ਵਾਸ਼ਿੰਗਟਨ ਹਵਾਈ ਅੱਡੇ ''ਤੇ ਬੇਹੋਸ਼ ਪਾਈ ਗਈ ਭਾਰਤੀ ਮਹਿਲਾ ਦੀ ਬਚਾਈ ਗਈ ਜਾਨ

Wednesday, Feb 09, 2022 - 01:36 PM (IST)

ਵਾਸ਼ਿੰਗਟਨ ਹਵਾਈ ਅੱਡੇ ''ਤੇ ਬੇਹੋਸ਼ ਪਾਈ ਗਈ ਭਾਰਤੀ ਮਹਿਲਾ ਦੀ ਬਚਾਈ ਗਈ ਜਾਨ

ਨਿਊਯਾਰਕ (ਭਾਸ਼ਾ): ਵਾਸ਼ਿੰਗਟਨ ਡਲੇਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੈਗੇਜ ਬੇਲਟ ਨੇੜੇ ਬੇਹੋਸ਼ੀ ਦੀ ਹਾਲਤ ਵਿਚ ਵ੍ਹੀਲਚੇਅਰ 'ਤੇ ਪਾਈ ਗਈ 54 ਸਾਲ ਦੀ ਭਾਰਤੀ ਮਹਿਲਾ ਨੂੰ ਮੈਡੀਕਲ ਕਰਮੀਆਂ ਨੇ ਸਮਾਂ ਰਹਿੰਦੇ ਬਚਾ ਲਿਆ ਹੈ। ਅਮਰੀਕੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਘਟਨਾ ਦੁਖਦ ਸੀ। ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਮਹਿਲਾ ਇੱਕ ਭਾਰਤੀ ਨਾਗਰਿਕ ਹੈ ਅਤੇ ਅਮਰੀਕਾ ਵਿੱਚ ਵੈਧ ਤਰੀਕੇ ਨਾਲ ਸਥਾਈ ਤੌਰ 'ਤੇ ਨਿਵਾਸ ਕਰ ਰਹੀ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦਾ ਵੱਡਾ ਕਦਮ, 9 ਕਰਮੀਆਂ ਨੂੰ ਧਾਰਮਿਕ ਆਧਾਰ 'ਤੇ ਕੋਵਿਡ ਟੀਕਾਕਰਨ ਨਿਯਮ ਤੋਂ ਦਿੱਤੀ ਛੋਟ

ਵਿਭਾਗ ਨੇ ਕਿਹਾ ਕਿ ਮਹਿਲਾ ਦੋਹਾ, ਕਤਰ ਤੋਂ 15 ਘੰਟੇ ਦੀ ਉਡਾਣ ਵਿੱਚ ਸਵਾਰ ਹੋਕੇ ਐਤਵਾਰ ਸ਼ਾਮ ਨੂੰ ਅੱਡੇ ਹਵਾਈ ਪਹੁੰਚੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸੀਬੀਪੀ ਨੂੰ ਜਾਣਕਾਰੀ ਦਿੱਤੀ ਕਿ ਬੈਗੇਜ ਬੇਲਟ ਨੇੜੇ ਇੱਕ ਮਹਿਲਾ ਵ੍ਹੀਲਚੇਅਰ 'ਤੇ ਬੇਹੋਸ਼ੀ ਦੀ ਹਾਲਤ ਵਿੱਚ ਪਾਈ ਗਈ ਹੈ। ਸੰਘੀ ਏਜੰਸੀ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ 10 ਮਿੰਟ ਤੱਕ ਸੀਬੀਪੀ ਦੇ ਐਮਰਜੈਂਸੀ ਮੈਡੀਕਲ ਕਰਮੀਆਂ ਨੇ ਮਹਿਲਾ ਦੀ ਜਾਨ ਬਚਾਉਣ ਦੀ ਅਸਧਾਰਨ ਕੋਸ਼ਿਸ਼ ਕੀਤੀ। ਬਾਅਦ ਵਿੱਚ ਹਵਾਈ ਅੱਡੇ ਦੇ ਮੈਡੀਕਲ ਕਰਮੀਆਂ ਨੂੰ ਮਹਿਲਾ ਦੀ ਜਾਨ ਬਚਾਉਣ ਵਿੱਚ ਕਾਮਯਾਬੀ ਮਿਲੀ। ਮਹਿਲਾ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।ਬਿਆਨ 'ਚ ਕਿਹਾ ਗਿਆ ਹੈ ਕਿ ਹਸਪਤਾਲ ਤੋਂ ਪ੍ਰਾਪਤ ਸੂਚਨਾ ਮੁਤਾਬਕ, ਮਹਿਲਾ ਖੁਦ ਤੋਂ ਸਾਹ ਲੈ ਰਹੀ ਸੀ।


author

Vandana

Content Editor

Related News