ਦੁਬਈ 'ਚ ਰਹਿੰਦੀ ਭਾਰਤੀ ਔਰਤ ਦੀ ਚਮਕੀ ਕਿਸਮਤ, ਪਲਾਂ 'ਚ ਬਣੀ ਕਰੋੜਪਤੀ
Friday, Jan 03, 2025 - 03:25 PM (IST)
ਦੁਬਈ- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਦੁਬਈ ਵਿਚ ਰਹਿੰਦੀ ਭਾਰਤੀ ਮੂਲ ਦੀ ਔਰਤ ਦੀ ਕਿਸਮਤ ਅਚਾਨਕ ਚਮਕ ਪਈ ਅਤੇ ਉਹ ਕਰੋੜਪਤੀ ਬਣ ਗਈ। ਕੇਰਲ ਦੀ ਰਹਿਣ ਵਾਲੀ 46 ਸਾਲਾ ਭਾਰਤੀ ਬੈਂਕਰ ਜਾਰਜੀਨਾ ਜਾਰਜ ਨੇ ਕਦੇ ਸੋਚਿਆ ਨਹੀਂ ਸੀ ਕਿ ਉਹ ਇੰਨੀ ਵੱਡੀ ਰਾਸ਼ੀ ਜਿੱਤੇਗੀ। ਦੁਬਈ ਵਿੱਚ ਅਬੂ ਧਾਬੀ ਦੇ ਬਿਗ ਟਿਕਟ ਡਰਾਅ ਵਿੱਚ ਜਾਰਜੀਨਾ ਨੇ 10 ਲੱਖ ਦਿਰਹਮ (ਲਗਭਗ 2.26 ਕਰੋੜ ਰੁਪਏ) ਦਾ ਇਨਾਮ ਜਿੱਤਿਆ।
ਅਚਾਨਕ ਪਲਟੀ ਕਿਸਮਤ
ਜਾਰਜੀਨਾ, ਜੋ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਵਿੱਚ ਵੱਡੀ ਹੋਈ ਹੈ। ਹੁਣ ਉਹ ਆਪਣੇ ਪਤੀ ਅਤੇ ਬੱਚਿਆਂ ਨਾਲ ਦੁਬਈ ਵਿੱਚ ਰਹਿੰਦੀ ਹੈ। ਉਸ ਨੇ ਪੰਜ ਸਾਲ ਪਹਿਲਾਂ ਬਿਗ ਟਿਕਟ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਉਹ ਲਗਭਗ ਹਰ ਮਹੀਨੇ ਆਪਣੇ ਸਾਥੀਆਂ ਨਾਲ ਟਿਕਟਾਂ ਖਰੀਦਦੀ ਸੀ। ਪਰ ਇਸ ਵਾਰ ਉਸਦੀ ਟਿਕਟ ਇੱਕ spontaneous ਖਰੀਦਾਰੀ ਦਾ ਨਤੀਜਾ ਸੀ, ਜਿਸ ਨੂੰ ਉਸਨੇ ਆਪਣੇ ਪਤੀ ਨਾਲ ਮਿਲ ਕੇ ਖਰੀਦਿਆ ਸੀ। ਜਿੱਤ ਤੋਂ ਬਾਅਦ ਜਾਰਜੀਨਾ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ। ਉਸ ਨੇ ਸੋਚਿਆ ਕਿ ਇਹ ਇੱਕ ਸਕੈਮ ਸੀ, ਪਰ ਜਦੋਂ ਉਸ ਨੂੰ ਸੱਚਾਈ ਦਾ ਅਹਿਸਾਸ ਹੋਇਆ, ਤਾਂ ਉਹ ਬਹੁਤ ਖੁਸ਼ ਹੋ ਗਈ। ਜਾਰਜੀਨਾ ਹੁਣ ਇਸ ਰਕਮ ਨੂੰ ਨਿਵੇਸ਼ ਅਤੇ ਆਪਣੇ ਬੱਚਿਆਂ ਦੀ ਉੱਚ ਪੜ੍ਹਾਈ ਲਈ ਵਰਤਣਾ ਚਾਹੁੰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਦਾ ਕਮਾਲ, ਬਣਾਈ ਦਿਮਾਗ ਪੜ੍ਹਨ ਵਾਲੀ ਮਸ਼ੀਨ
ਜਾਣੋ ਬਿਗ ਟਿਕਟ ਬਾਰੇ
ਬਿਗ ਟਿਕਟ ਯੂ.ਏ.ਈ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਪ੍ਰਸਿੱਧ ਲਾਟਰੀ ਪ੍ਰਣਾਲੀ ਹੈ, ਜੋ 1992 ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਅਬੂ ਧਾਬੀ ਦੇ ਜ਼ੈਦ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਅਲ ਆਇਨ ਹਵਾਈ ਅੱਡੇ ਤੋਂ ਚਲਦੀ ਹੈ। ਹਰ ਮਹੀਨੇ ਇਹ ਲਾਟਰੀ ਕਰੋੜਾਂ ਦੇ ਨਕਦ ਇਨਾਮ ਅਤੇ ਲਗਜ਼ਰੀ ਇਨਾਮਾਂ ਦਾ ਮੌਕਾ ਦਿੰਦੀ ਹੈ। ਇੱਥੇ ਦੱਸ ਦਈਏ ਕਿ ਬਿਗ ਟਿਕਟ ਜਨਵਰੀ 2025 ਵਿੱਚ ਆਪਣੇ ਭਾਗੀਦਾਰਾਂ ਲਈ 2.5 ਕਰੋੜ ਦਿਰਹਮ (ਲਗਭਗ 56 ਕਰੋੜ ਰੁਪਏ) ਦਾ ਸ਼ਾਨਦਾਰ ਇਨਾਮ ਲੈ ਕੇ ਆਈ ਹੈ। ਇਸ ਦੇ ਨਾਲ ਹੀ ਹਰ ਹਫ਼ਤੇ 10 ਲੱਖ ਦਿਰਹਮ ਦਾ ਇਨਾਮ ਵੀ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।