ਅਮਰੀਕਾ: ਗੈਰ-ਕਾਨੂੰਨੀ ਪਰਵਾਸੀਆਂ ਦੀ ਮਦਦ ਕਰਨ ਦੇ ਜੁਰਮ ''ਚ ਪੰਜਾਬੀ ਉਬਰ ਚਾਲਕ ਨੂੰ ਹੋਈ ਜੇਲ

Friday, Feb 14, 2020 - 02:02 PM (IST)

ਅਮਰੀਕਾ: ਗੈਰ-ਕਾਨੂੰਨੀ ਪਰਵਾਸੀਆਂ ਦੀ ਮਦਦ ਕਰਨ ਦੇ ਜੁਰਮ ''ਚ ਪੰਜਾਬੀ ਉਬਰ ਚਾਲਕ ਨੂੰ ਹੋਈ ਜੇਲ

ਨਿਊਯਾਰਕ- ਪੈਸੇ ਲੈ ਕੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਵਾਲੇ ਲੋਕਾਂ ਨੂੰ ਲਿਜਾਣ ਦੇ ਦੋਸ਼ਾਂ ਵਿਚ ਇਕ ਪੰਜਾਬੀ ਉਬਰ ਚਾਲਕ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੀ ਜਾਣਕਾਰੀ ਅਮਰੀਕੀ ਅਟਾਰਨੀ ਜਨਰਲ ਗ੍ਰਾਂਟ ਜੇਕਵਿਟ ਵਲੋਂ ਦਿੱਤੀ ਗਈ ਹੈ।

ਅਟਾਰਨੀ ਜਨਰਲ ਨੇ ਦੱਸਿਆ ਕਿ ਫਿਲਾਡੈਲਫੀਆ ਵਿਚ ਹਾਲ ਦੇ ਸਮੇਂ ਵਿਚ ਆਕੇ ਵੱਸੇ 30 ਸਾਲਾ ਜਸਵਿੰਦਰ ਸਿੰਘ ਨੂੰ ਪੈਸੇ ਦੇ ਲਾਲਚ ਵਿਚ ਕਈ ਗੈਰ-ਕਾਨੂੰਨੀ ਵਿਦੇਸ਼ਈਆਂ ਨੂੰ ਅਮਰੀਕਾ ਲਿਆਉਣ ਦੇ ਦੋਸ਼ ਵਿਚ ਵੀਰਵਾਰ ਨੂੰ ਜੇਲ ਦੀ ਸਜ਼ਾ ਸੁਣਾਈ ਗਈ। ਸਿੰਘ ਨੇ ਸਵਿਕਾਰ ਕੀਤਾ ਕਿ ਇਕ ਜਨਵਰੀ 2019 ਤੋਂ 20 ਮਈ 2019 ਦੇ ਵਿਚਾਲੇ ਉਸ ਨੇ ਕਈ ਵਿਦੇਸ਼ੀਆਂ ਨੂੰ ਆਪਣੀ ਗੱਡੀ ਵਿਚ ਬਿਠਾਇਆ ਜਦਕਿ ਉਸ ਨੂੰ ਪਤਾ ਸੀ ਕਿ ਉਹ ਲੋਕ ਗੈਰ-ਕਾਨੂੰਨੀ ਰੂਪ ਨਾਲ ਸਰਹੱਦ ਪਾਰ ਕਰਕੇ ਅਮਰੀਕਾ ਆਏ ਹਨ। ਸਿੰਘ ਨੂੰ 20 ਮਈ 2019 ਨੂੰ ਗ੍ਰਿਫਤਾਰ ਕੀਤਾ ਗਿਆ। ਉਹ ਉਸ ਦਿਨ ਨਿਊਯਾਰਕ ਵਿਚ ਇਕ ਬੱਚੇ ਸਣੇ ਦੋ ਵਿਦੇਸ਼ਈਆਂ ਨੂੰ ਲਿਜਾਣ ਆਇਆ ਸੀ, ਜੋ ਕੈਨੇਡਾ ਤੋਂ ਗੈਰ-ਕਾਨੂੰਨੀ ਰੂਪ ਨਾਲ ਸਰਹੱਦ ਪਾਰ ਕਰਕੇ ਅਮਰੀਕਾ ਆਏ ਸਨ। ਉਹਨਾਂ ਲੋਕਾਂ ਨੇ ਸਿੰਘ ਨੂੰ 2,200 ਡਾਲਰ ਦਿੱਤੇ ਸਨ। ਸਿੰਘ ਨੂੰ ਭਾਰਤ ਡਿਪੋਰਟ ਵੀ ਕੀਤਾ ਜਾ ਸਕਦਾ ਹੈ।


author

Baljit Singh

Content Editor

Related News