'ਭਾਰਤ-ਪਾਕਿ ਪ੍ਰਮਾਣੂੰ ਜੰਗ ਨਾਲ ਪੈਦਾ ਹੋ ਸਕਦੈ ਸੰਕਟ, 1 ਕਰੋੜ ਲੋਕਾਂ ਦੀ ਜਾਵੇਗੀ ਜਾਨ'

Wednesday, Mar 18, 2020 - 12:02 AM (IST)

ਵਾਸ਼ਿੰਗਟਨ (ਏਜੰਸੀ)- ਭਾਰਤ-ਪਾਕਿਸਤਾਨ ਵਿਚਾਲੇ ਜੇਕਰ ਪ੍ਰਮਾਣੂੰ ਜੰਗ ਹੋਈ ਤਾਂ ਆਧੁਨਿਕ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਸੰਸਾਰਕ ਖੁਰਾਕ ਸੰਕਟ ਪੈਦਾ ਹੋ ਸਕਦਾ ਹੈ। ਇਕ ਨਵੇਂ ਅਧਿਐ ਵਿਚ ਇਹ ਦਾਅਵਾ ਕੀਤਾ ਗਿਆ ਹੈ। ਪੀ.ਐਨ.ਏ.ਐਸ. ਨਾਮਕ ਜਨਰਲ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਜੰਗ ਨਾਲ ਅਚਾਨਕ ਗਲੋਬਲ ਕੂਲਿੰਗ ਦੀ ਸਥਿਤੀ ਪੈਦਾ ਹੋ ਸਕਦੀ ਹੈ। ਨਾਲ ਹੀ ਘੱਟ ਮੀਂਹ ਅਤੇ ਧੁੱਪ ਨਾ ਦਿਖਾਈ ਦੇਣ ਨਾਲ ਲਗਭਗ ਇਕ ਦਹਾਕੇ ਤੱਕ ਪੂਰੀ ਦੁਨੀਆ ਵਿਚ ਖੁਰਾਕ ਉਤਪਾਦਨ ਅਤੇ ਵਪਾਰ ਪ੍ਰਭਾਵਿਤ ਹੋ ਸਕਦਾ ਹੈ।
ਅਮਰੀਕਾ ਦੀ ਰਟਗਰਸ ਯੂਨੀਵਰਸਿਟੀ- ਨਿਊ ਬਰੂਨਸਵਿਕ ਦੇ ਖੋਜਕਰਤਾਵਾਂ ਮੁਤਾਬਕ ਇਸ ਦਾ ਅਸਰ 21ਵੀਂ ਸਦੀ ਦੇ ਅਖੀਰ ਤੱਕ ਮਨੁੱਖੀ ਨਿਰਮਿਤ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਤੋਂ ਜ਼ਿਆਦਾ ਹੋਵੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਹਾਲਾਂਕਿ, ਖੇਤੀ ਉਤਪਾਦਕਤਾ 'ਤੇ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਦਾ ਵੱਡੇ ਪੱਧਰ 'ਤੇ ਅਧਿਐਨ ਕੀਤਾ ਗਿਆ ਹੈ, ਪਰ ਸੰਸਾਰਕ ਫਸਲ ਵਿਕਾਸ ਲਈ ਇਸ ਦੇ ਅਚਾਨਕ ਠੰਡਾ ਹੋਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ।

