UAE 'ਚ ਚਮਕੀ ਭਾਰਤੀ ਦੀ ਕਿਸਮਤ, ਜਿੱਤੀ 44 ਕਰੋੜ ਰੁਪਏ ਦੀ ਲਾਟਰੀ
Tuesday, Apr 04, 2023 - 01:22 PM (IST)
ਆਬੂ ਧਾਬੀ : ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਵਿੱਚ ਰਹਿਣ ਵਾਲੇ ਇੱਕ ਭਾਰਤੀ ਨਾਗਰਿਕ ਦੀ ਕਿਸਮਤ ਰਾਤੋ-ਰਾਤ ਬਦਲ ਗਈ। ਆਬੂ ਧਾਬੀ 'ਚ ਆਯੋਜਿਤ ਬਿਗ ਟਿਕਟ ਡਰਾਅ ਸੀਰੀਜ਼ ਨੰਬਰ 250 'ਚ ਇਕ ਭਾਰਤੀ ਕਰੋੜਪਤੀ ਬਣ ਗਿਆ। ਭਾਰਤ ਦੇ ਬੇਂਗਲੁਰੂ ਦੇ ਨਿਵਾਸੀ ਅਰੁਣ ਕੁਮਾਰ ਵਾਟਕੇ ਕੋਰੋਥ ਨੇ 22 ਮਾਰਚ ਨੂੰ ਲੱਕੀ ਡਰਾਅ ਦੀ ਟਿਕਟ ਖਰੀਦੀ ਸੀ। ਉਸ ਦਾ ਟਿਕਟ ਨੰਬਰ 261031 ਸੀ। ਉਸ ਨੇ 2 ਕਰੋੜ ਦਿਰਹਾਮ ਜਿੱਤੇ ਹਨ, ਜਿਸ ਦੀ ਭਾਰਤੀ ਮੁਦਰਾ ਵਿੱਚ ਕੀਮਤ ਲਗਭਗ 44,77,10,932 ਹੈ। ਸ਼ੋਅ ਦੇ ਹੋਸਟ ਨੇ ਜਦੋਂ ਅਰੁਣ ਨੂੰ ਫੋਨ ਕੀਤਾ ਤਾਂ ਉਹ ਹੈਰਾਨ ਰਹਿ ਗਿਆ ਅਤੇ ਉਸ ਨੇ ਕਾਲ ਕੱਟ ਦਿੱਤੀ।
ਉਸਨੇ ਜਦੋਂ ਡਰਾਅ ਨਾਲ ਜੁੜੀ ਜਾਣੀ-ਪਛਾਣੀ ਆਵਾਜ਼ ਸੁਣੀ ਤਾਂ ਉਸਨੂੰ ਯਕੀਨ ਨਹੀਂ ਹੋਇਆ। ਸ਼ੋਅ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਹ ਐਵਾਰਡ ਜਿੱਤਣ ਦੀ ਸੂਚਨਾ ਦੇਣ ਲਈ ਉਸ ਨੂੰ ਦੁਬਾਰਾ ਫੋਨ ਕਰਨਗੇ। ਇਸ ਤੋਂ ਇਲਾਵਾ ਭਾਰਤੀ ਨਾਗਰਿਕ ਸੁਰੇਸ਼ ਮਾਥਨ ਨੇ 1 ਲੱਖ ਦਿਰਹਾਮ (22.38 ਲੱਖ ਰੁਪਏ) ਦਾ ਦੂਜਾ ਇਨਾਮ ਜਿੱਤਿਆ। 27 ਮਾਰਚ ਨੂੰ ਉਸ ਨੇ ਟਿਕਟ ਨੰਬਰ 018462 ਖਰੀਦੀ ਸੀ। ਓਮਾਨ ਸਥਿਤ ਭਾਰਤੀ ਨਾਗਰਿਕ ਮੁਹੰਮਦ ਸ਼ਫੀਕ ਨੇ 28 ਮਾਰਚ ਨੂੰ ਲੱਕੀ ਡਰਾਅ ਦੀ ਟਿਕਟ ਖਰੀਦੀ ਸੀ, ਜਿਸ 'ਚ ਉਸ ਨੇ 90,000 ਦਿਰਹਾਮ (20 ਲੱਖ ਰੁਪਏ) ਦਾ ਤੀਜਾ ਇਨਾਮ ਜਿੱਤਿਆ ਸੀ।
ਇੱਕ ਕਿਲੋ ਸੋਨਾ ਅਤੇ ਇੱਕ ਰੇਂਜ ਰੋਵਰ ਜਿੱਤਿਆ
ਪੜ੍ਹੋ ਇਹ ਅਹਿਮ ਖ਼ਬਰ-ਹੁਣ ਆਸਟ੍ਰੇਲੀਆ ਦਾ ਵੀ ਰੁਖ਼ ਸਖ਼ਤ, ਫੈਡਰਲ ਸਰਕਾਰ ਦੇ ਡਿਵਾਈਸਾਂ ਤੋਂ TikTok 'ਤੇ ਲਗਾਈ ਪਾਬੰਦੀ
ਇਸ ਤੋਂ ਪਹਿਲਾਂ ਫਰਵਰੀ ਵਿੱਚ ਇਕ ਭਾਰਤੀ ਨੇ ਆਬੂ ਧਾਬੀ ਵਿੱਚ ਦੂਜੀ ਵਾਰ ਲੱਕੀ ਡਰਾਅ ਜਿੱਤਿਆ ਸੀ। ਪਹਿਲੀ ਵਾਰ ਉਸ ਨੇ ਦਸੰਬਰ 'ਚ 1 ਕਿਲੋ ਸੋਨਾ ਜਿੱਤਿਆ ਸੀ। ਸੁਮਨ ਮੁਥੀਆ ਨਾਦਰ ਰਾਘਵਨ ਫਰਵਰੀ ਵਿੱਚ ਦੂਜੀ ਵਾਰ ਖੁਸ਼ਕਿਸਮਤ ਰਿਹਾ ਜਦੋਂ ਉਸਨੇ ਇੱਕ ਕਾਰ ਜਿੱਤੀ। ਉਸਨੇ ਡਰੀਮ ਕਾਰ ਰੈਫਲ ਡਰਾਅ ਦੌਰਾਨ ਰੇਂਜ ਰੋਵਰ ਕਾਰ ਜਿੱਤੀ ਸੀ। ਰਾਘਵਨ ਪਿਛਲੇ ਇੱਕ ਸਾਲ ਤੋਂ ਟਿਕਟਾਂ ਖਰੀਦ ਰਿਹਾ ਸੀ। ਉਸ ਨੇ ਕਿਹਾ ਸੀ ਕਿ ਉਹ ਕਾਰ ਵੇਚ ਕੇ ਪੈਸੇ ਵਾਪਸ ਘਰ ਭੇਜ ਦੇਵੇਗਾ। ਸੋਨਾ ਜਿੱਤਣ 'ਤੇ ਉਸ ਨੇ ਕਿਹਾ ਸੀ ਕਿ ਉਹ ਇਸ ਨੂੰ ਆਪਣੀਆਂ ਜੁੜਵਾ ਧੀਆਂ ਦੇ ਭਵਿੱਖ ਲਈ ਨਿਵੇਸ਼ ਕਰੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਿਦਓ ਰਾਏ।