ਧੋਖਾਧੜੀ ਦੇ ਮਾਮਲੇ ’ਚ ਭਾਰਤੀ ਮੂਲ ਦੀ ਮਹਿਲਾ ਨੂੰ ਸਿੰਗਾਪੁਰ ’ਚ ਹੋਈ 16 ਮਹੀਨੇ ਜੇਲ੍ਹ

Saturday, Dec 11, 2021 - 01:49 PM (IST)

ਧੋਖਾਧੜੀ ਦੇ ਮਾਮਲੇ ’ਚ ਭਾਰਤੀ ਮੂਲ ਦੀ ਮਹਿਲਾ ਨੂੰ ਸਿੰਗਾਪੁਰ ’ਚ ਹੋਈ 16 ਮਹੀਨੇ ਜੇਲ੍ਹ

ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ ਭਾਰਤੀ ਮੂਲ ਦੀ ਇਕ ਮਹਿਲਾ ਨੂੰ ਧੋਖਾਧੜੀ ਦੇ ਮਾਮਲੇ ਵਿਚ 16 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਜ਼ਿਲ੍ਹਾ ਜੱਜ ਨੇ ਮਹਿਲਾ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਸਰਕਾਰ ਨੂੰ ਧੋਖਾ ਦੇਣ ਦੀ ਉਸ ਦੀ ਕੋਸ਼ਿਸ਼ ਕਾਰਨ ‘ਕੋਵਿਡ-19 ਸਹਾਇਤਾ ਗ੍ਰਾਂਟ’ ਲਈ ਤੈਅ ਟੈਕਸਦਾਤਾਵਾਂ ਦੇ ਪੈਸਿਆਂ ਦਾ ਨੁਕਸਾਨ ਹੁੰਦਾ।

ਰਾਜਾਗੋਪਾਲ ਮਾਲਿਨੀ (48) ਨੇ ਪਿਛਲੇ ਸਾਲ ਜੁਲਾਈ ਅਤੇ ਸਤੰਬਰ ਦਰਮਿਆਨ ਇਹ ਅਪਰਾਧ ਕੀਤੇ, ਜਿਨ੍ਹਾਂ ਵਿਚ ‘ਕੋਵਿਡ-19 ਸਹਾਇਤਾ ਗ੍ਰਾਂਟ’ ਤਹਿਤ ਪੈਸੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਲਈ ਨੌਕਰੀ ਤੋਂ ਕੱਢੇ ਜਾਣ ਦਾ ਇਕ ਫਰਜ਼ੀ ਪ੍ਰਮਾਣ ਪੱਤਰ ਬਣਵਾਉਣਾ ਵੀ ਸ਼ਾਮਲ ਹੈ। ਜ਼ਿਲ੍ਹਾ ਜੱਜ ਮਾਰਵਿਨ ਬੇਅ ਨੇ ਸ਼ੁੱਕਰਵਾਰ ਨੂੰ ਮਾਲਿਨੀ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਸਮਾਜਿਕ ਅਤੇ ਪਰਿਵਾਰ ਵਿਕਾਸ ਮੰਤਰਾਲਾ (ਐਮ.ਐਸ.ਐਫ.) ਨੂੰ ਧੋਖਾ ਦੇਣ ਦੀ ਉਨ੍ਹਾਂ ਦੀ ਕੋਸ਼ਿਸ਼ ਕਾਰਨ ਟੈਕਸਦਾਤਾਵਾਂ ਦੇ ਪੈਸਿਆਂ ਦਾ ਨੁਕਸਾਨ ਹੁੰਦਾ।


author

cherry

Content Editor

Related News