ਇਹ ਹੈ ਭਾਰਤ-ਪਾਕਿ ਦਾ ਖਤਰਨਾਕ ਬਾਰਡਰ ਪਰ ਨਾਸਾ ਦੀ ਨਜ਼ਰ ਨਾਲ ਦੇਖੋ ਇੱਥੋਂ ਦਾ ਦਿਲਕਸ਼ ਨਜ਼ਾਰਾ (ਤਸਵੀਰਾਂ)

10/06/2015 5:11:33 PM


ਵਾਸ਼ਿੰਗਟਨ— ਭਾਰਤ ਤੇ ਪਾਕਿਸਤਾਨ ਦਾ ਬਾਰਡਰ ਸ਼ਾਇਦ ਦੁਨੀਆ ਦੇ ਸਭ ਤੋਂ ਖਤਰਨਾਕ ਬਾਰਡਰਸ ਵਿਚ ਸ਼ੁਮਾਰ ਹੁੰਦਾ ਹੈ ਪਰ ਇਹ ਬੇਹੱਦ ਖੂਬਸੂਰਤ ਵੀ ਹੈ, ਜਿਸ ਦਾ ਪਤਾ ਨਾਸਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖਣ ''ਤੇ ਲੱਗਦਾ ਹੈ। ਅਸਲ ਵਿਚ ਪੁਲਾੜ ਤੋਂ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਦੀਆਂ ਰਾਤ ਦੇ ਸਮੇਂ ਦੀਆਂ ਤਸਵੀਰਾਂ ਨਾਸਾ ਦੇ ਇੰਟਰਨੈਸ਼ਨਲ ਪੁਲਾੜ ਸਟੇਸ਼ਨ ਨੇ ਖਿੱਚੀਆਂ ਹਨ। ਇਸ ਵਿਚ ਭਾਰਤ ਦਾ ਉੱਤਰੀ-ਪੱਛਮੀ ਸੈਗਮੈਂਟ ਦਿਖਾਈ ਦੇ ਰਿਹਾ ਹੈ ਅਤੇ ਇਹ ਇਕਦਮ ਚਮਕ ਰਿਹਾ ਹੈ ਤੇ ਬੇਹੱਦ ਸੁੰਦਰ ਲੱਗ ਰਿਹਾ ਹੈ। 
ਤਸਵੀਰ ਵਿਚ ਜੋ ਚਮਕਦੀ ਹੋਈ ਸੰਤਰੀ ਰੰਗ ਦੀ ਪੱਟੀ ਦਿਖਾਈ ਦੇ ਰਹੀ ਹੈ, ਉਹ ਅਸਲ ਵਿਚ ਸਕਿਓਰਿਟੀ ਲਾਈਟਸ ਹਨ, ਜੋ ਸਰਹੱਦੀ ਖੇਤਰ ਵਿਚ ਲਗਾਈਆਂ ਗਈਆਂ ਹਨ। ਐਸਟ੍ਰੋਨਾਟ ਨੇ ਜੋ ਤਸਵੀਰਾਂ ਲਈਆਂ ਹਨ, ਉਨ੍ਹਾਂ ਵਿਚ ਅਸਲ ਵਿਚ ਕਰਾਚੀ ਸਭ ਤੋਂ ਜ਼ਿਆਦਾ ਚਮਕਦਾਰ ਦਿਖਾਈ ਦੇ ਰਿਹਾ ਹੈ। ਭਾਰਤ ਤੇ ਪਾਕਿਸਤਾਨ ਦਾ ਬਾਰਡਰ ਉਨ੍ਹਾਂ ਚੋਣਵੇਂ ਬਾਰਡਰਸ ''ਚੋਂ ਹੈ ਜੋ ਰਾਤ ਹੋਣ ਤੋਂ ਬਾਅਦ ਵੀ ਦਿਖਾਈ ਦਿੰਦੇ ਹਨ। 
ਇਸ ਤੋਂ ਇਲਾਵਾ ਨਾਸਾ ਅਰਥ ਆਬਜ਼ਰਬੇਟਰੀ ਨੇ ਸੋਮਵਾਰ ਨੂੰ ਇਕ ਹੋਰ ਤਸਵੀਰ ਪੋਸਟ ਕੀਤੀ ਹੈ, ਜਿਸ ਵਿਚ ਬੇਲਿੰਗਸਹਾਸਨ ਸਮੁੰਦਰ ''ਤੇ ਜੰਮੀਂ ਬਰਫ ਦਿਖਾਈ ਦੇ ਰਹੀ ਹੈ। ਉਂਝ ਤਾਂ ਇਸ ਤਸਵੀਰ ਨੂੰ 2014 ਵਿਚ ਆਪ੍ਰੇਸ਼ਨ ਆਈਸਬ੍ਰਿਜ਼ ਫਲਾਈਟ ਦੇ ਦੌਰਾਨ ਲਿਆ ਗਿਆ ਸੀ ਪਰ 2015 ਵਿਚ ਇਸ ਮਿਸ਼ਨ ਦੇ ਦੌਰਾਨ ਇਕ ਵਾਰ ਫਿਰ ਦੋਵੇਂ ਧਰੂਵਾਂ ''ਤੇ ਬਰਫ ਜੰਮੀਂ ਹੋਈ ਦਿਖਾਈ ਦਿੱਤੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

News Editor

Related News