ਭਾਰਤੀ-ਅਮਰੀਕੀ ਸਮੂਹ ਵੱਲੋਂ ਬਾਈਡੇਨ ਨੂੰ ਪੱਤਰ, ਮਸੂਦ ਖ਼ਾਨ ਦੀ ਨਿਯੁਕਤੀ ਖਾਰਜ ਕਰਨ ਦੀ ਅਪੀਲ

02/03/2022 12:40:41 PM

ਵਾਸ਼ਿੰਗਟਨ (ਭਾਸ਼ਾ) ਪ੍ਰਵਾਸੀ ਭਾਰਤੀਆਂ ਦੇ ਇੱਕ ਪ੍ਰਮੁੱਖ ਸਮੂਹ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੂੰ ਇਕ ਪੱਤਰ ਲਿਖ ਕੇ ਦੇਸ਼ ਵਿੱਚ ਪਾਕਿਸਤਾਨ ਦੇ ਰਾਜਦੂਤ ਦੇ ਰੂਪ ਵਿੱਚ ਮਸੂਦ ਖਾਨ ਦੀ ਨਿਯੁਕਤੀ ਨੂੰ ਖਾਰਜ ਕਰਨ ਲਈ ਬੇਨਤੀ ਕੀਤੀ। ਸਮੂਹ ਨੇ ਦੋਸ਼ ਲਗਾਇਆ ਕਿ ਮਸੂਦ ਖਾਨ ਅੱਤਵਾਦੀ ਸੰਗਠਨਾਂ ਦਾ ਹਮਦਰਦ ਅਤੇ ਸਮਰਥਕ ਹੈ। 'ਫਾਉਂਡੇਸ਼ਨ ਫਾਰ ਇੰਡੀਆ ਐਂਡ ਇੰਡੀਆ ਡਾਇਸਪੋਰਾ ਸਟੱਡੀਜ਼' (FIIDS) ਨੇ ਬੁੱਧਵਾਰ ਨੂੰ ਇਕ ਬਿਆਨ 'ਚ ਅਪੀਲ ਕੀਤੀ ਕਿ 'ਜਿਹਾਦੀ-ਅੱਤਵਾਦੀ ਸਮਰਥਕ' ਮਸੂਦ ਖਾਨ ਦੀ ਅਮਰੀਕਾ ਵਿਚ ਪਾਕਿਸਤਾਨੀ ਰਾਜ ਦੇ ਰੂਪ ਵਿਚ ਨਿਯੁਕਤੀ ਨੂੰ ਖਾਰਜ ਕਰ ਦਿਓ। 

ਐਫਆਈਆਈਡੀਐਸ ਨੇ ਕਿਹਾ ਕਿ ਅਸੀਂ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਵਿਦੇਸ਼ੀ ਮਾਮਲਿਆਂ 'ਤੇ ਸੀਨੇਟ ਅਤੇ ਪ੍ਰਤੀਨਿਧੀ ਸਭਾ ਦੀਆਂ ਕਮੇਟੀਆਂ ਦੇ ਮੈਂਬਰਾਂ ਨੂੰ ਵੀ ਸਮਰਥਨ ਕਰਨ ਦੀ ਅਪੀਲ ਕਰਦੇ ਹਾਂ। ਸਮੂਹ ਨੇ ਕਿਹਾ ਕਿ ਮਸੂਦ ਖਾਨ ਨੇ ਕਈ ਵਾਰ ਜਿਹਾਦੀ ਅੱਤਵਾਦੀਆਂ ਲਈ ਨਰਮ ਰਵੱਈਆ ਦਿਖਾਇਆ ਹੈ, ਜਿਸ ਵਿਚ ਆਫੀਆ ਸਿੱਦੀਕੀ ਵੀ ਸ਼ਾਮਲ ਹੈ, ਜਿਸ ਨੂੰ 'ਲੇਡੀ ਅਲ-ਕਾਯਦਾ' ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਅਮਰੀਕੀ ਕਾਨੂੰਨ ਦੇ ਤਹਿਤ ਘੋਸ਼ਿਤ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ, ਹਰਕਤ-ਉਲ-ਮੁਜਾਹਿਦੀਨ (ਐਚਯੂਐਮ) ਅਤੇ ਜਮਾਤ-ਏ-ਇਸਲਾਮੀ ਆਦਿ ਪ੍ਰਤੀ ਉਹਨਾਂ ਦਾ ਸਮਰਥਨ ਨਾ ਸਿਰਫ਼ ਅਮਰੀਕੀ ਹਿੱਤਾਂ ਲਈ ਸਗੋਂ ਵਿਸ਼ਵ ਸ਼ਾਂਤੀ ਲਈ ਵੀ ਨੁਕਸਾਨਦਾਇਕ ਹੈ।

PunjabKesari

ਇੱਥੇ ਦੱਸ ਦਈਏ ਕਿ ਐਫਆਈਆਈਡੀਐਸ ਭਾਰਤ-ਅਮਰੀਕਾ ਨੀਤੀ 'ਤੇ ਖੋਜ ਅਤੇ ਜਾਗਰੂਕਤਾ ਲਈ ਅਮਰੀਕਾ- ਸਥਿਤੀ ਇੱਕ ਸੰਸਥਾ ਹੈ। ਐਫਆਈਆਈਡੀਐਸ ਨੇ ਕਿਹਾ ਕਿ ਅਮਰੀਕਾ ਵਿੱਚ ਖਾਨ ਦੀ ਰਾਜਨੀਤਕ ਭੂਮਿਕਾ ਅੱਤਵਾਦੀ ਸੰਗਠਨਾਂ ਲਈ ਅਮਰੀਕੀ ਅਦਾਰਿਆਂ ਤੱਕ ਪਹੁੰਚ ਦਾ ਰਾਹ ਖੋਲ੍ਹ ਸਕਦੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਪ੍ਰਮੁੱਖ ਰੂਪ ਵਿੱਚ ਉਨ੍ਹਾਂ ਦੀ ਪਹਿਲਾਂ ਸਰਗਰਮ ਭੂਮਿਕਾ ਆਪਣੀ ਰਣਨੀਤੀ ਹਿੱਸੇਦਾਰ ਭਾਰਤ ਨਾਲ ਅਮਰੀਕੀ ਸਬੰਧਾਂ ਨੂੰ ਜਟਿਲ ਬਣਾਏਗੀ। ਤਾਲਿਬਾਨ ਦੇ ਪ੍ਰਤੀ ਉਨ੍ਹਾਂ ਦੇ ਸਮਰਥਨ ਤੋਂ ਅਫਗਾਨਿਸਤਾਨ ਵਿੱਚ ਅਮਰੀਕੀ ਹਿੱਤਾਂ 'ਤੇ ਵੀ ਉਲਟ ਅਸਰ ਪਵੇਗਾ। ਐਫਆਈਆਈਡੀਐਸ ਨੇ ਇੱਕ  ਵਿਸਤ੍ਰਿਤ ਬਿਆਨ ਵਿੱਚ ਕਿਹਾ ਕਿ ਖਾਨ ਆਫੀਆ ਸਿਦੀਕੀ ਦੇ ਸਮਰਥਕ ਹਨ ਅਤੇ ਉਨ੍ਹਾਂ ਨੇ ਸੱਤ ਮਈ 2020 ਨੂੰ ਟਵੀਟ ਕੀਤਾ, ''ਰਾਜਦੂਤ ਜੋਂਸ: ਅਮਰੀਕੀ ਸਰਕਾਰ ਆਫੀਆ ਸਿੱਦੀਕੀ ਨੂੰ ਮੁਕਤ ਕਰਨ ਦਾ ਇੱਕ ਤਰੀਕਾ ਖੋਜ ਸਕਦੀ ਹੈ। ਕਦੇ ਕੱਟੜ ਦੁਸ਼ਮਣ ਮੰਨੇ ਜਾਣ ਵਾਲੇ ਤਾਲਿਬਾਨ ਨਾਲ ਅਮਰੀਕਾ ਨੇ ਸ਼ਾਂਤੀ ਸਮਝੌਤੇ 'ਤੇ ਗੱਲਬਾਤ ਕੀਤੀ ਹੈ। ਆਫੀਆ ਦੀ ਆਜ਼ਾਦੀ ਲਈ ਹੁਣ ਰਾਹ ਬਣਨਾ ਚਾਹੀਦਾ ਹੈ, ਜੋ ਲੰਮਾ ਸਮੇਂ ਤੋਂ ਪੈਂਡਿੰਗ ਹੈ।

ਪੜ੍ਹੋ ਇਹ ਅਹਿਮ ਖ਼ਬਰ- ਦੋਹਾ ਤੋਂ ਕਾਬੁਲ ਵਿਚਕਾਰ ਸਿੱਧੀਆਂ ਉਡਾਣਾਂ 'ਤੇ ਕਤਰ-ਤਾਲਿਬਾਨ ਵਿਚਾਲੇ ਬਣੀ ਸਹਿਮਤੀ

