ਅਮਰੀਕਾ ਤੋਂ ਆਈ ਦੁੱਖਦਾਇਕ ਖ਼ਬਰ, ਭਾਰਤੀ ਵਿਦਿਆਰਥੀ ਨਾਲ ਵਾਪਰਿਆ ਭਾਣਾ

Thursday, Nov 09, 2023 - 11:57 AM (IST)

ਅਮਰੀਕਾ ਤੋਂ ਆਈ ਦੁੱਖਦਾਇਕ ਖ਼ਬਰ, ਭਾਰਤੀ ਵਿਦਿਆਰਥੀ ਨਾਲ ਵਾਪਰਿਆ ਭਾਣਾ

ਵਾਸ਼ਿੰਗਟਨ (ਭਾਸ਼ਾ) ਅਮਰੀਕਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ਸਥਿਤ ਇਕ ਫਿਟਨੈਸ ਸੈਂਟਰ ਵਿਚ 24 ਸਾਲਾ ਭਾਰਤੀ ਵਿਦਿਆਰਥੀ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਦੀ ਬਾਅਦ ਵਿਚ ਇਲਾਜ ਦੌਰਾਨ ਮੌਤ ਹੋ ਗਈ। ਜਿਸ ਯੂਨੀਵਰਸਿਟੀ ਵਿੱਚ ਵਿਦਿਆਰਥੀ ਪੜ੍ਹ ਰਿਹਾ ਸੀ, ਨੇ ਇਹ ਦੁਖਦਾਈ ਜਾਣਕਾਰੀ ਦਿੱਤੀ। ਵਾਲਪੇਰਾਇਸੋ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਵਰੁਣ 'ਤੇ 29 ਅਕਤੂਬਰ ਨੂੰ ਇੱਕ ਜਿੰਮ ਵਿੱਚ ਹਮਲਾਵਰ ਜੋਰਡਨ ਐਂਡਰੇਡ ਨੇ ਚਾਕੂ ਨਾਲ ਹਮਲਾ ਕੀਤਾ ਸੀ, ਜਿਸ ਨਾਲ ਵਿਦਿਆਰਥੀ ਦੇ ਸਿਰ ਵਿੱਚ ਸੱਟ ਲੱਗ ਗਈ ਸੀ। ਅਧਿਕਾਰੀ ਹਮਲੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। 

ਸ਼ਿਕਾਗੋ ਨੇੜੇ ਵਾਲਪੇਰਾਇਸੋ ਯੂਨੀਵਰਸਿਟੀ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ,"ਅਸੀਂ ਭਾਰੀ ਦਿਲ ਨਾਲ ਵਰੁਣ ਰਾਜ ਪੁਸ਼ਚਾ ਦੇ ਦੇਹਾਂਤ ਦੀ ਖਬਰ ਸਾਂਝੀ ਕਰਦੇ ਹਾਂ।" ਸਾਡੀ ਯੂਨੀਵਰਸਿਟੀ ਨੇ ਆਪਣਾ ਇੱਕ ਬੱਚਾ ਗੁਆ ਦਿੱਤਾ। ਦੁੱਖ ਦੀ ਇਸ ਘੜੀ ਵਿਚ ਸਾਡੀ ਹਮਦਰਦੀ ਵਰੁਣ ਦੇ ਪਰਿਵਾਰ ਅਤੇ ਉਸ ਦੇ ਦੋਸਤਾਂ ਨਾਲ ਹੈ।'' ਘਟਨਾ ਤੋਂ ਬਾਅਦ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸ ਖ਼ਿਲਾਫ਼ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਅਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ। ਵਿਦਿਆਰਥੀ ਤੇਲੰਗਾਨਾ ਦਾ ਰਹਿਣ ਵਾਲਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਪੰਨੂ ਵੱਲੋਂ ਦਿੱਤੀ ਧਮਕੀ 'ਤੇ WSO ਦਾ ਵੱਖਰਾ ਸਟੈਂਡ, ਹਵਾਈ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਜਤਾਈ ਚਿੰਤਾ

ਯੂਨੀਵਰਸਿਟੀ ਨੇ ਦੱਸਿਆ,“ਯੂਨੀਵਰਸਿਟੀ ਵਰੁਣ ਦੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਉਹ ਹਰ ਸੰਭਵ ਹੱਦ ਤੱਕ ਸਹਾਇਤਾ ਅਤੇ ਸਮਰਥਨ ਪ੍ਰਦਾਨ ਕਰਨਾ ਜਾਰੀ ਰੱਖਾਂਗੇ ਤਾਂ ਜੋ ਪਰਿਵਾਰ ਇਸ ਮੁਸ਼ਕਲ ਸਮੇਂ ਵਿੱਚ ਅੱਗੇ ਵਧ ਸਕੇ।” ਵਰੁਣ ਲਈ ਇੱਕ ਯਾਦਗਾਰੀ ਸੇਵਾ ਦਾ ਆਯੋਜਨ ਕੀਤਾ ਜਾਵੇਗਾ। ਯੂਨੀਵਰਸਿਟੀ ਕੈਂਪਸ ਵਿੱਚ 16 ਨਵੰਬਰ ਨੂੰ ਸਮਾਗਮ ਕਰਵਾਉਣ ਲਈ ਵਿਉਂਤਬੰਦੀ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।      


author

Vandana

Content Editor

Related News