ਅਮਰੀਕਾ, ਬ੍ਰਿਟੇਨ ਤੇ ਕੈਨੇਡਾ ''ਚ ਰਹਿਣਾ ਭਾਰਤੀਆਂ ਦੀ ਪਹਿਲੀ ਪਸੰਦ

07/14/2017 5:57:43 PM

ਸੰਯੁਕਤ ਰਾਸ਼ਟਰ— ਵਿਦੇਸ਼ਾਂ 'ਚ ਜਾ ਕੇ ਆਪਣਾ ਕਰੀਅਰ ਬਣਾਉਣ ਜਾਂ ਪੜ੍ਹਾਈ ਕਰਕੇ ਚੰਗੀ ਨੌਕਰੀ ਹਾਸਲ ਕਰਨ ਲਈ ਭਾਰਤੀ ਨੌਜਵਾਨਾਂ 'ਚ ਬਹੁਤ ਕ੍ਰੇਜ਼ ਹੈ। ਬੇਰੁਜ਼ਗਾਰੀ ਕਾਰਨ ਭਾਰਤੀ ਨੌਜਵਾਨ ਆਪਣੇ ਚੰਗੇ ਭਵਿੱਖ ਵਿਦੇਸ਼ਾਂ ਦਾ ਰੁਖ ਕਰਦੇ ਹਨ,
ਜਿਸ ਕਾਰਨ ਅੱਜ ਭਾਰਤ ਉਨ੍ਹਾਂ ਦੇਸ਼ਾਂ 'ਚ ਦੂਜੇ ਨੰਬਰ 'ਤੇ ਆ ਗਿਆ ਹੈ, ਜਿੱਥੇ ਨੌਜਵਾਨ ਦੂਜੇ ਦੇਸ਼ਾਂ 'ਚ ਵਸਣ ਦੀ ਯੋਜਨਾ ਬਣਾ ਰਹੇ ਹਨ ਅਤੇ ਅਮਰੀਕਾ ਤੇ ਬ੍ਰਿਟੇਨ ਉਨ੍ਹਾਂ ਦੀ ਪਹਿਲੀ ਪਸੰਦ ਹੈ। ਸੰਯੁਕਤ ਰਾਸ਼ਟਰ ਦੀ ਪ੍ਰਵਾਸਨ ਏਜੰਸੀ ਕੌਮਾਂਤਰੀ ਪ੍ਰਵਾਸ ਸੰਗਠਨ ਆਈ. ਓ. ਐਮ. ਨੇ ਆਪਣੀ ਇਕ ਰਿਪੋਰਟ 'ਚ ਕਿਹਾ ਹੈ ਕਿ ਦੁਨੀਆ ਭਰ 'ਚ ਨੌਜਵਾਨਾਂ ਦੀ ਆਬਾਦੀ ਦਾ 1.3 ਫੀਸਦੀ ਜਾਂ 6 ਕਰੋੜ 60 ਲੱਖ ਲੋਕਾਂ ਨੇ ਕਿਹਾ ਕਿ ਉਹ ਅਗਲੇ 12 ਮਹੀਨਿਆਂ 'ਚ ਪੱਕੇ ਤੌਰ 'ਤੇ ਵਿਦੇਸ਼ 'ਚ ਰਹਿਣ ਦੀ ਯੋਜਨਾ ਬਣਾ ਰਹੇ ਹਨ। ਰਿਪੋਰਟ 'ਚ 2010-2015 ਮਿਆਦ ਲਈ ਦੁਨੀਆ ਭਰ 'ਚ ਲੋਕਾਂ ਦੇ ਰਹਿਣ ਦੇ ਇਰਾਦਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦੂਜੇ ਦੇਸ਼ਾਂ 'ਚ ਰਹਿਣ ਦੀ ਯੋਜਨਾ ਬਣਾਉਣ ਵਾਲੇ ਲੋਕਾਂ 'ਚ ਅਮਰੀਕਾ ਤੋਂ ਬਾਅਦ ਸਭ ਤੋਂ ਪ੍ਰਸਿੱਧ ਦੇਸ਼ ਹੈ ਬ੍ਰਿਟੇਨ, ਸਾਊਦੀ ਅਰਬ, ਫਰਾਂਸ, ਕੈਨੇਡਾ, ਜਰਮਨੀ ਅਤੇ ਦੱਖਣੀ ਅਫਰੀਕਾ। ਪ੍ਰਵਾਸ ਕਰਨ ਦੀ ਯੋਜਨਾ ਬਣਾਉਣ ਵਾਲਿਆਂ 'ਚੋਂ ਅੱਧੇ ਲੋਕ ਸਿਰਫ 20 ਦੇਸ਼ਾਂ 'ਚ ਰਹਿੰਦੇ ਹਨ, ਜਿਸ 'ਚ ਪਹਿਲੇ ਨੰਬਰ 'ਤੇ ਨਾਈਜੀਰੀਆ ਅਤੇ ਦੂਜੇ ਨੰਬਰ 'ਤੇ ਭਾਰਤ ਹੈ। ਇਸ ਤੋਂ ਬਾਅਦ ਕਾਂਗੋ, ਸੂਡਾਨ, ਬੰਗਲਾਦੇਸ਼ ਅਤੇ ਚੀਨ ਦਾ ਨੰਬਰ ਆਉਂਦਾ ਹੈ। 48 ਲੱਖ ਲੋਕਾਂ ਦੇ ਨਾਲ ਭਾਰਤ 'ਚ ਸਭ ਤੋਂ ਜ਼ਿਆਦਾ ਗਿਣਤੀ ਨੌਜਵਾਨ ਰਹਿਣ ਦੀ ਯੋਜਨਾ ਬਣਾ ਰਹੇ ਹਨ ਅਤੇ 13 ਲੱਖ ਲੋਕ ਤਿਆਰੀ ਖਿੱਚ ਰਹੇ ਹਨ। ਨਾਈਜੀਰੀਆ 'ਚ ਸਭ ਤੋਂ ਜ਼ਿਆਦਾ 51 ਲੱਖ ਲੋਕ ਆਪਣੇ ਦੇਸ਼ ਤੋਂ ਬਾਹਰ ਰਹਿਣ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਬਾਅਦ 41 ਲੱਖ ਲੋਕਾਂ ਦੇ ਨਾਲ ਕਾਂਗੋ ਅਤੇ 27-27 ਲੱਖ ਲੋਕਾਂ ਨਾਲ ਚੀਨ ਅਤੇ ਬੰਗਲਾਦੇਸ਼ ਦਾ ਨੰਬਰ ਆਉਂਦਾ ਹੈ। ਪੱਛਮੀ ਅਫਰੀਕਾ, ਦੱਖਣੀ ਏਸ਼ੀਆ ਅਤੇ ਉੱਤਰ ਅਫਰੀਕਾ ਅਜਿਹੇ ਖੇਤਰ ਹਨ, ਜਿੱਥੇ ਸਭ ਤੋਂ ਜ਼ਿਆਦਾ ਲੋਕਾਂ ਦੇ ਰਹਿਣ ਦੀ ਸੰਭਾਵਨਾ ਹੈ। ਇਹ ਅਧਿਐਨ ਗੈਲਪ ਵਰਲਡ ਪੋਲ ਵਲੋਂ ਇਕੱਠੇ ਕੀਤੇ ਗਏ ਕੌਮਾਂਤਰੀ ਅੰਕੜਿਆਂ 'ਤੇ ਅਧਾਰਿਤ ਹੈ। ਦੂਜੇ ਦੇਸ਼ਾਂ 'ਚ ਰਹਿਣ ਦੀ ਯੋਜਨਾ ਬਣਾਉਣ ਵਾਲੇ ਜ਼ਿਆਦਾਤਰ ਲੋਕਾਂ 'ਚ ਪੁਰਸ਼, ਨੌਜਵਾਨ, ਅਨਮੈਰਿਡ, ਪੇਂਡੂ ਇਲਾਕਿਆਂ 'ਚ ਰਹਿਣ ਵਾਲੇ ਅਤੇ ਪੜ੍ਹਾਈ ਕਰਨ ਵਾਲੇ ਨੌਜਵਾਨ ਹਨ।


Related News