ਇਜ਼ਰਾਈਲ ''ਚ ਰਹਿੰਦੇ ਭਾਰਤੀਆਂ ਨੇ ਮਨਾਇਆ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਜਸ਼ਨ

Tuesday, Jan 23, 2024 - 03:40 PM (IST)

ਇਜ਼ਰਾਈਲ ''ਚ ਰਹਿੰਦੇ ਭਾਰਤੀਆਂ ਨੇ ਮਨਾਇਆ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਜਸ਼ਨ

ਤੇਲ ਅਵੀਵ (ਭਾਸ਼ਾ): ਇਜ਼ਰਾਈਲ ਵਿਚ ਰਹਿ ਰਹੇ ਸੈਂਕੜੇ ਭਾਰਤੀਆਂ ਨੇ ਅਯੁੱਧਿਆ ਵਿਚ ਨਵੇਂ ਬਣੇ ਰਾਮ ਮੰਦਰ ਵਿਚ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਉਤਸਵ ਵਿਸ਼ੇਸ਼ ਪੂਜਾ ਅਰਚਨਾ ਕਰਕੇ ਮਨਾਇਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਤੇਲੰਗਾਨਾ ਰਾਜ ਦੇ ਮੂਲ ਨਿਵਾਸੀ ਹਨ। ਸੋਮਵਾਰ ਨੂੰ ਅਯੁੱਧਿਆ ਦੇ ਰਾਮ ਮੰਦਰ 'ਚ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੇ ਜਾਣ ਤੋਂ ਪਹਿਲਾਂ ਇਸਰਾਈਲ ਸਥਿਤ ਤੇਲੰਗਾਨਾ ਐਸੋਸੀਏਸ਼ਨ ਨੇ ਤੇਲ ਅਵੀਵ ਦੇ ਬੀਤ ਦਾਨੀ ਹਾਲ 'ਚ ਇਸ ਦੀ ਯਾਦ 'ਚ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ। ]

ਪੜ੍ਹੋ ਇਹ ਅਹਿਮ ਖ਼ਬਰ-ਦੁਬਈ ਦੇ ਬੁਰਜ ਖਲੀਫਾ 'ਤੇ ਛਾਏ ਭਗਵਾਨ ਰਾਮ, ਅਮਰੀਕਾ ਤੋਂ ਲੈ ਕੇ ਪੂਰੀ ਦੁਨੀਆ 'ਚ ਪ੍ਰਾਣ ਪ੍ਰਤਿਸ਼ਠਾ ਦਾ ਜਸ਼ਨ

ਪ੍ਰੋਗਰਾਮ ਵਿੱਚ ਭਜਨ ਅਤੇ ਕੀਰਤਨ ਹੋਇਆ। ਆਯੋਜਕਾਂ ਨੇ ਪੀ.ਟੀ.ਆਈ ਨੂੰ ਦੱਸਿਆ ਕਿ ਇਸ ਮੌਕੇ ਲਗਭਗ 300 ਲੋਕਾਂ ਨੂੰ ਭਾਰਤੀ ਪਕਵਾਨ ਪਰੋਸੇ ਗਏ। ਇਜ਼ਰਾਈਲ ਵਿੱਚ ਤੇਲੰਗਾਨਾ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਸੋਮ ਨੇ ਪੀ.ਟੀ.ਆਈ ਨੂੰ ਦੱਸਿਆ, “ਹਰ ਹਿੰਦੂ ਇਸ ਸ਼ਾਨਦਾਰ ਪਲ ਦਾ ਇੰਤਜ਼ਾਰ ਕਰ ਰਿਹਾ ਸੀ, ਜੋ ਆਖਰਕਾਰ ਸੱਚ ਹੋ ਗਿਆ ਹੈ। ਇਹ ਇੱਕ ਅਦੁੱਤੀ ਖੁਸ਼ੀ ਹੈ ਕਿਉਂਕਿ ਮੈਂ ਨਹੀਂ ਸੋਚਿਆ ਸੀ ਕਿ ਮੇਰੇ ਜੀਵਨ ਕਾਲ ਵਿੱਚ ਅਜਿਹਾ ਹੋਵੇਗਾ।'' ਸਮਾਗਮ ਦਾ ਸੰਚਾਲਨ ਤੇਲੰਗਾਨਾ ਤੋਂ ਡੋਡਲ ਸਵਾਮੀ ਨੇ ਕੀਤਾ, ਜਿਨ੍ਹਾਂ ਨੇ ਮੁੱਖ ਪ੍ਰਬੰਧਕ ਦੀ ਭੂਮਿਕਾ ਨਿਭਾਈ। ਸਮਾਗਮ ਦੇ ਕੁਝ ਭਾਗੀਦਾਰਾਂ ਨੇ ਕਿਹਾ ਕਿ ਇਹ ਇਜ਼ਰਾਈਲ ਵਿੱਚ ਭਾਈਚਾਰੇ ਵੱਲੋਂ ਆਯੋਜਿਤ ਕੀਤੇ ਗਏ ਸਭ ਤੋਂ ਵੱਡੇ ਸਮਾਗਮਾਂ ਵਿੱਚੋਂ ਇੱਕ ਹੈ ਅਤੇ ਇਹ ਬਹੁਤ ਘੱਟ ਸਮੇਂ ਵਿੱਚ ਆਯੋਜਿਤ ਕੀਤਾ ਗਿਆ ਸੀ, ਜੋ ਉਨ੍ਹਾਂ ਦੇ ਉਤਸ਼ਾਹ ਨੂੰ ਦਰਸਾਉਂਦਾ ਹੈ। ਇਸ ਸਮੇਂ ਲਗਭਗ 20 ਹਜ਼ਾਰ ਭਾਰਤੀ ਇਜ਼ਰਾਈਲ ਵਿੱਚ ਰਹਿ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ 'ਤੇ PM ਮੋਦੀ ਨੂੰ ਦਿੱਤੀ ਵਧਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News