 \ਅਦਾਰੇ ਨੇ ਇਹ ਵੀ ਦੋਸ਼ ਲਗਾਇਆ ਕਿ 2019 ਵਿੱਚ ਖਾਨ ਨੇ ਘੋਸ਼ਿਤ ਗਲੋਬਲ ਅੱਤਵਾਦੀ ਅਤੇ ਹਰਕਤ-ਉਲ-ਮੁਜਾਹਿਦੀਨ (ਐਚਯੂਐਮ) ਦੇ ਸੰਸਥਾਪਕ ਫਜ਼ਲੁਰ ਰਹਿਮਾਨ ਖਲੀਲ ਦੇ ਨਾਲ ਮੰਚ ਸਾਂਝਾ ਕੀਤਾ। ਐਫਆਈਆਈਡੀਐਸ ਨੇ ਕਿਹਾ ਕਿ ਮਸੂਦ ਖਾਨ ਜਮਾਤ-ਏ-ਇਸਲਾਮੀ ਦਾ ਵੀ ਸਮਰਥਕ ਹੈ ਜਿਸ ਦੇ ਕਾਤਲ ਦੋਸਤਾਂ ਨੇ ਪਾਕਿਸਤਾਨੀ ਸੈਨਾ ਨੂੰ 1971 ਵਿਚ ਬੰਗਲਾਦੇਸ਼ੀਆਂ ਖ਼ਿਲਾਫ਼ ਕਤਲੇਆਮ ਨੂੰ ਅੰਜਾਮ ਦੇਣ ਵਿਚ ਮਦਦ ਕੀਤੀ ਸੀ, ਘੱਟ ਗਿਣਤੀ ਵਰਗ ਦੀ ਹਜ਼ਾਰਾਂ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ ਸੀ, ਕਈ ਲੋਕ ਮਾਰੇ ਗਏ ਸਨ ਅਤੇ ਲੱਖਾਂ ਲੋਕ ਬੇਘਰ ਹੋਏ ਸਨ। ਪੱਤਰ 'ਚ ਕਿਹਾ ਗਿਆ ਕਿ ਅਮਰੀਕੀ ਕਾਨੂੰਨ ਦੇ ਤਹਿਤ ਘੋਸ਼ਿਤ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦੇ ਸਾਬਕਾ ਕਮਾਂਡਰ ਖਤਰਨਾਕ ਅੱਤਵਾਦੀ ਬੁਰਹਾਨ ਵਾਨੀ ਦੀ ਪੰਜਵੀਂ ਬਰਸੀ 'ਤੇ ਖਾਨ ਨੇ ਵਾਨੀ ਨੂੰ ਦੁਨੀਆ ਭਰ ਵਿੱਚ ਆਜ਼ਾਦ ਸੈਨਾਨੀਆਂ ਦੇ ਲਈ ਆਦਰਸ਼ 'ਕਿਹਾ ਸੀ। ਐਫਆਈਆਈਡੀਐਸ ਨੇ ਕਿਹਾ ਕਿ ਖਾਨ ਨੇ 25 ਅਗਸਤ, 2021 ਤੱਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਪ੍ਰਮੁੱਖ ਰੂਪ ਵਿੱਚ ਕੰਮ ਕੀਤਾ। 

ਹਿਊਮਨ ਰਾਈਟਸ ਵਾਚ ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਪਾਕਿਸਤਾਨੀ ਸਰਕਾਰ ਲੋਕਤੰਤਰੀ ਸੁਤੰਤਰਤਾ ਦਾ ਦਮਨ ਕਰਦੀ ਹੈ, ਪ੍ਰੈੱਸ ਦਾ ਦਮਨ ਕਰਦੀ ਹੈ ਅਤੇ ਪੀਓਕੇ ਵਿਚ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਸਮੂਹ ਨੇ ਕਿਹਾ ਕਿ ਖਾਨ ਦੇ ਸ਼ਾਸਨ ਦੌਰਾਨ, ਉਨ੍ਹਾਂ ਦੇ ਦਫ਼ਤਰ ਦੁਆਰਾ ਵੱਖ-ਵੱਖ ਪ੍ਰੈਸਾਂ ਦੁਆਰਾ ਪ੍ਰਕਾਸ਼ਿਤ ਬਿਆਨਾਂ ਵਿੱਚ ਜੂਨੈਦ ਸੇਹਰਾਈ ਅਤੇ ਤਾਰਿਕ ਅਹਿਮਦ ਹਿਜਬੁਲ ਵਰਗੇ ਅੱਤਵਾਦੀਆਂ ਲਈ ਸਮਰਥਨ ਅਤੇ ਸ਼ਲਾਘਾ ਸ਼ਾਮਲ ਕੀਤੀ ਗਈ ਸੀ।ਖਾਨ ਨੇ ਇਹਨਾਂ ਅੱਤਵਾਦੀਆਂ ਨੂੰ ਸ਼ਹੀਦ ਅਤੇ ਇਹਨਾਂ ਦੇ ਅੱਤਵਾਦੀ ਕੰਮਾਂ ਨੂੰ ਬਲੀਦਾਨ ਦੱਸਿਆ ਸੀ। ਕਸ਼ਮੀਰ ਵਿੱਚ ਅੱਤਵਾਦੀਆਂ ਅਤੇ ਵੱਖਵਾਦਵਾਦੀਆਂ ਨੂੰ ਉਹਨਾਂ ਦਾ ਦ੍ਰਿੜ੍ਹ ਸਮਰਥਨ ਅਮਰੀਕਾ-ਭਾਰਤ ਸਬੰਧਾਂ ਵਿੱਚ ਰੁਕਾਵਟ ਪੈਦ ਕਰ ਸਕਦਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News