ਇਟਲੀ ''ਚ ਭਾਰਤੀਆਂ ਨੇ ਧੂਮ-ਧਾਮ ਨਾਲ ਮਨਾਇਆ ਭਾਰਤ ਦਾ 80ਵਾਂ ਆਜ਼ਾਦੀ ਦਿਹਾੜਾ

Saturday, Aug 15, 2026 - 06:05 PM (IST)

ਇਟਲੀ ''ਚ ਭਾਰਤੀਆਂ ਨੇ ਧੂਮ-ਧਾਮ ਨਾਲ ਮਨਾਇਆ ਭਾਰਤ ਦਾ 80ਵਾਂ ਆਜ਼ਾਦੀ ਦਿਹਾੜਾ

ਇਟਲੀ, (ਦਲਵੀਰ ਸਿੰਘ ਕੈਂਥ)-ਅਸੀਂ ਸਮੂਹ ਭਾਰਤੀ ਭਾਰਤ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਉਨ੍ਹਾਂ ਸਮੂਹ ਸ਼ਹੀਦਾਂ ਦੇ ਸਦਾ ਹੀ ਰਿਣੀ ਰਹਾਂਗੇ, ਜਿਨ੍ਹਾਂ ਨੇ ਆਪਣਾ ਜੀਵਨ ਦੇਸ਼ ਦੀ ਆਜ਼ਾਦੀ ਲਈ ਨਿਛਾਵਰ ਕਰ ਕੇ ਸਾਨੂੰ ਆਜ਼ਾਦੀ ਲੈਕੇ ਦਿੱਤੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਅੰਬੈਂਸੀ ਰੋਮ ਦੇ ਸਤਿਕਾਰਤ ਰਾਜਦੂਤ ਮੈਡਮ ਵਾਣੀ ਰਾਓ ਨੇ ਰੋਮ ਵਿਖੇ ਭਾਰਤੀ ਅੰਬੈਂਸੀ ਰੋਮ ਤੇ ਸਮੂਹ ਭਾਰਤੀ ਭਾਈਚਾਰੇ ਵੱਲੋਂ ਮਨਾਏ ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਹਾਜ਼ਰੀਨ ਵੱਡੇ ਇਕੱਠ ਨਾਲ ਕੀਤਾ।

PunjabKesari
ਇਸ ਮੌਕੇ ਮੈਡਮ ਵਾਣੀ ਰਾਓ ਨੇ ਭਾਰਤ ਦਾ ਕੌਮੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਦਿਆਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਦੇਸ਼ ਵਾਸੀਆਂ ਦੇ ਨਾਮ ਸੰਦੇਸ਼ ਵੀ ਪੜ੍ਹ ਕੇ ਸੁਣਾਇਆ।ਭਾਰਤ ਦੇ ਰਾਸ਼ਟਰ ਗੀਤ ਜਨ-ਗਣ-ਮਣ ਤੋਂ ਆਜ਼ਾਦੀ ਦਿਵਸ ਸਮਾਰੋਹ ਦੀ ਸ਼ੁਰੂਆਤ ਹੋਈ ਤੇ ਉਪੰਰਤ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਲੋਕ ਨਾਂਚ ਤੇ ਪੰਜਾਬੀਆਂ ਦਾ ਲੋਕ ਨਾਚ ਭੰਗੜੇ ਪੇਸ਼ ਕੀਤਾ ਗਿਆ।

PunjabKesari

ਇਸ ਮੌਕੇ ਪ੍ਰੈੱਸ ਰਾਹੀ ਦੇਸ਼ ਵਾਸੀਆਂ ਨੂੰ ਮੈਡਮ ਵਾਣੀ ਰਾਓ ਨੇ 80ਵੇਂ ਆਜ਼ਾਗੀ ਦਿਹਾੜੇ ਦੀ ਵਧਾਈ ਦਿੰਦੀਆਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਦੇ ਸੁਤੰਤਰਤਾ ਦਿਵਸ ਵਿੱਚ ਹਾਜ਼ਰੀਨ ਮਹਿਮਾਨਾਂ ਵਿੱਚ ਸਮੁੱਚਾ ਭਾਰਤ ਝਲਦਾ ਹੈ ਤੇ ਅੱਜ ਦਾ ਰੰਗਾਰੰਗ ਪ੍ਰੋਗਰਾਮ ਵੀ ਭਾਰਤੀ ਸੱਭਿਆਚਾਰ ਦੀਆਂ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆਂ ਪੇਸ਼ਕਾਰੀ ਕਰ ਰਿਹਾ ਹੈ।ਉਹ ਇਟਲੀ ਰਹਿਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਦੀ ਸੇਵਾ ਵਿੱਚ ਹਨ ਤੇ ਭਾਈਚਾਰੇ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਲਈ ਇਟਲੀ ਸਰਕਾਰ ਨਾਲ ਭਾਰਤੀ ਅੰਬੈਂਸੀ ਰੋਮ ਪਹਿਲ ਦੇ ਅਧਾਰ ਤੇ ਗੱਲਬਾਤ ਕਰਦੀ ਰਹਿੰਦੀ ਹੈ।

