ਭਾਰਤੀ ਮੂਲ ਦੀਆਂ ਔਰਤਾਂ ਨਿਊਯਾਰਕ ''ਚ ਜੱਜ ਨਿਯੁਕਤ
Tuesday, Jan 07, 2020 - 02:54 PM (IST)

ਨਿਊਯਾਰਕ- ਨਿਊਯਾਰਕ ਸ਼ਹਿਰ ਦੇ ਮੇਅਰ ਬਿਲ ਡੇ ਬਲਾਸਿਯੋ ਨੇ ਭਾਰਤੀ ਮੂਲ ਦੀਆਂ ਦੋ ਮਹਿਲਾ ਵਕੀਲਾਂ ਨੂੰ ਅਪਰਾਧਿਕ ਤੇ ਦੀਵਾਨੀ ਅਦਾਲਤਾਂ ਵਿਚ ਜੱਜ ਨਿਯੁਕਤ ਕੀਤਾ ਹੈ। ਜੱਜ ਅਰਚਨਾ ਰਾਵ ਨੂੰ ਅਪਰਾਧਿਕ ਅਦਾਲਤ ਵਿਚ ਤੇ ਜੱਜ ਦੀਪਾ ਅੰਬੇਕਰ ਨੂੰ ਦੀਵਾਨੀ ਅਦਾਲਤ ਵਿਚ ਨਿਯੁਕਤ ਕੀਤਾ ਗਿਆ ਹੈ।
ਰਾਵ ਨੂੰ ਇਸ ਤੋਂ ਪਹਿਲਾਂ ਜਨਵਰੀ 2019 ਵਿਚ ਦੀਵਾਨੀ ਵਿਚ ਅੰਤਰਿਮ ਜੱਜ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਸੀ। ਨਿਊਯਾਰਕ ਕਾਊਂਟੀ ਜ਼ਿਲਾ ਅਟਾਰਨੀ ਦਫਤਰ ਵਿਚ ਉਹ 17 ਸਾਲ ਤੋਂ ਆਪਣੀਆਂ ਸੇਵਾਵਾਂ ਦੇ ਰਹੀ ਹੈ। ਅੰਬੇਦਰ ਨੂੰ ਮਈ 2018 ਵਿਚ ਦੀਵਾਨੀ ਅਦਾਲਤ ਵਿਚ ਅੰਤਰਿਮ ਜੱਜ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਸੀ। ਮੇਅਰ ਨੇ ਪਰਿਵਾਰ ਅਦਾਲਤ, ਅਪਰਾਧਿਕ, ਦੀਵਾਨੀ ਅਦਾਲਤ ਵਿਚ 28 ਨਿਯੁਕਤੀਆਂ ਕੀਤੀਆਂ ਹਨ।