜ ਛੱਡਦਾ ਹੋਇਆ ਯਾਦਗਾਰੀ ਤਰੀਕੇ ਨਾਲ ਨਿਬੜਿਆ।

PunjabKesari

PunjabKesari

PunjabKesari
 


author

Inder Prajapati

Content Editor

Related News