ਦਰਿਆਵਾਂ ਦੇ ਵਿਵਾਦ ਦਰਮਿਆਨ ਭਾਰਤ-ਪਾਕਿ ਦੇ ਉੱਚ ਅਧਿਕਾਰੀਆਂ ਵਿਚਾਲੇ 30-31 ਨੂੰ ਗੱਲਬਾਤ ਹੋਵੇਗੀ

05/29/2022 5:32:19 PM

ਗੁਰਦਾਸਪੁਰ/ਪਾਕਿਸਤਾਨ (ਜ. ਬ.)-ਪਾਕਿਸਤਾਨ ਦੇ ਸਿੰਧ ਜਲ ਯੋਜਨਾ ਦੇ ਕਮਿਸ਼ਨਰ ਸਾਈਦ ਮੁਹੰਮਦ ਮੇਹਰ ਅਲੀ ਸ਼ਾਹ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ’ਚ ਜਲ ਵਿਵਾਦ ’ਤੇ ਗੱਲਬਾਤ ਲਈ ਪਾਕਿਸਤਾਨ ਦਾ ਪੰਜ ਮੈਂਬਰਾਂ ਦਾ ਪ੍ਰਤੀਨਿਧੀ ਮੰਡਲ 30 ਮਈ ਨੂੰ ਭਾਰਤ ਪਹੁੰਚੇਗਾ, ਜਿਸ ’ਚ ਭਾਰਤ ਵੱਲੋਂ ਦਰਿਆਵਾਂ ਦਾ ਪਾਣੀ ਪਾਕਿਸਤਾਨ ਵੱਲ ਜਾਣ ਤੋਂ ਰੋਕਣ ਦਾ ਮਾਮਲਾ ਉਠਾਇਆ ਜਾਵੇਗਾ। ਸੂਤਰਾਂ ਦੇ ਅਨੁਸਾਰ ਭਾਰਤ ’ਚ ਦੋ ਦਿਨ ਰਹਿਣ ਵਾਲਾ ਇਹ ਪਾਕਿਸਤਾਨੀ ਪ੍ਰਤੀਨਿਧੀ ਮੰਡਲ ਭਵਿੱਖ ’ਚ ਆਉਣ ਵਾਲੇ ਹੜ੍ਹ ਤੋਂ ਪੈਦਾ ਹੋਈਆਂ ਚਿੰਤਾਵਾਂ ਨੂੰ ਭਾਰਤ ਤੋਂ ਜਾਣੂ ਕਰਵਾਏਗਾ ਅਤੇ ਸਾਲਾਨਾ ਰਿਪੋਰਟ ’ਤੇ ਵੀ ਚਰਚਾ ਕਰੇਗਾ।

ਪਾਕਿਸਤਾਨ ਦੇ ਕਮਿਸ਼ਨਰ ਸ਼ਾਹ ਨੇ ਕਿਹਾ ਕਿ ਇਸ ਵਾਰ ਪਾਕਿਸਤਾਨੀ ਪ੍ਰਤੀਨਿਧੀ ਮੰਡਲ ਭਾਰਤ ਸਰਕਾਰ ਵੱਲੋਂ ਕਸ਼ਮੀਰ ਘਾਟੀ ਵਿਚ ਬਣਾਏ ਜਾ ਰਹੇ ਡੈਮ ਪਾਕਲ ਦੂਲ ਅਤੇ ਲੋਅਰ ਕਾਲਨਈ ਡੈਮਾਂ ਦਾ ਦੌਰਾ ਨਹੀਂ ਕਰੇਗਾ ਪਰ ਇਨ੍ਹਾਂ ਦੋਵਾਂ ਡੈਮਾਂ ਦੇ ਤਿਆਰ ਹੋਣ ਤੋਂ ਬਾਅਦ ਇਨਾਂ ਤੋਂ ਪਾਕਿਸਤਾਨ ਨੂੰ ਹੋਣ ਵਾਲੇ ਨੁਕਸਾਨ ਦੀ ਚਰਚਾ ਜ਼ਰੂਰ ਕੀਤੀ ਜਾਵੇਗੀ ਪਰ ਅਸੀਂ ਇਨ੍ਹਾਂ ਦੋਵਾਂ ਪ੍ਰੋਜੈਕਟਾਂ ਦਾ ਦੌਰਾ ਕਰਵਾਉਣ ਦੀ ਮੰਗ ਵੀ ਕਰਾਂਗੇ। ਉੱਥੇ ਭਾਰਤ ਨੇ ਵੀ ਇਸ ਮੀਟਿੰਗ ਲਈ ਤਿਆਰੀ ਕੀਤੀ ਹੋਈ ਹੈ। ਭਾਰਤ ਦਾ ਦੋਸ਼ ਹੈ ਕਿ ਪਾਕਿਸਤਾਨ ਨੇ ਕਦੀ ਵੀ ਸਾਕਾਰਤਮਕ ਸਹਿਯੋਗ ਨਹੀਂ ਕੀਤਾ। ਦਰਿਆਵਾਂ ਦੇ ਪਾਣੀ ਨੂੰ ਰੋਕਣ ਲਈ ਭਾਰਤ ਸਰਕਾਰ ਨੇ ਸਾਲ 1960 ਵਿਚ ਪਾਕਿਸਤਾਨ ਨੂੰ 100 ਕਰੋੜ ਰੁਪਏ ਦਿੱਤੇ ਸਨ ਅਤੇ ਲਿਖਤੀ ਸਮਝੌਤਾ ਕੀਤਾ ਸੀ। ਅੱਜ ਪਾਕਿਸਤਾਨ ਫਿਰ ਤੋਂ ਦੱਬੇ ਮੁਰਦਿਆਂ ਨੂੰ ਚੁੱਕ ਕੇ ਵਿਵਾਦ ਖੜ੍ਹਾ ਕਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ।


Manoj

Content Editor

Related News