ਇੰਡੋ-ਕੈਨੇਡੀਅਨ ਮੀਡੀਆ ਕਲੱਬ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਨਾਲ ਨਵੇਂ ਸਾਲ ਦੀ ਸ਼ੁਰੂਆਤ (ਤਸਵੀਰਾਂ)
Sunday, Jan 02, 2022 - 10:16 AM (IST)
ਮਾਲਟਨ,ਮਿਸੀਸਾਗਾ (ਰਾਜ ਗੋਗਨਾ/ਕੁਲਤਰਨ ਪਧਿਆਣਾ): ਇੰਡੋ-ਕੈਨੇਡਿਅਨ ਮੀਡੀਆ ਕਲੱਬ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਸਰਬੱਤ ਦੇ ਭਲੇ ਲਈ ਅਰਦਾਸ ਨਾਲ ਕੀਤੀ ਗਈ। ਕਲੱਬ ਵੱਲੋਂ ਮਾਲਟਨ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਅਖੰਡ ਪਾਠ ਆਰੰਭ ਕਰਵਾਇਆ ਗਿਆ। ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਸਮੁੱਚੀ ਮਾਨਵਤਾ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਨਵੇਂ ਸਾਲ ਮੌਕੇ ਚੜ੍ਹਦੀ ਕਲਾ ਦਾ ਸੰਕਲਪ ਲਿਆ ਗਿਆ।
ਇਸ ਮੌਕੇ ਕੀਰਤਨ, ਕਥਾ ਅਤੇ ਢਾਡੀ ਵਾਰਾਂ ਤੋਂ ਬਾਅਦ, ਲੋਕਾਂ ਵਲੋਂ ਚੁਣੇ ਹੋਏ ਨੁਮਾਇੰਦਿਆਂ: ਸ੍ਰ ਜਗਮੀਤ ਸਿੰਘ ਦੇ ਛੋਟੇ ਭਰਾ ਵਿਧਾਇਕ ਸ੍ਰ ਗੁਰਰਤਨ ਸਿੰਘ, ਵਿਧਾਇਕ ਸ਼੍ਰੀ ਦੀਪਕ ਆਨੰਦ, ਕੌਂਸਲਰ ਸ੍ਰ ਹਰਕੀਰਤ ਸਿੰਘ, ਅਮਰਜੀਤ ਸਿੰਘ ਰਾਏ, ਸਿੰਘ ਹਰਜੀਤ (ਪੰਜਾਬੀ ਵਿਰਸਾ) ਅਤੇ 'ਕੈਨੇਡੀਅਨ ਪੰਜਾਬੀ ਬ੍ਰੌਡਕਾਸਟਰ ਐਸੋਸੀਏਸ਼ਨ' ਦੇ ਸੰਚਾਲਕ ਸ੍ਰ ਜਗਦੀਸ਼ ਸਿੰਘ ਗਰੇਵਾਲ ਨੇ ਆਈਆਂ ਹੋਈਆਂ ਸੰਗਤਾ ਨੂੰ ਸੰਬੋਧਨ ਕੀਤਾ। ਇਸ ਮੌਕੇ ਚੁਣੇ ਹੋਏ ਨੁਮਾਇੰਦਿਆ ਤੋਂ ਇਲਾਵਾ ਕੈਨੇਡੀਅਨ ਪੰਜਾਬੀ ਬ੍ਰੋਡਕਾਸਟਰ ਐਸ਼ੋਸੀਏਸ਼ਨ ਅਤੇ ਗ੍ਰੇਟ ਫਰੈਂਡਜ਼ ਕਲੱਬ ਦੇ ਮੈਂਬਰ ਵੀ ਮੌਜੂਦ ਸਨ। ਗ੍ਰੇਟ ਫਰੈਂਡਜ਼ ਕਲੱਬ ਵੱਲੋ (ਮੇਜਰ ਨੱਤ, ਬੰਤ ਨਿੱਝਰ,ਸਹੋਤਾ ਸਾਹਿਬ) ਇੰਡੋ-ਕੈਨੇਡੀਅਨ ਮੀਡੀਆ ਕਲੱਬ ਨੂੰ ਯਾਦਗਾਰੀ ਚਿੰਨ ਵੀ ਭੇਂਟ ਕੀਤਾ ਗਿਆ। ਇਸ ਮੌਕੇ ਜਗਮੀਤ ਸਿੰਘ ਦੇ ਛੋਟੇ ਭਰਾ ਵਿਧਾਇਕ ਗੁਰਰਤਨ ਸਿੰਘ, ਵਿਧਾਇਕ ਦੀਪਕ ਆਨੰਦ, ਕੌਂਸਲਰ ਹਰਕੀਰਤ ਸਿੰਘ, ਅਮਰਜੀਤ ਸਿੰਘ ਰਾਏ, ਜਗਦੀਸ਼ ਸਿੰਘ ਗਰੇਵਾਲ ਅਤੇ ਹਰਜੀਤ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਨੂੰ ਸੰਬੋਧਿਤ ਕੀਤਾ ਅਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ।
