ਇਸ ਭਾਰਤੀ ਦੇ ਕਾਤਲਾਂ ਦੀ ਸੂਹ ਦੇਣ ਵਾਲੇ ਨੂੰ ਮਿਲੇਗਾ 11 ਲੱਖ ਦਾ ਇਨਾਮ

09/17/2020 3:18:55 PM

ਵਾਸ਼ਿੰਗਟਨ (ਭਾਸ਼ਾ) : ਐਫ.ਬੀ.ਆਈ. ਨੇ ਭਾਰਤੀ ਮੂਲ ਦੇ ਪਰੇਸ਼ ਕੁਮਾਰ ਪਟੇਲ ਨੂੰ ਅਗਵਾ ਅਤੇ ਕਤਲ ਦੇ 2012 ਦੇ ਮਾਮਲੇ ਵਿਚ ਦੋਸ਼ੀਆਂ ਦੀ ਜਾਣਕਾਰੀ ਦੇਣ 'ਤੇ 15,000 ਡਾਲਰ ਦੇ ਇਨਾਮ ਦੀ ਘੋਸ਼ਣਾ ਕੀਤੀ ਹੈ। ਪਟੇਲ ਨੂੰ 16 ਸਤੰਬਰ 2012 ਨੂੰ ਵਰਜੀਨੀਆ ਦੇ ਚੈਸਟਰਫੀਲਡ ਤੋਂ ਅਗਵਾ ਕਰ ਲਿਆ ਗਿਆ ਸੀ। 4 ਦਿਨ ਬਾਅਦ ਉਨ੍ਹਾਂ ਦਾ ਲਾਸ਼ ਸਿਟੀ ਆਫ ਰਿਚਮੰਡ ਵਿਚ ਮਿਲੀ ਸੀ ਅਤੇ ਉਸ 'ਤੇ ਗੋਲੀਆਂ ਦੇ ਨਿਸ਼ਾਨ ਸਨ।

ਇਹ ਵੀ ਪੜ੍ਹੋ: US Election: ਕੀ ਇਸ ਵਾਰ ਭਾਰਤੀ-ਅਮਰੀਕੀ ਲਾਉਣਗੇ ਟਰੰਪ ਦੀ ਬੇੜੀ ਪਾਰ, ਸਰਵੇਖਣ 'ਚ ਹੋਇਆ ਇਹ ਖ਼ੁਲਾਸਾ

ਐਫ.ਬੀ.ਆਈ. ਮੁਤਾਬਕ 16 ਸਤੰਬਰ ਨੂੰ 1 ਚਸ਼ਮਦੀਦ ਨੇ ਚੈਸਟਰਫੀਲਡ ਕਾਊਂਟੀ ਪੁਲਸ ਵਿਭਾਗ ਨੂੰ ਦੱਸਿਆ ਸੀ ਕਿ ਪਟੇਲ ਸਵੇਰੇ ਕਰੀਬ 6 ਵਜੇ ਆਪਣੇ ਰੇਸਵੇ ਗੈਸ ਸਟੇਸ਼ਨ 'ਤੇ ਆਏ ਸਨ, ਉਹ ਜਿਵੇਂ ਹੀ ਵਾਹਨ ਵਿਚੋਂ ਨਿਕਲੇ ਤਾਂ ਉਨ੍ਹਾਂ ਕੋਲ 2 ਲੋਕ ਆਏ। ਉਨ੍ਹਾਂ ਨੇ ਪਟੇਲ ਨੂੰ ਇਕ ਵੈਨ ਵਿਚ ਖਿੱਚ ਲਿਆ ਅਤੇ ਫਿਰ ਵਾਹਨ ਨੂੰ ਤੇਜੀ ਨਾਲ ਉੱਥੋਂ ਲੈ ਗਏ। ਘਟਨਾ ਦੇ ਕੁੱਝ ਦਿਨ ਬਾਅਦ ਪਟੇਲ ਦੀ ਲਾਸ਼ ਸੀ।

ਇਹ ਵੀ ਪੜ੍ਹੋ: ਖ਼ੁਦ ਨੂੰ ਭਾਰਤ ਦਾ ਪੁੱਤ ਕਹਾਉਣ ਵਾਲੇ ਸਚਿਨ ਤੇਂਦੁਲਕਰ ਖ਼ਿਲਾਫ਼ ਕੈਟ ਨੇ ਖੋਲ੍ਹਿਆ ਮੋਰਚਾ, ਕੀਤੀ ਖ਼ਾਸ ਮੰਗ


cherry

Content Editor

Related News