ਅਮਰੀਕਾ 'ਚ ਪਤਨੀ ਨਾਲ ਘਰ ਪਰਤ ਰਹੇ ਭਾਰਤੀ ਵਿਅਕਤੀ ਨਾਲ ਵਾਪਰਿਆ ਹਾਦਸਾ, ਮੌਤ

Tuesday, Jan 09, 2024 - 02:30 PM (IST)

ਅਮਰੀਕਾ 'ਚ ਪਤਨੀ ਨਾਲ ਘਰ ਪਰਤ ਰਹੇ ਭਾਰਤੀ ਵਿਅਕਤੀ ਨਾਲ ਵਾਪਰਿਆ ਹਾਦਸਾ, ਮੌਤ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਆਸਟਿਨ ਵਿਚ ਬੀਤੇ ਦਿਨ ਵਾਪਰੇ ਇਕ ਸੜਕ ਹਾਦਸੇ ਵਿੱਚ ਤੇਲਗੂ ਮੂਲ ਦੇ ਭਾਰਤੀ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਭਾਰਤੀ ਦੀ ਪਛਾਣ ਸਾਈ ਰਾਜੀਵ ਰੈੱਡੀ ਮੁਕਾਰਾ (ਉਮਰ 33) ਸਾਲ ਵਜੋਂ ਹੋਈ ਹੈ। 'ਗੋ ਫੰਡ ਮੀ' ਪੇਜ਼ ਮੁਤਾਬਕ 7 ਜਨਵਰੀ 2024 ਦੀ ਸਵੇਰ ਨੂੰ, ਜਦੋਂ ਰਾਜੀਵ ਆਪਣੀ ਪਤਨੀ ਆਸ਼ਾ ਨਾਲ ਔਸਟਿਨ ਸਥਿਤ ਘਰ ਪਰਤ ਰਹੇ ਸਨ ਤਾਂ ਉਨ੍ਹਾਂ ਦਾ ਟਰੱਕ ਇੱਕ ਖੰਭੇ ਨਾਲ ਟਕਰਾ ਗਿਆ। ਬਚਾਅ ਟੀਮ ਵੱਲੋਂ ਉਨ੍ਹਾਂ ਨੂੰ ਵਾਹਨ ਵਿੱਚੋਂ ਬਾਹਰ ਕੱਢਣ ਤੋਂ ਪਹਿਲਾਂ ਲਗਭਗ ਇੱਕ ਘੰਟੇ ਤੱਕ ਉਹ ਦੋਵੇਂ ਵਾਹਨ ਵਿੱਚ ਫਸੇ ਰਹੇ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸੈਲਾਨੀਆਂ ਨਾਲ ਭਰੀ ਮਿੰਨੀ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 25 ਲੋਕਾਂ ਦੀ ਮੌਤ

ਇਸ ਹਾਦਸੇ ਮਗਰੋਂ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਐਮਰਜੈਂਸੀ ਹਸਪਤਾਲ ਵਿੱਚ ਲਿਜਾਇਆ ਗਿਆ ਅਤੇ ਸੀ.ਪੀ.ਆਰ. ਦੇਣ ਤੋਂ ਬਾਅਦ ਰਾਜੀਵ ਦੇ ਦਿਲ ਦੀ ਧੜਕਣ ਮੁੜ ਸ਼ੁਰੂ ਹੋ ਗਈ। ਹਾਲਾਂਕਿ ਕੁੱਝ ਦੇਰ ਬਾਅਦ ਹੀ ਉਨ੍ਹਾਂ ਦੇ ਸਰੀਰ ਨੇ ਹਿਲ-ਜੁੱਲ ਬੰਦ ਕਰ ਦਿੱਤੀ, ਕਿਉਂਕਿ ਐਮਰਜੈਂਸੀ ਕੇਅਰ ਵਾਰਡ ਵਿਚ ਸਹੂਲਤਾਂ ਦੀ ਘਾਟ ਸੀ, ਜਿਸ ਕਾਰਨ ਉਨ੍ਹਾਂ ਨੂੰ ਟੈਕਸਾਸ ਦੇ ਟਾਇਲਰ ਵਿਚ ਸਥਿਤ ਇਕ ਟਰੌਮਾ ਕੇਅਰ ਵਿਚ ਏਅਰਲਿਫਟ ਕੀਤਾ ਗਿਆ। ਬਦਕਿਸਮਤੀ ਨਾਲ ਰਾਜੀਵ ਦੀ ਮੌਤ ਹੋ ਗਈ। ਪਤਨੀ ਆਸ਼ਾ ਜਿਸ ਨੇ ਇਹ ਸਭ ਅੱਖੀਂ ਦੇਖਿਆ, ਉਹ ਸਦਮੇ ਵਿੱਚ ਹੈ ਅਤੇ ਸਥਿਤੀ ਨਾਲ ਨਜਿੱੱਠਣ ਦੀ ਕੋਸ਼ਿਸ਼ ਕਰ ਰਹੀ ਹੈ। ਗੋ ਫੰਡ ਮੀ ਪੇਜ਼ 'ਤੇ ਰਾਜੀਵ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਔਰਤ ਨੂੰ ਮਾਰਨ ਤੋਂ ਬਾਅਦ ਵੀ ਕਰਦੇ ਰਹੇ ਬਲਾਤਕਾਰ, ਹਮਲੇ 'ਚ ਬਚੇ ਸ਼ਖ਼ਸ ਨੇ ਬਿਆਨ ਕੀਤੀ ਹਮਾਸ ਦੀ ਬੇਰਹਿਮੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

cherry

Content Editor

Related News