''ਪਹਿਲੇ ਵਿਸ਼ਵ ਯੁੱਧ ''ਚ ਮਾਰੇ ਗਏ ਭਾਰਤੀ ਫੌਜੀਆਂ ਨੂੰ ਕਦੇ ਯਾਦ ਨਹੀਂ ਰੱਖਿਆ ਗਿਆ''

Friday, Apr 23, 2021 - 12:33 AM (IST)

''ਪਹਿਲੇ ਵਿਸ਼ਵ ਯੁੱਧ ''ਚ ਮਾਰੇ ਗਏ ਭਾਰਤੀ ਫੌਜੀਆਂ ਨੂੰ ਕਦੇ ਯਾਦ ਨਹੀਂ ਰੱਖਿਆ ਗਿਆ''

ਲੰਡਨ-ਇਕ ਨਵੀਂ ਸਮੀਖਿਆ 'ਚ ਸਾਹਮਣੇ ਆਇਆ ਹੈ ਕਿ ਪੱਖਪਾਤ ਅਤੇ ਵਿਆਪਕ ਨਸਲਵਾਦ ਕਾਰਣ ਪਹਿਲੇ ਵਿਸ਼ਵ ਯੁੱਧ 'ਚ ਬ੍ਰਿਟਿਸ਼ ਸਾਮਰਾਜ ਵੱਲੋਂ ਲੜਨ ਅਤੇ ਸ਼ਹੀਦ ਹੋਣ ਵਾਲੇ ਭਾਰਤੀ ਫੌਜੀਆਂ ਨੂੰ ਉਸ ਤਰ੍ਹਾਂ ਯਾਦ ਨਹੀਂ ਰੱਖਿਆ ਗਿਆ ਜਿਵੇਂ ਕਿ ਹੋਰ ਸ਼ਹੀਦਾਂ ਨੂੰ। 'ਕਾਮਵੈਲਥ ਵਾਰ ਗ੍ਰੇਵਸ ਕਮਿਸ਼ਨ' (ਸੀ.ਡਬਲਯੂ.ਸੀ.ਸੀ.) ਦੋਵਾਂ ਵਿਸ਼ਵ ਯੁੱਧਾਂ 'ਚ ਮਾਰੇ ਗਏ 17 ਲੱਖ ਫੌਜੀਆਂ ਦੀ ਯਾਦ 'ਚ ਬਣਾਇਆ ਗਿਆ ਹੈ ਅਤੇ ਉਸ ਨੇ 2019 'ਚ ਇਕ ਵਿਸ਼ੇਸ਼ ਸੰਭਾਵਿਤ ਭੇਦਭਾਵ ਦੀ ਜਾਂਚ ਕੀਤੀ।

ਇਹ ਵੀ ਪੜ੍ਹੋ-...ਤਾਂ ਇਸ ਕਾਰਣ ਹੁਣ ਹਰ ਸਾਲ 1 ਕਰੋੜ ਘਟੇਗੀ ਚੀਨ ਦੀ ਆਬਾਦੀ

ਸਮੀਖਿਆ 'ਚ ਪਾਇਆ ਗਿਆ ਹੈ ਕਿ ਭਾਰਤੀ, ਪੂਰਬੀ ਅਫਰੀਕਾ, ਪੱਛਮੀ ਅਫਰੀਕਾ, ਮਿਸਰ ਅਤੇ ਸੋਮਾਲੀਆ ਦੇ ਮਾਰੇ ਗਏ 45,000-54,000 ਫੌਜੀਆਂ ਦੇ ਸਨਮਾਨ 'ਚ ਵਿਤਕਰਾ ਕੀਤਾ ਗਿਆ ਸੀ। ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲਸ ਨੇ ਇਸ ਸਮੀਖਿਆ ਦੇ ਸੰਬੰਧ 'ਚ ਹਾਊਸ ਆਫ ਕਾਮਨਸ 'ਚ ਸਰਕਾਰ ਵੱਲੋਂ ਮੁਆਫੀ ਮੰਗੀ ਹੈ। ਮੰਤਰੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਇਸ 'ਚ ਕੋਈ ਖਦਸ਼ਾ ਨਹੀਂ ਹੈ ਕਿ ਕਮਿਸ਼ਨ ਦੇ ਕੁਝ ਫੈਸਲਿਆਂ 'ਚ ਕੁਝ ਪੱਖਪਾਤ ਸੀ। ਉਨ੍ਹਾਂ ਨੇ ਕਿਹਾ ਕਿ ਸੀ.ਡਬਲਯੂ.ਸੀ.ਸੀ. ਅਤੇ ਉਸ ਵੇਲੇ ਦੀ ਅਤੇ ਮੌਜੂਦਾ ਸਰਕਾਰ ਦੋਵਾਂ ਤੋਂ ਮੁਆਫੀ ਮੰਗਦਾਂ ਹਾਂ ਅਤੇ ਦੁਖ ਜ਼ਾਹਰ ਕਰਦਾ ਹਾਂ ਕਿ ਸਥਿਤੀ ਨੂੰ ਸੁਧਾਰਣ 'ਚ ਇਨ੍ਹਾਂ ਸਮਾਂ ਲੱਗ ਗਿਆ। ਅਸੀਂ ਬੀਤੇ ਹੋਏ ਸਮੇਂ ਨੂੰ ਨਹੀਂ ਬਦਲ ਸਕਦੇ, ਅਸੀਂ ਸੁਧਾਰ ਕਰ ਸਕਦੇ ਹਾਂ ਅਤੇ ਕਾਰਵਾਈ ਕਰ ਸਕਦੇ ਹਾਂ।

ਇਹ ਵੀ ਪੜ੍ਹੋ-ਬਾਈਡੇਨ ਨੇ ਕੀਤੀ ਜਲਵਾਯੂ ਪਰਿਵਰਤਨ ਸੰਮੇਲਨ ਦੀ ਸ਼ੁਰੂਆਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News