PunjabKesari
ਰਟਗਰਸ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਇਸ ਅਧਿਐਨ ਦੇ ਸਹਿ-ਲੇਖਕ ਏਲਨ ਰੋਬਾਕ ਨੇ ਕਿਹਾ ਕਿ ਸਾਡੇ ਨਤੀਜੇ ਉਨ੍ਹਾਂ ਕਾਰਣਾਂ ਬਾਰੇ ਦੱਸਦੇ ਹਨ, ਜੋ ਪ੍ਰਮਾਣੂੰ ਹਥਿਆਰਾਂ ਨੂੰ ਖਤਮ ਕਰਨ ਦੀ ਲੋੜ 'ਤੇ ਜ਼ੋਰ ਦਿੰਦੇ ਹਨ ਕਿਉਂਕਿ ਜੇਕਰ ਉਹ ਮੌਜੂਦ ਹਨ ਤਾਂ ਉਨ੍ਹਾਂ ਦੀ ਵਰਤੋਂ ਪੂਰੀ ਦੁਨੀਆ ਨੂੰ ਦੁੱਖ ਦੇਣ ਵਾਲੇ ਨਤੀਜੇ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਮਾਣੂੰ ਹਥਿਆਰਾਂ ਦੀ ਵਰਤੋਂ ਇੰਨੀ ਭਿਆਨਕ ਹੋਵੇਗੀ ਕਿ ਇਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਅਕਾਲ ਤੋਂ ਹੋਣ ਵਾਲੀਆਂ ਮੌਤਾਂ ਤੋਂ ਵੀ ਵਧੇਰੇ ਹੋਵੇਗੀ।
ਰੋਬਾਕ ਨੇ ਹਾਲ ਹੀ ਵਿਚ ਜਨਰਲ ਸਾਇੰਸ ਐਡਵਾਂਸ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਬਤੌਰ ਸਹਿ-ਲੇਖਕ ਕਿਹਾ ਸੀ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਪ੍ਰਮਾਣੂੰ ਜੰਗ ਛੇੜਦੇ ਹਨ ਤਾਂ ਭੁੱਖਮਰੀ ਕਾਰਨ ਵਿਸ਼ਵਭਰ ਵਿਚ ਇਕ ਕਰੋੜ ਤੋਂ ਜ਼ਿਾਦਾ ਲੋਕ ਤੁਰੰਤ ਮਰ ਸਕਦੇ ਹਨ।
ਨਵੇਂ ਅਧਿਐਨ ਲਈ ਖੋਜਕਰਤਾਵਾਂ ਨੇ ਉਪਰੀ ਵਾਯੂਮੰਡਲ ਵਿਚ ਛੱਡੇ ਗਏ 50 ਕਰੋੜ ਟਨ ਧੂੰਏਂ ਦੇ ਦ੍ਰਿਸ਼ ਦੀ ਵਰਤੋਂ ਕੀਤੀ, ਜੋ ਸਿਰਫ 100 ਪ੍ਰਮਾਣੂੰ ਹਥਿਆਰਾਂ ਦੀ ਵਰਤੋਂ ਕਰਨ ਦੇ ਨਤੀਜੇ ਵਜੋਂ ਬਣ ਸਕਦਾ ਹੈ। ਅਧਿਐਨ ਵਿਚ ਪਾਇਆ ਗਿਆ ਹੈ ਕਿ ਇਹ ਧਰਤੀ ਨੂੰ 1.8 ਡਿਗਰੀ ਸੈਲਸੀਅਸ ਤੱਕ ਠੰਡਾ ਕਰ ਸਕਦਾ ਹੈ ਅਤੇ ਘੱਟੋ-ਘੱਟ ਪੰਜ ਸਾਲਾਂ ਲਈ ਮੀਂਹ ਅਤੇ ਧੁੱਪ ਨੂੰ 8 ਫੀਸਦੀ ਤੱਕ ਘੱਟ ਸਕਦੀ ਹੈ।
ਕੰਪਿਊਟਰ ਸਿਮੁਲੇਸ਼ਨ ਰਾਹੀਂ ਖੋਜਕਰਤਾਵਾਂ ਨੇ ਫਸਲਾਂ 'ਤੇ ਇਸ ਦੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਨ 'ਤੇ ਪਾਇਆ ਕਿ ਪ੍ਰਮਾਣੂੰ ਜੰਗ ਤੋਂ ਪੰਜ ਸਾਲਾਂ ਵਿਚ ਮੱਕੀ ਦੇ ਉਤਪਾਦਨ ਵਿਚ 13 ਫੀਸਦੀ, ਕਣਕ ਵਿਚ 11 ਫੀਸਦੀ, ਚਾਵਲ ਵਿਚ ਤਿੰਨ ਫੀਸਦੀ ਅਤੇ ਸੋਇਆਬੀਨ ਵਿਚ 17 ਫੀਸਦੀ ਤੱਕ ਦੀ ਗਿਰਾਵਟ ਆਵੇਗੀ। ਖੋਜਕਰਤਾਵਾਂ ਨੇ ਕਿਹਾ ਕਿ ਪਹਿਲੇ ਸਾਲ 12 ਫੀਸਦੀ ਖੁਰਾਕ ਦੀ ਕਮੀ ਦਰਜ ਕੀਤੀ ਜਾਵੇਗੀ ਜੋ ਇਤਿਹਾਸ ਵਿਚ ਹੁਣ ਤੱਕ ਦਰਜ ਕੀਤੀ ਗਈ ਕਮੀ ਦਾ ਚਾਰ ਗੁਣਾ ਜ਼ਿਆਦਾ ਹੋਵੇਗੀ। ਇਸ ਤੋਂ ਭਿਆਨਕ ਸੋਕਾ ਅਤੇ ਜਵਾਲਾਮੁਖੀ ਧਮਾਕੇ ਵਰਗੀਆਂ ਘਟਨਾਵਾਂ ਵੀ ਸਾਹਮਣੇ ਆਵੇਗੀ।

ਇਹ ਵੀ ਪੜ੍ਹੋ- ਕੋਰੋਨਾ ਵਾਇਰਸ ਦੀ ਮਾਰ, ਵਿਆਹ ਸਮਾਗਮਾਂ ਦੇ ਚਾਅ ਪਏ ਫਿੱਕੇ


Sunny Mehra

Content Editor

Related News