ਮੈਲਬੌਰਨ ਸੜਕ ਦੁਰਘਟਨਾ ''ਚ ਸ਼ਾਮਲ ਭਾਰਤੀ ਵਿਦਿਆਰਥੀ ਨੂੰ ਆਸਟ੍ਰੇਲੀਆਈ ਪੁਲਸ ਨੇ ਭਾਰਤ ‘ਚ ਕੀਤਾ ਗ੍ਰਿਫ਼ਤਾਰ

Friday, Sep 03, 2021 - 06:27 PM (IST)

ਮੈਲਬੌਰਨ ਸੜਕ ਦੁਰਘਟਨਾ ''ਚ ਸ਼ਾਮਲ ਭਾਰਤੀ ਵਿਦਿਆਰਥੀ ਨੂੰ ਆਸਟ੍ਰੇਲੀਆਈ ਪੁਲਸ ਨੇ ਭਾਰਤ ‘ਚ ਕੀਤਾ ਗ੍ਰਿਫ਼ਤਾਰ

ਮੈਲਬੌਰਨ (ਮਨਦੀਪ ਸਿੰਘ ਸੈਣੀ)- ਮੈਲਬੌਰਨ ਸੜਕ ਦੁਰਘਟਨਾ ਵਿੱਚ ਸ਼ਾਮਲ ਇੱਕ ਭਾਰਤੀ ਵਿਦਿਆਰਥੀ ਨੂੰ ਆਸਟ੍ਰੇਲੀਆਈ ਪੁਲਸ ਨੇ ਭਾਰਤ ‘ਚ ਹਿਰਾਸਤ ਵਿੱਚ ਲੈ ਲਿਆ, ਜਿੱਥੇ ਉਹ 2008 ਦੀ ਘਟਨਾ ਤੋਂ ਬਾਅਦ ਭੱਜ ਗਿਆ ਸੀ। ਭਾਰਤੀ ਵਿਦਿਆਰਥੀ ਪੁਨੀਤ ਨੇ 2008 ਵਿੱਚ ਨਸ਼ੇ ਦੀ ਹਾਲਤ ‘ਚ ਤੇਜ਼ ਰਫਤਾਰ ਕਾਰ ਚਲਾਉਂਦੇ ਹੋਏ ਵਿਦਿਆਰਥੀ ਡੀਨ ਹੌਫਸਟੀ ਦਾ ਕਤਲ ਕਰ ਦਿੱਤਾ ਸੀ।ਉਹ ਆਪਣੇ ਦੋਸਤ ਦੇ ਪਾਸਪੋਰਟ ਦੀ ਵਰਤੋਂ ਕਰਦਿਆਂ ਜ਼ਮਾਨਤ 'ਤੇ ਭਾਰਤ ਭੱਜ ਗਿਆ ਸੀ।

ਪੁਨੀਤ 19 ਸਾਲਾ ਸਿਖਿਆਰਥੀ ਡਰਾਈਵਰ ਸੀ। ਸਾਊਥ ਬੈਂਕ ਵਿੱਚ ਹਾਦਸੇ ਦੇ ਸਮੇਂ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਕਾਰ ਚਲਾਉਂਦੇ ਹੋਏ ਪੁਨੀਤ ਨੇ ਅਲਕੋਹਲ ਦਾ 0.165 ਮਾਤਰਾ ਵਿੱਚ ਸੇਵਨ ਕੀਤਾ ਹੋਇਆ ਸੀ। ਉਸਨੂੰ ਅਦਾਲਤ ਨੇ ਅਪਰਾਧਕ ਡਰਾਈਵਿੰਗ ਦਾ ਦੋਸ਼ੀ ਮੰਨਿਆ ਅਤੇ 2009 ਵਿੱਚ ਸਜ਼ਾ ਦੀ ਉਡੀਕ ਵਿੱਚ ਪੁਨੀਤ ਜ਼ਮਾਨਤ 'ਤੇ ਰਿਹਾ। ਇਸ ਦੌਰਾਨ ਉਹ ਆਪਣੇ ਦੋਸਤ ਦੇ ਪਾਸਪੋਰਟ ਦੀ ਵਰਤੋਂ ਕਰਕੇ ਆਸਟ੍ਰੇਲੀਆ ਤੋਂ ਭਾਰਤ ਭੱਜ ਗਿਆ। ਪੁਨੀਤ ਨੂੰ ਚਾਰ ਸਾਲ ਬਾਅਦ ਉਸਦੇ ਵਿਆਹ ਦੇ ਦਿਨ ਭਾਰਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਹਵਾਲਗੀ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ : 'ਅੱਤਵਾਦੀ' ਹਮਲੇ 'ਚ ਕਈ ਲੋਕ ਜ਼ਖਮੀ, ਜਵਾਬੀ ਕਾਰਵਾਈ 'ਚ ਹਮਲਾਵਰ ਢੇਰ

ਵਿਕਟੋਰੀਆ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੁਨੀਤ ਨੂੰ ਕੱਲ੍ਹ ਭਾਰਤ ਵਿੱਚ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਵਿਕਟੋਰੀਆ ਪੁਲਸ ਨੇ ਕਿਹਾ ਕਿ ਹਵਾਲਗੀ ਪ੍ਰਕਿਰਿਆ ਜਾਰੀ ਰਹਿਣ ਦੌਰਾਨ ਉਹ ਹੋਰ ਕੋਈ ਟਿੱਪਣੀ ਨਹੀਂ ਕਰੇਗੀ। ਵਿਕਟੋਰੀਅਨ ਸਰਕਾਰ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਲਈ ਸੰਘੀ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਕਿ ਪੁਨੀਤ ਨੂੰ ਛੇਤੀ ਤੋਂ ਛੇਤੀ ਵਿਕਟੋਰੀਆ ਵਾਪਸ ਭੇਜ ਦਿੱਤਾ ਜਾਵੇ। ਰਾਜ ਸਰਕਾਰ ਦੇ ਬੁਲਾਰੇ ਨੇ ਕਿਹਾ, ਪੁਨੀਤ ਨੂੰ ਆਪਣੇ ਕੰਮਾਂ ਦੇ ਨਤੀਜਿਆਂ ਦਾ ਸਾਹਮਣਾ ਕਰਨ ਲਈ ਵਿਕਟੋਰੀਆ ਪਰਤਣ ਦੀ ਲੋੜ ਹੈ ਅਤੇ ਜਦੋਂ ਤੱਕ ਨਿਆਂ ਨਹੀਂ ਮਿਲ ਜਾਂਦਾ, ਅਸੀਂ ਆਰਾਮ ਨਹੀਂ ਕਰਾਂਗੇ। ਪੁਨੀਤ ਨੂੰ ਅਗਲੇ ਸ਼ੁੱਕਰਵਾਰ ਭਾਰਤ ਵਿੱਚ ਅਦਾਲਤ ਦਾ ਸਾਹਮਣਾ ਕਰਨ ਦੀ ਉਮੀਦ ਹੈ।


author

Vandana

Content Editor

Related News