ਇਟਲੀ 'ਚ ਭੇਦਭਰੇ ਹਲਾਤਾਂ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ

Tuesday, Apr 14, 2020 - 01:25 AM (IST)

ਇਟਲੀ 'ਚ ਭੇਦਭਰੇ ਹਲਾਤਾਂ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ

ਮਿਲਾਨ/ਇਟਲੀ (ਸਾਬੀ ਚੀਨੀਆ)-11 ਅਪ੍ਰੈਲ ਨੂੰ ਕੋਰੋਨਾ ਵਾਇਰਸ ਨਾਲ ਹੋਈ ਇਕਬਾਲ ਸਿੰਘ ਦੀ ਮੌਤ ਦੀਆਂ ਖਬਰਾਂ ਤੋਂ ਬਾਅਦ ਇਕ ਹੋਰ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਵਿਸਾਖੀ ਵਾਲੇ ਦਿਨ ਦੀ ਚੜ੍ਹਦੀ ਸਵੇਰ ਇਟਲੀ ਰਹਿੰਦੇ ਭਾਰਤੀ ਲਈ ਮਾੜੀ ਖਬਰ ਲੈ ਕੇ ਆਈ। ਇੱਥੋ ਦੇ ਪਿੰਡ ਮੋਂਤੇਜਾਨਾਂ (ਮਾਨਤੋਵਾ) ਵਿਚ ਇਕ ਭਾਰਤੀ ਵਿਅਕਤੀ ਰਾਜੀਵ ਕੁਮਾਰ ਦੀ ਭੇਦਭਰੇ ਹਲਾਤਾਂ ਵਿਚ ਉਸਦੇ ਘਰ ਅੰਦਰ ਹੀ ਮੌਤ ਹੋਣ ਦੀ ਖਬਰ ਨੇ ਭਾਈਚਾਰੇ ਨੂੰ ਹਲੂਣ ਕਿ ਰੱਖ ਦਿੱਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਮਾਮਲਾ ਕਤਲ ਦਾ ਲੱਗ ਰਿਹਾ ਹੈ ਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਕੇ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਘਰ ਨੇੜੇ ਰਹਿੰਦੇ ਇਕ ਹੋਰ ਭਾਰਤੀ ਜੋੜੇ ਨੂੰ ਤਫਤੀਸ਼ ਲਈ ਹਿਰਾਸਤ ਵਿਚ ਲਿਆ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਪੂਰੀ ਦੁਨੀਆ ਕਹਿਰ ਵਰ੍ਹ ਰਿਹਾ ਹੈ, ਜਦੋਂ ਕਿ ਇਟਲੀ ਵਿਚ ਇਸ ਦੀ ਸਭ ਤੋਂ ਜ਼ਿਆਦਾ ਮਾਰ ਪਈ ਹੈ, ਇਟਲੀ ਹੁਣ ਤੱਕ 20,465 ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ ਬੀਤੇ 24 ਘੰਟਿਆਂ ਵਿਚ ਇਥੇ 566 ਮੌਤਾਂ ਹੋਈਆਂ ਹਨ। ਇਟਲੀ ਵਿਚ ਕੁੱਲ 159,516 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 3260 ਮਰੀਜ਼ਾਂ ਦਾ ਹਾਲਤ ਗੰਭੀਰ ਬਣੀ ਹੋਈ ਹੈ।


author

Sunny Mehra

Content Editor

Related News