PunjabKesari
ਮੈਡਮ ਵਾਣੀ ਰਾਓ ਨੇ ਅੰਬੈਂਸੀ ਦੀ ਕਾਰਗੁਜ਼ਾਰੀ ਸੰਬਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਨੇ ਈਓਸੀਆਈ ਕਾਰਡ ਸੁਵਿਧਾ ਸ਼ੁਰੂ ਕੀਤੀ ਹੈ ਉਸ ਤੋਂ ਭਾਰਤੀ ਮੂਲ ਦੇ ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ ।ਇੱਕ ਹੋਰ ਚੰਗੀ ਖ਼ਬਰ ਹੈ ਭਾਰਤੀ ਅੰਤਰਰਾਸ਼ਟਰੀ ਵਿੱਦਿਆਰਥੀ ਲਈ ਕਿ ਉਹ ਹੁਣ ਇਟਾਲੀਅਨ ਕੰਪਨੀਆਂ ਨਾਲ ਕੰਮ ਕਰਨ ਲਈ ਆਪਣੀ ਰਜਿਸ਼ਟਰੇਸ਼ਨ ਕਰਵਾਉਣ ਤਾਂ ਜੋ ਉਨ੍ਹਾਂ ਦਾ ਭੱਵਿਖ ਬਿਹਰਤ ਹੋ ਸਕੇ। ਇਟਲੀ ਵਿੱਚ ਭਾਰਤੀ ਲੋਕ ਤਰੱਕੀ ਕਰ ਰਹੇ ਹਨ ਖਾਸਕਰ ਦੂਜੀ ਪੀੜ੍ਹੀ ਜਿਹੜੀ ਕਿ ਵਿੱਦਿਆਦਕ ਖੇਤਰ ਤੇ ਹੋਰ ਖੇਤਰਾਂ ਵਿੱਚ ਕਾਮਯਾਬੀ ਦਾ ਇਤਿਹਾਸ ਸਿਰਜ ਰਹੇ ਹਨ ਇਹ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ।

PunjabKesari

ਇਟਲੀ ਰਹਿੰਦੇ ਭਾਰਤੀ ਨੌਜਵਾਨਾਂ ਨੂੰ ਆਪਣੀ ਲਗਨ ਤੇ ਮਿਹਨਤ ਨਾਲ ਕਾਮਯਾਬੀ ਦਾ ਨਵਾਂ ਇਤਿਹਾਸ ਲਿਖਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਭਾਰਤੀ ਦੇ 80ਵੇਂ ਸੁਤੰਤਰਤਾ ਦਿਵਸ ਵਿੱਚ ਹਾਜ਼ਰੀਨ ਬਹੁ ਗਿਣਤੀ ਮਹਿਮਾਨਾਂ ਲਈ ਅੰਬੈਂਸੀ ਵੱਲੋਂ ਵਿਸੇ਼ਸ਼ ਭਾਰਤੀ ਖਾਣਿਆਂ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਇਟਲੀ ਭਰ ਤੋਂ ਬਹੁ-ਗਿਣਤੀ ਭਾਰਤੀਆਂ ਤੋਂ ਇਲਾਵਾ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਨੇ ਸੁਤੰਤਰਤਾ ਦਿਵਸ ਵਿੱਚ ਸ਼ਾਰੀਕ ਹੋ ਸਭ ਨੂੰ ਵਧਾਈ ਦਿੱਤੀ।


author

Shubam Kumar

Content Editor

Related News