18 ਸਾਲ ਬਾਅਦ ਸਾਊਦੀ ਤੋਂ ਰਿਹਾਅ ਹੋਵੇਗਾ ਭਾਰਤੀ, ਜਾਣੋ ਪੂਰਾ ਮਾਮਲਾ

Thursday, Jul 04, 2024 - 02:40 PM (IST)

18 ਸਾਲ ਬਾਅਦ ਸਾਊਦੀ ਤੋਂ ਰਿਹਾਅ ਹੋਵੇਗਾ ਭਾਰਤੀ, ਜਾਣੋ ਪੂਰਾ ਮਾਮਲਾ

ਇੰਟਰਨੈਸ਼ਨਲ ਡੈਸਕ- ਸਾਊਦੀ ਅਰਬ ਦੀ ਜੇਲ੍ਹ 'ਚ 18 ਸਾਲਾਂ ਤੋਂ ਬੰਦ ਭਾਰਤੀ ਨਾਗਰਿਕ ਅਬਦੁਲ ਰਹੀਮ ਜਲਦ ਹੀ ਰਿਹਾਅ ਹੋਣ ਵਾਲਾ ਹੈ। ਰਿਆਦ ਦੀ ਅਦਾਲਤ ਨੇ ਉਸ ਨੂੰ ਮੁਆਫ਼ ਕਰ ਦਿੱਤਾ ਹੈ। ਸਾਲ 2006 ਵਿੱਚ ਅਬਦੁਲ ਦੀ ਦੇਖ-ਰੇਖ ਹੇਠ ਇੱਕ ਦਿਵਿਆਂਗ ਬੱਚੇ ਦੀ ਮੌਤ ਤੋਂ ਬਾਅਦ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਰਿਪੋਰਟ ਮੁਤਾਬਕ ਹੁਣ ਬੱਚੇ ਦੇ ਪਰਿਵਾਰ ਵਾਲਿਆਂ ਨੇ ਅਬਦੁਲ ਦੀ ਮੁਆਫ਼ੀ ਨੂੰ ਸਵੀਕਾਰ ਕਰ ਲਿਆ ਹੈ। ਉਸ ਨੇ ਅਦਾਲਤ ਤੋਂ ਉਸ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਸੀ। 44 ਸਾਲਾ ਅਬਦੁਲ ਰਹੀਮ ਕੇਰਲ ਦੇ ਕੋਝੀਕੋਡ ਦਾ ਰਹਿਣ ਵਾਲਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਅਬਦੁਲ ਦੇ ਵਕੀਲ ਨਸੀਬ ਸੀਪੀ ਨੇ ਕਿਹਾ ਕਿ ਅਦਾਲਤ ਜਲਦੀ ਹੀ ਅਬਦੁਲ ਦੀ ਰਿਹਾਈ ਲਈ ਹੁਕਮ ਜਾਰੀ ਕਰੇਗੀ। ਇਸ ਤੋਂ ਬਾਅਦ ਰਿਆਦ ਪ੍ਰਸ਼ਾਸਨ ਉਸ ਨੂੰ ਰਿਹਾਅ ਕਰ ਦੇਵੇਗਾ। ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਅਬਦੁਲ ਆਪਣੇ ਦੇਸ਼ ਪਰਤ ਸਕਦਾ ਹੈ। ਅਦਾਲਤ 'ਚ ਸੁਣਵਾਈ ਦੌਰਾਨ ਸਾਊਦੀ 'ਚ ਭਾਰਤੀ ਦੂਤਘਰ ਦੇ ਅਧਿਕਾਰੀ ਯੂਸਫ ਕਾਕਾਨਚੇਰੀ ਵੀ ਅਦਾਲਤ 'ਚ ਮੌਜੂਦ ਸਨ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ PM ਨੇ ਪਹਿਲੀ ਵਾਰ ਕਿਸੇ ਔਰਤ ਨੂੰ ਦੇਸ਼ ਦਾ ਸਰਵਉੱਚ ਫੌਜੀ ਕਮਾਂਡਰ ਕੀਤਾ ਨਿਯੁਕਤ

