ਇਜ਼ਰਾਈਲ-ਹਮਾਸ ਜੰਗ 'ਚ ਫਸੇ ਭਾਰਤੀ ਵਿਦਿਆਰਥੀਆਂ ਨੇ ਸੁਣਾਈ ਹੱਡਬੀਤੀ (ਵੀਡੀਓ)
Sunday, Oct 08, 2023 - 01:15 PM (IST)
ਤੇਲ ਅਵੀਵ (ਏਐਨਆਈ) ਇਜ਼ਰਾਈਲ 'ਤੇ ਹਮਾਸ ਅੱਤਵਾਦੀ ਸਮੂਹ ਦੇ ਹਮਲਿਆਂ ਦੌਰਾਨ ਇਜ਼ਰਾਈਲ 'ਚ ਫਸੇ ਭਾਰਤੀ ਵਿਦਿਆਰਥੀਆਂ ਨੇ ਆਪਣੀ ਹੱਡਬੀਤੀ ਸਾਂਝੀ ਕੀਤੀ। ਭਾਰਤੀ ਦੂਤਘਰ ਨੇ ਆਪਣੇ ਸਾਰੇ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਹਾਲਾਂਕਿ ਉਹ ਭਾਰਤੀ ਦੂਤਘਰ ਨਾਲ ਲਗਾਤਾਰ ਸੰਪਰਕ ਵਿੱਚ ਹਨ ਪਰ ਸਥਿਤੀ ਬਹੁਤ ਤਣਾਅਪੂਰਨ ਹੋਣ ਕਾਰਨ ਉਹ ਬੇਹੱਦ ਘਬਰਾਏ ਅਤੇ ਡਰੇ ਹੋਏ ਮਹਿਸੂਸ ਕਰ ਰਹੇ ਹਨ।
'ਮੈਂ ਬਹੁਤ ਘਬਰਾਇਆ ਅਤੇ ਡਰਿਆ ਹੋਇਆ ਹਾਂ'
ਇਜ਼ਰਾਈਲ ਵਿੱਚ ਫਸੇ ਇੱਕ ਭਾਰਤੀ ਵਿਦਿਆਰਥੀ ਗੋਕੁਲ ਮਾਨਵਲਨ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, 'ਮੈਂ ਬਹੁਤ ਘਬਰਾਇਆ ਹੋਇਆ ਅਤੇ ਡਰਿਆ ਹੋਇਆ ਹਾਂ। ਸ਼ੁਕਰ ਹੈ ਸਾਡੇ ਕੋਲ ਆਸਰਾ ਅਤੇ ਇਜ਼ਰਾਈਲੀ ਪੁਲਸ ਬਲ ਹਨ। ਹੁਣ ਤੱਕ ਅਸੀਂ ਸੁਰੱਖਿਅਤ ਹਾਂ। ਅਸੀਂ ਭਾਰਤੀ ਦੂਤਘਰ ਦੇ ਲੋਕਾਂ ਦੇ ਸੰਪਰਕ ਵਿੱਚ ਹਾਂ, ਸਾਡੇ ਆਲੇ-ਦੁਆਲੇ ਇੱਕ ਚੰਗਾ ਭਾਰਤੀ ਭਾਈਚਾਰਾ ਹੈ ਅਤੇ ਅਸੀਂ ਉਸ ਨਾਲ ਜੁੜੇ ਹੋਏ ਹਾਂ।
ਹਮਲਾ 'ਬਹੁਤ ਤਣਾਅਪੂਰਨ ਅਤੇ ਡਰਾਉਣਾ' ਸੀ
ਇਕ ਹੋਰ ਵਿਦਿਆਰਥੀ ਵਿਮਲ ਕ੍ਰਿਸ਼ਨਸਾਮੀ ਮਨੀਵਨਨ ਚਿਤਰਾ ਨੇ ਕਿਹਾ ਕਿ ਇਹ ਹਮਲਾ 'ਬਹੁਤ ਤਣਾਅਪੂਰਨ ਅਤੇ ਡਰਾਉਣਾ' ਸੀ। ਭਾਰਤੀ ਦੂਤਘਰ ਸਾਡੇ ਸੰਪਰਕ ਵਿੱਚ ਹੈ। ਉਹ ਸਾਡੇ 'ਤੇ ਨਜ਼ਰ ਰੱਖ ਰਹੇ ਹਨ। ਹਮਲੇ ਦੇ ਸਮੇਂ ਆਪਣੀ ਸਥਿਤੀ ਸਾਂਝੀ ਕਰਦੇ ਹੋਏ ਇੱਕ ਹੋਰ ਵਿਦਿਆਰਥੀ ਆਦਿਤਿਆ ਕਰੁਣਾਨਿਧੀ ਨਿਵੇਦਿਤਾ ਨੇ ਕਿਹਾ, 'ਇਹ ਸਭ ਬਹੁਤ ਅਚਾਨਕ ਹੋਇਆ, ਸਾਨੂੰ ਇਸਦੀ ਉਮੀਦ ਨਹੀਂ ਸੀ, ਕਿਉਂਕਿ ਇਜ਼ਰਾਈਲ ਵਿੱਚ ਧਾਰਮਿਕ ਛੁੱਟੀਆਂ ਚੱਲ ਰਹੀਆਂ ਹਨ। ਸਾਨੂੰ ਸਵੇਰੇ ਸਾਢੇ ਪੰਜ ਵਜੇ ਸਾਇਰਨ ਸੁਣਾਈ ਦਿੱਤੀ। ਅਸੀਂ ਕਰੀਬ 7-8 ਘੰਟੇ ਬੰਕਰਾਂ ਵਿੱਚ ਰਹੇ, ਸਾਇਰਨ ਵੱਜਦੇ ਰਹੇ। ਸਾਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਕੈਨੇਡਾ ਤਣਾਅ ਦਰਮਿਆਨ ਟੋਰਾਂਟੋ ਯੂਨੀਵਰਸਿਟੀ ਦਾ ਭਾਰਤੀ ਵਿਦਿਆਰਥੀਆਂ ਲਈ ਵੱਡਾ ਐਲਾਨ
300 ਲੋਕਾਂ ਦੀ ਮੌਤ
ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਸਵੇਰੇ ਹਮਾਸ ਦੇ ਦਰਜਨਾਂ ਅੱਤਵਾਦੀ ਬੰਦ ਗਾਜ਼ਾ ਪੱਟੀ ਅਤੇ ਨੇੜਲੇ ਇਜ਼ਰਾਇਲੀ ਸ਼ਹਿਰਾਂ ਵਿੱਚ ਦਾਖਲ ਹੋਏ ਅਤੇ ਕਈ ਲੋਕਾਂ ਨੂੰ ਮਾਰ ਦਿੱਤਾ। ਇਜ਼ਰਾਈਲੀ ਮੀਡੀਆ ਦੇ ਤਾਜ਼ਾ ਅੰਕੜਿਆਂ ਮੁਤਾਬਕ ਘੱਟੋ-ਘੱਟ 300 ਲੋਕ ਮਾਰੇ ਗਏ ਹਨ, ਜਦੋਂ ਕਿ 1,500 ਤੋਂ ਵੱਧ ਜ਼ਖਮੀ ਹੋਏ ਹਨ। ਇਸ ਦੌਰਾਨ ਫਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਗਾਜ਼ਾ ਪੱਟੀ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ ਘੱਟੋ-ਘੱਟ 232 ਲੋਕ ਮਾਰੇ ਗਏ ਹਨ ਅਤੇ ਲਗਭਗ 1,700 ਜ਼ਖਮੀ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।