ਇਸਲਾਮਿਕ ਸਟੇਟ ਦਾ ਸਮਰਥਨ ਕਰਨ ''ਤੇ ਭਾਰਤੀ ਮੂਲ ਦੀ ਔਰਤ ਗ੍ਰਿਫਤਾਰ

11/09/2017 10:35:06 PM

ਪੁਲਾਓ ਉਜੋਂਗ— ਇਸਲਾਮਿਕ ਸਟੇਟ ਤੇ ਅੱਤਵਾਦ ਨਾਲ ਜੁੜੀਆਂ ਗਤੀਵਿਧੀਆਂ ਦਾ ਸਮਰਥਨ ਕਰਨ ਲਈ ਸਿੰਗਾਪੁਰ 'ਚ ਭਾਰਤੀ ਮੂਲ ਦੀ ਔਰਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਹੈ ਕਿ ਵਧੀਕ ਸੁਰੱਖਿਆ ਕਾਨੂੰਨ ਦੇ ਤਹਿਤ ਅਦਜਰੂਲ ਅਜੀਜ ਬਿਨ ਬਾਜੌਰੀ (19), ਅਬੂ ਤਲਹਾ ਬਿਨ ਸਮਦ (25) ਤੇ ਮੁਨਵਰ ਬੇਗ ਆਮੀਨਾ ਬੇਹਮ (38) ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਭਾਰਤੀ ਮੂਲ ਦੀ ਆਮੀਨਾ ਸਿੰਗਾਪੁਰ ਦੀ ਨਾਗਰਿਕ ਹੈ। ਮੰਤਰਾਲੇ ਨੇ ਕਿਹਾ ਕਿ ਉਹ ਆਈ.ਐੱਸ.ਆਈ.ਐੱਸ. ਦੀ ਸਮਰਥਕ ਹੈ ਤੇ ਉਸ ਨੇ ਅੱਤਵਾਦੀ ਸੰਗਠਨ 'ਚ ਸ਼ਾਮਲ ਹੋਣ ਦਾ ਇਰਾਦਾ ਬਣਾਇਆ ਸੀ। ਮੰਤਰਾਲੇ ਨੇ ਕਿਹਾ ਕਿ ਉਹ ਵਿਦੇਸ਼ੀ ਆਨਲਾਈਨ ਮੌਜੂਦ ਕੰਟੇਂਟ ਦੇਖ ਦੇ ਕੱਟੜ ਬਣੀ। ਉਸ ਨੇ ਅੱਤਵਾਦ ਦਾ ਸਮਰਥਨ ਕਰਨ ਵਾਲੇ ਕੰਟੇਂਟ ਸ਼ੋਸ਼ਲ ਮੀਜੀਆ 'ਤੇ ਸ਼ੇਅਰ ਕੀਤੇ ਸਨ। ਉਸ ਨੂੰ ਦੋ ਸਾਲ ਹਿਰਾਸਤ 'ਚ ਰੱਖਣ ਦਾ ਹੁਕਮ ਸੁਣਾਇਆ ਗਿਆ ਹੈ। ਅਬੂ ਤਲਹਾ ਅੱਤਵਾਦੀ ਸੰਗਠਨ 'ਜੇਮਾਹ ਇਸਲਾਮਿਆ' ਦਾ ਮੈਂਬਰ ਹੈ। ਅਦਜਰੂਲ ਵੀ ਆਈ.ਐੱਸ.ਆਈ.ਐੱਸ. ਦਾ ਸਮਰਥਕ ਪਾਇਆ ਗਿਆ ਹੈ।


Related News