ਲੜਾਈ ਵਿੱਚ ਬੱਚੇ ਦੇ ਗਲੇ ਤੋਂ ਨਿਕਲੀ ਪਾਈਪ 

ਸਥਾਨਕ ਲੋਕਾਂ ਅਨੁਸਾਰ ਰਹੀਮ ਨੂੰ ਸਾਊਦੀ ਅਰਬ ਦੇ ਇੱਕ ਪਰਿਵਾਰ ਨੇ ਆਪਣੇ 15 ਸਾਲ ਦੇ ਸਪੈਸ਼ਲ ਬੱਚੇ ਦੇ ਡਰਾਈਵਰ ਅਤੇ ਦੇਖਭਾਲ ਕਰਨ ਵਾਲੇ ਵਜੋਂ ਨੌਕਰੀ 'ਤੇ ਰੱਖਿਆ ਸੀ। ਸਾਲ 2006 'ਚ ਇਕ ਝਗੜੇ ਦੌਰਾਨ ਰਹੀਮ ਦੀ ਗ਼ਲਤੀ ਕਾਰਨ ਬੱਚੇ ਦੇ ਗਲੇ 'ਚ ਪਾਈਪ ਟੁੱਟ ਗਈ। ਜਦੋਂ ਤੱਕ ਰਹੀਮ ਨੂੰ ਪਤਾ ਲੱਗਾ ਕਿ ਮੁੰਡਾ ਆਕਸੀਜਨ ਦੀ ਕਮੀ ਕਾਰਨ ਬੇਹੋਸ਼ ਹੋ ਗਿਆ ਸੀ। ਫਿਰ ਉਸ ਨੂੰ ਹਸਪਤਾਲ ਲਿਜਾਇਆ  ਗਿਆ ਜਿੱਥੇ ਮੁੰਡੇ ਦੀ ਮੌਤ ਹੋ ਗਈ। ਰਹੀਮ ਨੂੰ ਮੁੰਡੇ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਅਤੇ ਉਸ ਨੂੰ 2012 ਵਿੱਚ ਜੇਲ੍ਹ ਭੇਜਿਆ ਗਿਆ ਸੀ।

ਬਲੱਡ ਮਨੀ ਦੇਣ 'ਤੇ ਹਟੀ ਸਿਰ ਕਲਮ ਕਰਨ ਦੀ ਸਜ਼ਾ

ਮੁੰਡੇ ਦੇ ਪਰਿਵਾਰ ਨੇ ਰਹੀਮ ਨੂੰ ਮੁਆਫ਼ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਪਹਿਲੀ ਵਾਰ 2018 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਤੋਂ ਬਾਅਦ ਇਸਨੂੰ 2022 ਤੱਕ ਬਰਕਰਾਰ ਰੱਖਿਆ ਗਿਆ ਸੀ। ਉਸ ਕੋਲ ਦੋ ਹੀ ਵਿਕਲਪ ਸਨ। ਜਾਂ ਤਾਂ ਸਿਰ ਕਲਮ ਕਰਕੇ ਮੌਤ ਦੀ ਚੋਣ ਕਰੇ ਜਾਂ ਫਿਰ 34 ਕਰੋੜ ਦੀ ਬਲੱਡ ਮਨੀ ਦਾ ਪ੍ਰਬੰਧ ਕਰਕੇ ਮੁੰਡੇ ਦੇ ਪਰਿਵਾਰ ਨੂੰ ਦਵੇ।ਅਬਦੁਲ ਦੀ ਰਿਹਾਈ ਲਈ ਕਮੇਟੀ ਬਣਾਈ ਗਈ ਸੀ। ਇਸ ਰਾਹੀਂ ਦੁਨੀਆ ਭਰ ਦੇ ਲੋਕਾਂ ਅਤੇ ਖਾਸ ਕਰਕੇ ਭਾਰਤੀਆਂ ਨੂੰ ਅਬਦੁਲ ਦੀ ਰਿਹਾਈ ਲਈ ਧਨ ਇਕੱਠਾ ਕਰਨ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਬਾਅਦ ਰਿਆਦ ਦੀਆਂ 75 ਸੰਸਥਾਵਾਂ, ਕੇਰਲ ਦੇ ਵਪਾਰੀ, ਕਈ ਸਿਆਸੀ ਸੰਗਠਨ ਅਤੇ ਆਮ ਲੋਕ ਇਕੱਠੇ ਹੋਏ ਅਤੇ ਪੈਸਾ ਇਕੱਠਾ ਕਰਨ ਵਿੱਚ ਮਦਦ ਕੀਤੀ। ਆਖਰਕਾਰ, ਅਬਦੁਲ ਦੇ ਪਰਿਵਾਰ ਨੇ ਪਿਛਲੇ ਸਾਲ ਦਸੰਬਰ ਵਿੱਚ ਪੀੜਤ ਦੇ ਸਾਊਦੀ ਪਰਿਵਾਰ ਨੂੰ 34 ਕਰੋੜ ਰੁਪਏ ਦੀ ਬਲੱਡ ਮਨੀ ਪਹੁੰਚਾ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News