ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਪਾਕਿ ਗਏ ਜਥੇ ਨੇ ਕੀਤੀ ਇਹ ਅਪੀਲ, ਕੀ ਮੰਨਣਗੇ ਇਮਰਾਨ ਖ਼ਾਨ ?

Wednesday, Dec 22, 2021 - 11:26 AM (IST)

ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਪਾਕਿ ਗਏ ਜਥੇ ਨੇ ਕੀਤੀ ਇਹ ਅਪੀਲ, ਕੀ ਮੰਨਣਗੇ ਇਮਰਾਨ ਖ਼ਾਨ ?

ਲਾਹੌਰ (ਭਾਸ਼ਾ)- ਭਾਰਤ ਤੋਂ 87 ਹਿੰਦੂ ਸ਼ਰਧਾਲੂਆਂ ਦਾ ਜੱਥਾ ਮੰਗਲਵਾਰ ਨੂੰ ਲਵ ਮੰਦਰ ਪਹੁੰਚਿਆ ਅਤੇ ਦਰਸ਼ਨ ਕਰਨ ਤੋਂ ਬਾਅਦ ਇਮਰਾਨ ਖਾਨ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਭਾਰਤੀਆਂ ਦੇ ਵੀਜ਼ਿਆਂ ਦੀ ਗਿਣਤੀ ਵਧਾਏ ਤਾਂ ਜੋ ਵੱਧ ਤੋਂ ਵੱਧ ਸ਼ਰਧਾਲੂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣ। ਹਿੰਦੂ ਦੇਵਤਾ ਭਗਵਾਨ ਰਾਮ ਦੇ ਪੁੱਤਰ ਲਵ ਲਈ ਬਣਿਆ ਇਹ ਮੰਦਰ ਲਾਹੌਰ ਕਿਲ੍ਹੇ ਵਿਚ ਸਥਿਤ ਹੈ। ਪੁਰਾਣੀਆਂ ਕਥਾਵਾਂ ਦੇ ਅਨੁਸਾਰ ਲਾਹੌਰ ਦਾ ਨਾਮ ਲਵ ਦੇ ਨਾਮ ਉੱਤੇ ਪਿਆ ਹੈ। ਪ੍ਰਸ਼ਾਸਨ ਨੇ 2018 ਵਿਚ ਮੰਦਰ ਦੀ ਮੁਰੰਮਤ ਦਾ ਕੰਮ ਪੂਰਾ ਕਰ ਲਿਆ ਸੀ।

ਇਹ ਵੀ ਪੜ੍ਹੋ : WHO ਮੁਖੀ ਦਾ ਵੱਡਾ ਦਾਅਵਾ, 2022 ਦੇ ਅਖ਼ੀਰ ਤੱਕ ਕੋਰੋਨਾ ਮਹਾਮਾਰੀ ਤੋਂ ਮਿਲ ਸਕਦੈ ਛੁਟਕਾਰਾ

ਪਿਛਲੇ ਹਫ਼ਤੇ ਇੱਥੇ ਆਏ ਸ਼ਰਧਾਲੂਆਂ ਨੇ ਪੰਜਾਬ ਸੂਬੇ ਦੇ ਧਾਰਮਿਕ ਸਥਾਨਾਂ 'ਤੇ ਪੂਜਾ-ਅਰਚਨਾ ਕੀਤੀ। ਲਵ ਮੰਦਰ ਅਤੇ 'ਗ੍ਰੇਟਰ ਇਕਬਾਲ ਪਾਰਕ' ਵਿਖੇ ਸ਼ਰਧਾਲੂਆਂ ਦੀ ਆਮਦ 'ਤੇ ਸਖ਼ਤ ਸੁਰੱਖਿਆ ਦੇ ਵਿਚਕਾਰ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਇਸ ਮੌਕੇ ਸਮੂਹ ਆਗੂ ਸੰਜੀਵ ਕੁਮਾਰ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਭਾਰਤੀਆਂ ਨੂੰ ਵੱਧ ਤੋਂ ਵੱਧ ਵੀਜ਼ੇ ਜਾਰੀ ਕਰੇ ਤਾਂ ਜੋ ਉਹ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣ। ਧਾਰਮਿਕ ਸਥਾਨਾਂ ਦੀ ਚੰਗੀ ਦੇਖ਼ਭਾਲ ਕਰਨ ਲਈ ਇਕੁਇਟੀ ਟਰੱਸਟ ਪ੍ਰਾਪਰਟੀ ਬੋਰਡ ਦਾ ਧੰਨਵਾਦ ਕਰਦੇ ਹੋਏ ਕੁਮਾਰ ਨੇ ਕਿਹਾ, "ਸਰਕਾਰ ਨੂੰ ਵੀਜ਼ਾ ਨੀਤੀ ਦੀ ਸਮੀਖਿਆ ਕਰਨ ਦੀ ਲੋੜ ਹੈ।"

ਇਹ ਵੀ ਪੜ੍ਹੋ : ਦੁਬਈ ਦੇ ਕਿੰਗ ਨੂੰ ਜਾਰਡਨ ਦੀ ਰਾਜਕੁਮਾਰੀ ਨੂੰ ਤਲਾਕ ਦੇਣਾ ਪਿਆ ਮਹਿੰਗਾ, ਕਰਨਗੇ 5500 ਕਰੋੜ ਦਾ ਭੁਗਤਾਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News