ਬ੍ਰਿਟੇਨ 'ਚ ਪੜ੍ਹਣ ਵਾਲੇ ਵਿਦੇਸ਼ੀ ਵਿਦਿਆਰਥੀਆਂ 'ਚ ਸਭ ਤੋਂ ਵੱਧ ਭਾਰਤੀ, ਪਹਿਲੀ ਵਾਰ ਚੀਨੀਆਂ ਨੂੰ ਪਛਾੜਿਆ

11/25/2022 10:17:47 AM

ਲੰਡਨ (ਭਾਸ਼ਾ)- ਬ੍ਰਿਟੇਨ ਵਿਚ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੇ ਸਭ ਤੋਂ ਵੱਡੇ ਸਮੂਹ ਦੇ ਰੂਪ ਵਿਚ ਭਾਰਤੀ ਵਿਦਿਆਰਥੀਆਂ ਨੇ ਪਹਿਲੀ ਵਾਰ ਚੀਨੀ ਵਿਦਿਆਰਥੀਆਂ ਨੂੰ ਪਛਾੜ ਦਿੱਤਾ ਹੈ। ਵੀਰਵਾਰ ਨੂੰ ਜਾਰੀ ਕੀਤੇ ਗਏ ਬ੍ਰਿਟੇਨ ਦੇ ਅਧਿਕਾਰਤ ਇਮੀਗ੍ਰੇਸ਼ਨ ਅੰਕੜਿਆਂ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਅੰਕੜਿਆਂ ਮੁਤਾਬਕ ਬੀਤੇ ਕੁੱਝ ਸਾਲਾਂ ਵਿਚ ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵੀਜ਼ਾ ਦੀ ਸੰਖਿਆ ਵਿਚ 273 ਫ਼ੀਸਦੀ ਦੇ ਵਾਧੇ ਨਾਲ ਇਹ ਸੰਭਵ ਹੋ ਸਕਿਆ ਹੈ। ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ (ਓ.ਐੱਨ.ਐੱਸ.) ਵੱਲੋਂ ਜੁਟਾਏ ਗਏ ਬ੍ਰਿਟੇਨ ਦੇ ਗ੍ਰਹਿ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਹੁਨਰਮੰਦ ਕਾਮਿਆਂ ਦੀ ਸ਼੍ਰੇਣੀ ਵਿਚ ਵੀਜ਼ਾ ਹਾਸਲ ਕਰਨ ਵਾਲਿਆਂ ਦੀ ਸੂਚੀ ਵਿਚ ਭਾਰਤੀ ਸਿਖ਼ਰ 'ਤੇ ਹਨ।

ਇਹ ਵੀ ਪੜ੍ਹੋ: ਕੈਨੇਡਾ ਤੋਂ ਦੁਖਦਾਇਕ ਖ਼ਬਰ, 18 ਸਾਲਾਂ ਦੇ ਪੰਜਾਬੀ ਮੁੰਡੇ ਦਾ ਕਤ

ਇਸ ਮੁਤਾਬਕ ਪਿਛਲੇ ਸਾਲ 56,042 ਭਾਰਤੀਆਂ ਨੂੰ ਇਸ ਸ਼੍ਰੇਣੀ ਵਿਚ ਵੀਜ਼ਾ ਦਿੱਤਾ ਗਿਆ ਸੀ। ਬ੍ਰਿਟੇਨ ਵਿਚ ਸਿਹਤ ਅਤੇ ਮੈਡੀਕਲ ਖੇਤਰ ਨਾਲ ਜੁੜੇ ਪੇਸ਼ੇਵਰਾਂ ਦੀ ਸ਼੍ਰੇਣੀ ਤਹਿਤ ਦਿੱਤੇ ਗਏ ਕੁੱਲ ਵੀਜ਼ਾ ਵਿਚੋਂ ਸਭ ਤੋਂ ਵੱਧ 36 ਫ਼ੀਸਦੀ ਵੀਜ਼ਾ ਭਾਰਤੀ ਨਾਗਰਿਕਾਂ ਨੂੰ ਦਿੱਤੇ ਗਏ। ਇਹ ਪੇਸ਼ੇਵਰ ਬ੍ਰਿਟੇਨ ਵਿਚ ਸਰਕਾਰ ਵੱਲੋਂ ਫੰਡ ਪ੍ਰਾਪਤ ਰਾਸ਼ਟਰੀ ਸਿਹਤ ਸੇਵਾ (NHS) ਵਿਚ ਭਾਰਤੀ ਯੋਗਦਾਨ ਨੂੰ ਮਜ਼ਬੂਤ ਕਰਦੇ ਹਨ। ਅੰਕੜਿਆਂ ਮੁਤਾਬਕ 2019 ਵਿਚ ਕੁੱਲ 34,261 ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦਿੱਤਾ ਗਿਆ, ਜਦੋਂਕਿ 2022 ਵਿਚ 1,27,731 ਵਿਦਿਆਰਥੀਆਂ ਨੂੰ ਦਿੱਤਾ ਗਿਆ।

ਇਹ ਵੀ ਪੜ੍ਹੋ: ਗ੍ਰੈਜੂਏਸ਼ਨ ਤੋਂ ਬਾਅਦ ਕੁੜੀ ਨੇ ਕਬਰਸਤਾਨ 'ਚ ਸ਼ੁਰੂ ਕੀਤੀ ਨੌਕਰੀ! ਲੈਂਦੀ ਹੈ 45 ਹਜ਼ਾਰ ਰੁਪਏ ਤਨਖ਼ਾਹ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 

 


cherry

Content Editor

Related News