ਹਿੰਦ-ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਕਰਨਗੇ ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ
Thursday, Jul 09, 2020 - 03:27 AM (IST)
ਵਾਸ਼ਿੰਗਟਨ - ਆਸਟ੍ਰੇਲੀਆ ਦੀ ਰੱਖਿਆ ਮੰਤਰੀ ਲਿੰਡਾ ਕਰੇਨ ਰੇਨਾਲਡਸ, ਜਾਪਾਨੀ ਰੱਖਿਆ ਮੰਤਰੀ ਕੋਨੋ ਤਾਰੋ ਅਤੇ ਅਮਰੀਕਾ ਰੱਖਿਆ ਮੰਤਰੀ ਮਾਰਕ ਐਸਪਰ ਨੇ ਵਾਸ਼ਿੰਗਟਨ ’ਚ ਇਕ ਮੀਟਿੰਗ ਸੱਦੀ। ਮੰਤਰੀਆਂ ਨੇ ਹਿੰਦ-ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਕਰਨ ਦਾ ਸੰਕਲਪ ਲਿਆ। ਨਾਲ ਹੀ ਸਥਿਰਤਾ ਅਤੇ ਖੁਸ਼ਹਾਲੀ ਨੂੰ ਵਧਾਉਣ ਲਈ ਆਪਣੇ ਸਾਂਝੇ ਮੁੱਲਾਂ ਅਤੇ ਲੰਬੇ ਸਮੇਂ ਤੋਂ ਗਠਜੋੜ ਅਤੇ ਕਰੀਬੀ ਸਾਂਝੇਦਾਰੀ ਨੂੰ ਬਣਾਈ ਰੱਖਣ ’ਤੇ ਵੀ ਸੰਯੁਕਤ ਵਚਨਬੱਧਤਾ ਪ੍ਰਗਟਾਈ। ਇਹ 3 ਦੇਸ਼ਾਂ ਦੇ ਰੱਖਿਆ ਨੇਤਾਵਾਂ ਦਰਮਿਆਨ 9ਵੀਂ ਮੀਟਿੰਗ ਸੀ।
ਮੰਤਰੀਆਂ ਨੇ ਸਹਿਮਤੀ ਪ੍ਰਗਟ ਕੀਤੀ ਕਿ ਕੋਰੋਨਾ ਮਹਾਮਾਰੀ ਸਾਡੇ ਰਾਸ਼ਟਰਾਂ ਲਈ ਖਤਰਾ ਹੈ ਜਿਸ ਨਾਲ ਅਸੀਂ ਮਿਲਕੇ ਨਜਿੱਠਾਂਗੇ। ਤਿੰਨ ਪੱਖੀ ਸਾਂਝੇਦਾਰੀ ਦੀ ਸ਼ਕਤੀ ਅਤੇ ਅਨੁਕੂਲ ਸਮਰੱਥਾ ਦੇ ਉਪਾਅ ਦੇ ਰੂਪ ’ਚ ਮੰਤਰੀਆਂ ਨੇ ਵਾਇਰਸ ਦੇ ਅਸਰ ਨੂੰ ਘੱਟ ਕਰਨ ਲਈ ਸਹਿਯੋਗੀ ਕੋਸ਼ਿਸ਼ਾਂ ’ਤੇ ਚਰਚਾ ਕੀਤੀ।
ਮੰਤਰੀਆਂ ਨੇ ਦੱਖਣ ਅਤੇ ਪੂਰਬੀ ਚੀਨ ਸਾਗਰ ’ਚ ਵੱਧਦੇ ਤਨਾਅ ਦੇ ਮੱਦੇਨਜ਼ਰ ਕਿਸੇ ਵੀ ਅਸਥਿਰ ਜਾਂ ਜ਼ਬਰਦਸਤ ਇਕ ਪੱਖੀ ਕਾਰਵਾਈ ਦੇ ਖਿਲਾਫ ਆਪਣਾ ਮਜ਼ਬੂਤ ਵਿਰੋਧ ਦਰਜ ਕਰਨ ਦੀ ਗੱਲ ਵੀ ਕਹੀ। ਮੰਤਰੀਆਂ ਨੇ ਚੀਨ ਵਲੋਂ ਹਾਂਗਕਾਂਗ ’ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ’ਤੇ ਵੀ ਆਪਣੀ ਡੂੰਘੀ ਚਿੰਤਾ ਪ੍ਰਗਟ ਕੀਤੀ।