ਪੜ੍ਹੋ ਇਹ ਅਹਿਮ ਖਬਰ - ਓਮੀਕਰੋਨ ਦਾ ਖ਼ੌਫ਼, ਫਰਾਂਸ 'ਚ 6 ਸਾਲ ਦੇ ਬੱਚਿਆਂ ਲਈ ਮਾਸਕ ਪਾਉਣਾ ਹੋਇਆ ਲਾਜ਼ਮੀ
ਇਨ੍ਹਾਂ ਤੋਂ ਇਲਾਵਾ ਇੰਡੋ-ਕੈਨੇਡਿਅਨ ਮੀਡੀਆ ਦੇ ਸੱਕਤਰ ਕੁਲਤਰਨ ਸਿੰਘ ਪਧਿਆਣਾ,ਸੰਦੀਪ ਭੱਟੀ ,ਬਲਜੀਤ ਮੰਡ,ਪੁਸ਼ਪਿੰਦਰ ਸੰਧੂ , ਸੁੱਖੀ ਨਿੱਜਰ, ਗੁਰਸ਼ਰਨ ਮਾਨ ,ਮੰਗਾ ਜਸਵਾਲ, ਟੋਨੀ ਜੌਹਲ ਅਤੇ ਮੀਡੀਆ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸ਼ਖਸੀਅਤਾ ਵੀ ਹਾਜਰ ਸਨ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ੍ਰ ਦਲਜੀਤ ਸਿੰਘ ਸੇਖੋਂ ਅਤੇ ਸਮੁੱਚੀ ਪ੍ਰਬੰਧਕ ਕਮੇਟੀ, ਬਿਜ਼ਨਸ ਅਦਾਰਿਆਂ, ਮੀਡੀਆਕਾਰਾਂ ਅਤੇ ਲੀਡਰ ਸਾਹਿਬਾਨਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿਮੇਵਾਰੀ ਸ੍ਰ ਜਸਬੀਰ ਸਿੰਘ ਬੋਪਾਰਾਏ ਅਤੇ ਸ੍ਰ ਬਲਜਿੰਦਰ ਸਿੰਘ ਜੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ਼ ਨਿਭਾਈ।
ਇੰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਹਰਿੰਦਰ ਮੱਲੀ, ਜੱਸੀ ਸਰਾਏ, ਬਿੰਦਰ ਸਿੰਘ, ਗੁਰਪ੍ਰੀਤ ਮਾਨ, ਕੁਲਵਿੰਦਰ ਛੀਨਾ, ਅਵਤਾਰ ਸਿੰਘ, ਰਾਜਵੀਰ ਬੋਪਾਰਾਏ ਚਮਕੌਰ ਮਾਛੀਕੇ, ਹਰਜੀਤ ਬਾਜਵਾ ਅਤੇ ਹੋਰ ਬਹੁੱਤ ਸਾਰੇ ਲੋਕਾਂ ਵੱਲੋਂ ਹਾਜ਼ਰੀ ਭਰੀ ਗਈ। ਮਾਲਟਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮੌਕੇ ਚੁਣੇ ਹੋਏ ਨੁਮਾਇੰਦਿਆਂ ਅਤੇ ਸਮੂਹ ਮੀਡੀਆ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਤੋਂ ਸੇਧ ਲੈਕੇ ਆਮ ਲੋਕਾਂ ਦੀ ਆਵਾਜ ਬੁਲੰਦ ਕਰਨ ਦੀ ਬੇਨਤੀ ਵੀ ਕੀਤੀ ਗਈ।