ਜੇਕਰ ਤੁਸੀਂ ਵੀ ਅਮਰੀਕਾ ਦਾ ਗ੍ਰੀਨ ਕਾਰਡ ਹਾਸਲ ਕਰਨਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਖਬਰ

Tuesday, Jul 11, 2017 - 04:53 PM (IST)

ਵਾਸ਼ਿੰਗਟਨ— ਹੁਨਰਮੰਦ ਵਰਕਰ ਦੇ ਰੂਪ ਵਿਚ ਅਮਰੀਕਾ ਵਿਚ ਸਥਾਈ ਰੂਪ ਨਾਲ ਰਹਿਣ ਲਈ ਬੇਨਤੀ ਕਰਨ ਵਾਲੇ ਭਾਰਤੀਆਂ ਲਈ ਉਡੀਕ ਦਾ ਸਮਾਂ 12 ਸਾਲ ਦਾ ਹੈ। ਇਸ ਨੂੰ ਗ੍ਰੀਨ ਕਾਰਡ ਵੀ ਕਿਹਾ ਜਾਂਦਾ ਹੈ। ਇਕ ਤਾਜ਼ਾ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਭਾਰਤ ਉਨ੍ਹਾਂ ਮੁੱਖ ਦੇਸ਼ਾਂ 'ਚੋਂ ਹੈ, ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਨਾਗਰਿਕਾਂ ਨੂੰ ਹਰ ਸਾਲ ਗ੍ਰੀਨ ਕਾਰਡ ਮਿਲਦਾ ਹੈ। 

PunjabKesari
ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2015 'ਚ 36,318 ਭਾਰਤੀਆਂ ਨੂੰ ਸਥਾਈ ਨਿਵਾਸ ਦਾ ਦਰਜਾ ਮਿਲਿਆ। ਉੱਥੇ ਹੀ 27,789 ਨੂੰ ਕਾਨੂੰਨੀ ਰੂਪ ਨਾਲ ਰਹਿਣ ਦਾ ਅਧਿਕਾਰ ਯਾਨੀ ਕਿ ਗ੍ਰੀਨ ਕਾਰਡ ਮਿਲਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਰੋਜ਼ਗਾਰ ਨਾਲ ਸੰਬੰਧਤ ਸ਼੍ਰੇਣੀ ਵਿਚ ਹੁਨਰਮੰਦ ਵਰਕਰ ਦੇ ਰੂਪ 'ਚ ਸਥਾਈ ਵਾਸੀ ਲਈ ਬੇਨਤੀ ਕਰਨ ਵਾਲੇ ਭਾਰਤੀਆਂ ਦੀ ਉਡੀਕ ਸੂਚੀ 12 ਸਾਲ ਦੀ ਹੈ। ਦੂਜੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਸਰਕਾਰ ਅਜੇ ਉਨ੍ਹਾਂ ਬੇਨਤੀ ਪੱਤਰਾਂ ਦੀ ਜਾਂਚ ਕਰ ਰਹੀ ਹੈ, ਜੋ ਮਈ 2005 ਵਿਚ ਦਾਇਰ ਕੀਤੇ ਗਏ ਹਨ। ਸਾਲ 2010 ਤੋਂ 2014 ਦੌਰਾਨ 36 ਫੀਸਦੀ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਦਿੱਤੇ ਗਏ। ਗਿਣਤੀ ਦੇ ਹਿਸਾਬ ਨਾਲ ਇਹ ਅੰਕੜਾ 2,22,000 ਬਣਦਾ ਹੈ।


Related News