ਬ੍ਰਿਟੇਨ : ਡਰੱਗ ਕਾਰੋਬਾਰ ''ਚ ਨਾਬਾਲਗਾਂ ਦੀ ਵਰਤੋਂ ਦੇ ਦੋਸ਼ ''ਚ ਭਾਰਤੀ ਮੂਲ ਦੀ ਮਹਿਲਾ ਨੂੰ ਜੇਲ੍ਹ
Monday, Jun 26, 2023 - 06:02 PM (IST)
ਲੰਡਨ (ਭਾਸ਼ਾ) ਬ੍ਰਿਟੇਨ ਵਿਚ 28 ਸਾਲਾ ਭਾਰਤੀ ਮੂਲ ਦੀ ਔਰਤ ਸਮੇਤ ਛੇ ਲੋਕਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਨਾਬਾਲਗਾਂ ਦੀ ਵਰਤੋਂ ਕਰਨ ਦੇ ਦੋਸ਼ ਵਿਚ ਜੇਲ੍ਹ ਭੇਜ ਦਿੱਤਾ ਗਿਆ ਹੈ। ਮੈਟਰੋਪੋਲੀਟਨ ਪੁਲਸ ਨੇ ਕਿਹਾ ਕਿ ਸਰੀਨਾ ਦੁੱਗਲ ਨੂੰ ਲੰਡਨ ਅਤੇ ਬਰਮਿੰਘਮ ਦੇ ਆਸਪਾਸ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੂੰ ਨਿਯੰਤਰਿਤ ਕਰਨ ਅਤੇ ਬੋਰਨੇਮਾਊਥ ਨੂੰ ਸਪਲਾਈ ਕਰਨ ਵਾਲੇ ਇੱਕ ਗਰੋਹ ਵਿੱਚ ਉਸਦੀ ਭੂਮਿਕਾ ਲਈ ਪਿਛਲੇ ਹਫ਼ਤੇ ਸੱਤ ਸਾਲ ਦੀ ਜੇਲ੍ਹ ਸੁਣਾਈ ਗਈ।
ਪੜ੍ਹੋ ਇਹ ਅਹਿਮ ਖ਼ਬਰ-ਯੂਕੇ ਤੋਂ ਦੁੱਖਦਾਇਕ ਖ਼ਬਰ, ਨਹਿਰ 'ਚ ਡੁੱਬਣ ਕਾਰਨ 25 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ
ਗਰੁੱਪ ਦੇ ਪੰਜ ਮੈਂਬਰਾਂ ਨੂੰ ਸੱਤ ਹਫ਼ਤਿਆਂ ਦੀ ਸੁਣਵਾਈ ਤੋਂ ਬਾਅਦ ਪਿਛਲੇ ਮਹੀਨੇ ਬੋਰਨੇਮਾਊਥ ਕਰਾਊਨ ਕੋਰਟ ਵਿੱਚ ਦੋਸ਼ੀ ਪਾਇਆ ਗਿਆ ਸੀ। ਦੁੱਗਲ ਨੂੰ ਵੀਰਵਾਰ ਨੂੰ ਇਸੇ ਅਦਾਲਤ 'ਚ ਸਜ਼ਾ ਸੁਣਾਈ ਗਈ ਸੀ। ਪੁਲਸ ਦੀ ਅਗਵਾਈ ਵਾਲੇ ਓਪਰੇਸ਼ਨ ਓਰੋਚੀ ਦੇ ਇਕ ਅਧਿਕਾਰੀ ਜੈਕ ਜੈਫਰੀਜ਼ ਨੇ ਕਿਹਾ ਕਿ "ਇਸ ਜਾਂਚ ਦੇ ਨਤੀਜੇ ਵਜੋਂ ਬੋਰਨੇਮਾਊਥ ਦੀਆਂ ਸੜਕਾਂ 'ਤੇ ਕੋਕੀਨ ਅਤੇ ਹੈਰੋਇਨ ਦੀ ਸਪਲਾਈ ਕਰਨ ਵਾਲੀ 'ਕਾਉਂਟੀ ਡਰੱਗ ਲਾਈਨ' ਨੂੰ ਬੰਦ ਕਰ ਦਿੱਤਾ ਗਿਆ ਹੈ। ਸਥਾਨਕ ਵਾਸੀ ਨਸ਼ਿਆਂ ਦੀ ਸਪਲਾਈ ਤੋਂ ਪ੍ਰੇਸ਼ਾਨ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।