ਦੁਬਈ ਵਿਚ ਭਾਰਤੀ ਵਿਦਿਆਰਥੀ ਨੇ ਹੈਂਡ ਸੈਨੇਟਾਈਜ਼ਰ ਰੋਬੋਟ ਬਣਾਇਆ

Saturday, Mar 21, 2020 - 07:16 PM (IST)

ਦੁਬਈ ਵਿਚ ਭਾਰਤੀ ਵਿਦਿਆਰਥੀ ਨੇ ਹੈਂਡ ਸੈਨੇਟਾਈਜ਼ਰ ਰੋਬੋਟ ਬਣਾਇਆ

ਦੁਬਈ : ਕੋਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ 'ਸੁਰੱਖਿਅਤ ਰਹੋ ਅਤੇ ਸਾਫ ਰਹੋ' ਟੀਚੇ ਨਾਲ ਪ੍ਰੇਰਿਤ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ 7ਵੀਂ ਜਮਾਤ ਵਿਚ ਪੜਨ ਵਾਲੇ ਇਕ ਭਾਰਤੀ ਵਿਦਿਆਰਥੀ ਨੇ ਇਕ ਅਜਿਹਾ ਰੋਬੋਟ ਬਣਾਇਆ, ਜੋ 30 ਸੈਂਟੀਮੀਟਰ ਦੀ ਦੂਰੀ ਤੋਂ ਹੱਥ ਨੂੰ ਪਹਿਚਾਣ ਕੇ ਸੈਨੇਟਾਈਜ਼ਰ ਦਿੰਦਾ ਹੈ।

ਖਲੀਜ ਟਾਈਮ ਦੀ ਖਬਰ ਮੁਤਾਬਕ ਦੁਬਈ ਵਿਚ ਸਪ੍ਰਿੰਗ ਡੈਲਸ ਸਕੂਲ ਦੇ ਵਿਦਿਆਰਥੀ ਸਿੱਧ ਸਾਂਘਵੀ ਨੇ ਦੱਸਿਆ ਕਿ ਉਸ ਦੀ ਮਾਂ ਨੇ ਉਸ ਨੂੰ ਇਕ ਵੀਡੀਓ ਦਿਖਾਈ, ਜਿਸ ਵਿਚ ਲੋਕ ਹੱਥ ਨੂੰ ਕੀਟਾਣੁ ਮੁਕਤ ਕਰਨ ਲਈ ਸੈਨੇਟਾਈਜ਼ਰ ਦੀ ਬੋਤਲ ਨਾਲ ਸੈਨੇਟਾਈਜ਼ਰ ਲੈਣ ਲਈ ਉਸ ਨੂੰ ਹੱਥ ਨਾਲ ਛੂਹ ਰਹੇ ਸੀ, ਜਿਸ ਨਾਲ ਬੋਤਲ ਇਨਫੈਕਟਿਡ ਹੋ ਰਹੀ ਸੀ।

ਇਕ ਅਖਬਾਰ ਨੇ ਉਸ ਦੇ ਹਵਾਲੇ ਤੋਂ ਕਿਹਾ ਕਿ ਹਾਲਾਂਕਿ ਇਸ ਦੇ ਨਾਲ ਉਦੇਸ਼ ਪ੍ਰਭਾਵਿਤ ਹੁੰਦਾ ਹੈ ਕਿਉਂਕਿ ਕੋਰੋਨਾ ਵਾਇਰਸ ਦੂਸ਼ਿਤ ਸਤਹ ਨੂੰ ਛੂਹਣ ਨਾਲ ਫੈਲ ਸਕਦਾ ਹੈ। ਰੋਬੋਟ ਦੀ ਕਾਢ ਕੱਢਣ ਵਾਲੇ ਬੱਚੇ ਨੇ ਕਿਹਾ, ''ਇਸ ਲਈ ਮੈਂ ਸੋਚਿਆ ਕਿ ਕਿਉਂ ਨਾ ਐੱਸ. ਟੀ. ਈ. ਐੱਮ. ਟਕਨੋਲੋਜੀ ਦੀ ਵਰਤੋਂ ਕਰ ਕੇ ਕੁਝ ਨਵਾਂ ਬਣਾਇਆ ਜਾਵੇ, ਜਿਸ ਨਾਲ ਮਸ਼ੀਨ ਬਿਨਾ ਤੁਹਾਡੇ ਸੰਪਰਕ ਵਿਚ ਆਏ ਸੈਨੇਟਾਈਜ਼ਰ ਆਟੋਮੈਟਿਕ ਤੌਰ 'ਤੇ ਦੇਵੇ।


author

Ranjit

Content Editor

Related News