ਭਾਰਤੀ-ਅਮਰੀਕੀ ''ਤੇ ਕੋਵਿਡ-19 ਰਾਹਤ ਯੋਜਨਾ ''ਚ ਧੋਖਾਧੜੀ ਕਰਨ ਦਾ ਦੋਸ਼

06/17/2020 10:39:40 AM

ਵਾਸ਼ਿੰਗਟਨ- ਸ਼ਿਕਾਗੋ ਵਿਚ ਕਈ ਸੂਚਨਾ ਤਕਨਾਲੋਜੀ ਕੰਪਨੀਆਂ ਦੇ ਮਾਲਕ ਭਾਰਤੀ-ਅਮਰੀਕੀ ਵਿਅਕਤੀ 'ਤੇ ਕੋਵਿਡ-19 ਰਾਹਤ ਯੋਜਨਾ ਵਿਚ 4 ਲੱਖ ਡਾਲਰ ਦੇ ਫਰਜ਼ੀਵਾੜੇ ਦਾ ਦੋਸ਼ ਲਗਾਇਆ ਗਿਆ ਹੈ। ਸੰਘੀ ਵਕੀਲਾਂ ਨੇ ਦੱਸਿਆ ਕਿ ਰਾਹੁਲ ਸ਼ਾਹ (51) 'ਤੇ ਬੈਂਕ ਧੋਖਾਧੜੀ ਅਤੇ ਵਿੱਤੀ ਸੰਸਥਾ ਨੂੰ ਝੂਠੇ ਬਿਆਨ ਦੇਣ ਦੇ ਦੋਸ਼ ਵਿਚ ਨਾਰਦਨ ਡਿਸਟ੍ਰਿਕਟ ਆਫ ਇਲਿਨੋਇਸ ਵਿਚ ਅਪਰਾਧਕ ਮਾਮਲਾ ਦਰਜ ਕੀਤਾ ਗਿਆ ਹੈ। 

ਸ਼ਿਕਾਇਤ ਮੁਤਾਬਕ ਸ਼ਾਹ ਨੇ ਬੈਂਕ ਵਿਚ ਕਰਜ਼ ਲੈਣ ਦੀ ਅਰਜ਼ੀ ਦਿੱਤੀ, ਜਿਸ ਵਿਚ ਕੋਰੋਨਾ ਵਾਇਰਸ ਸਹਾਇਤਾ, ਰਾਹਤ ਤੇ ਆਰਥਿਕ ਸੁਰੱਖਿਆ ਕਾਨੂੰਨ ਤਹਿਤ ਛੋਟੇ ਉਦਯੋਗ ਪ੍ਰਸ਼ਾਸਨ ਵਲੋਂ ਦਿੱਤੇ ਜਾਣ ਵਾਲੇ ਕਰਜ਼ੇ ਵਿਚ ਗਲਤ ਤਰੀਕੇ ਨਾਲ 4 ਲੱਖ ਡਾਲਰ ਤੋਂ ਵਧੇਰੇ ਰਾਸ਼ੀ ਮੰਗੀ ਗਈ। 

ਪੇਚੇਕ ਪ੍ਰੋਟੈਕਸ਼ਨ ਪ੍ਰੋਗਰਾਮ ਤਹਿਤ ਦਿੱਤਾ ਜਾਣ ਵਾਲਾ ਇਹ ਕਰਜ਼ ਮੁਆਫ ਵੀ ਕਰ ਦਿੱਤਾ ਜਾਂਦਾ ਹੈ। ਅਮਰੀਕੀ ਅਟਾਰਨੀ ਜਾਨ ਲਾਸ਼ ਨੇ ਕਿਹਾ ਕਿ ਪੇਚੇਕ ਪ੍ਰੋਟੈਕਸ਼ਨ ਪ੍ਰੋਗਰਾਮ ਨੂੰ ਕੋਵਿਡ-19 ਮਹਾਮਾਰੀ ਦੌਰਾਨ ਸੰਘਰਸ਼ ਕਰ ਰਹੇ ਛੋਟੇ ਉਦਯੋਗਾਂ ਦੀ ਮਦਦ ਕਰਨ ਲਈ ਬਣਾਇਆ ਗਿਆ ਹੈ। ਬੈਂਕ ਧੋਖਾਧੜੀ ਅਤੇ ਝੂਠੇ ਦਸਤਾਵੇਜ਼ ਦੇਣ ਦੇ ਦੋਸ਼ ਵਿਚ 30-30 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਹੈ। 


Lalita Mam

Content Editor

Related News