ਸਿੰਗਾਪੁਰ: ਭਾਰਤੀ ਮੂਲ ਦੀ ਔਰਤ ਨੇ ਘਰੇਲੂ ਸਹਾਇਕਾ ''ਤੇ ਤਸ਼ੱਦਦ ਕਰਨ ਦੀ ਗੱਲ ਕਬੂਲੀ

11/21/2022 3:59:28 PM

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ 64 ਸਾਲਾ ਔਰਤ ਨੇ ਆਪਣੀ ਧੀ ਦੀ ਘਰੇਲੂ ਸਹਾਇਕਾ ਨੂੰ ਇਸ ਹੱਦ ਤੱਕ ਤਸੀਹੇ ਦਿੱਤੇ ਕਿ ਉਸ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਔਰਤ ਨੇ ਸੋਮਵਾਰ ਨੂੰ ਘਰੇਲੂ ਸਹਾਇਕਾ 'ਤੇ ਤਸ਼ੱਦਦ ਕਰਨ ਦਾ ਦੋਸ਼ ਸਵੀਕਾਰ ਕਰ ਲਿਆ, ਜੋ ਮਿਆਂਮਾਰ ਦੀ ਰਹਿਣ ਵਾਲੀ ਸੀ। ਪ੍ਰੇਮਾ ਐਸ. ਨਾਰਾਇਣਸਵਾਮੀ ਨੇ ਆਪਣੀ ਧੀ ਦੀ ਘਰੇਲੂ ਸਹਾਇਕਾ ਪਿਆਂਗ ਗਹਿ ਡੋਆਨ ਨੂੰ ਜਾਣਬੁੱਝ ਕੇ ਤਸੀਹੇ ਦੇਣ ਸਮੇਤ ਕੁੱਲ 48 ਦੋਸ਼ਾਂ ਨੂੰ ਸਵੀਕਾਰ ਕੀਤਾ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਮੁਤਾਬਕ ਸੀ.ਸੀ.ਟੀ.ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ 14 ਮਹੀਨਿਆਂ ਤੱਕ ਲਗਾਤਾਰ ਤਸ਼ੱਦਦ ਸਹਿਣ ਤੋਂ ਬਾਅਦ 24 ਸਾਲਾ ਮਿਆਂਮਾਰ ਦੀ ਔਰਤ ਦੀ 26 ਜੁਲਾਈ, 2016 ਨੂੰ ਦਿਮਾਗੀ ਸੱਟ ਕਾਰਨ ਮੌਤ ਹੋ ਗਈ।   

ਉਸ ਦੀ ਗਰਦਨ 'ਤੇ ਕਿਸੇ ਭਾਰੀ ਚੀਜ਼ ਨਾਲ ਮਾਰਿਆ ਜਾਣ ਦਾ ਨਿਸ਼ਾਨ ਮਿਲਿਆ ਸੀ। ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਪ੍ਰੇਮਾ ਨੂੰ ਪਤਾ ਲੱਗਾ ਕਿ ਉਸ ਦੀ ਧੀ ਆਪਣੀ ਘਰੇਲੂ ਸਹਾਇਕਾ ਦੀ ਕੁੱਟਮਾਰ ਕਰਦੀ ਹੈ ਤਾਂ ਉਸ ਨੇ ਵੀ ਪਿਆਂਗ ਨੂੰ ਵੀ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਫੁਟੇਜ ਦੇ ਅਨੁਸਾਰ ਪ੍ਰੇਮਾ ਉਸ 'ਤੇ ਪਾਣੀ ਪਾਉਂਦੀ ਸੀ, ਉਸ ਨੂੰ ਥੱਪੜ ਮਾਰਦੀ ਸੀ, ਲੱਤਾਂ ਮਾਰਦੀ ਸੀ, ਗਰਦਨ ਤੋਂ ਫੜ ਕੇ ਕੁੱਟਦੀ ਸੀ, ਵਾਲ ਖਿੱਚਦੀ ਸੀ ਆਦਿ। ਪ੍ਰੇਮਾ ਦੀ ਧੀ ਗਾਇਤਰੀ ਮੁਰੂਗਯਨ ਪੁਲਸ ਅਧਿਕਾਰੀ ਦੀ ਪਤਨੀ ਹੈ ਅਤੇ 2021 ਵਿੱਚ ਉਸਨੂੰ 30 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਗਾਇਤਰੀ (41) ਨੇ 28 ਦੋਸ਼ ਸਵੀਕਾਰ ਕੀਤੇ ਸਨ ਅਤੇ ਸਜ਼ਾ ਸੁਣਾਉਂਦੇ ਸਮੇਂ ਅਦਾਲਤ ਨੇ 87 ਹੋਰ ਦੋਸ਼ਾਂ ਨੂੰ ਵੀ ਧਿਆਨ ਵਿਚ ਰੱਖਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ : ਸ਼ਖ਼ਸ ਨੇ ਸਾਬਕਾ ਪ੍ਰੇਮਿਕਾ 'ਤੇ ਕੁਹਾੜੀ ਨਾਲ ਕੀਤਾ ਹਮਲਾ, ਲੱਗੇ 100 ਟਾਂਕੇ

ਜਦੋਂ ਪਿਆਂਗ ਨੇ ਮਈ 2015 ਵਿੱਚ ਗਾਇਤਰੀ ਦੇ ਪਰਿਵਾਰ ਲਈ ਕੰਮ ਕਰਨਾ ਸ਼ੁਰੂ ਕੀਤਾ, ਤਾਂ ਉਸਦਾ ਵਜ਼ਨ 39 ਕਿਲੋਗ੍ਰਾਮ ਸੀ, ਜੋ ਉਸਦੀ ਮੌਤ ਦੇ ਸਮੇਂ ਸਿਰਫ 24 ਕਿਲੋਗ੍ਰਾਮ ਰਹਿ ਗਿਆ। ਹਾਈ ਕੋਰਟ ਦੇ ਜੱਜ ਸੀ ਕੀ ਓਨ ਨੇ ਕਿਹਾ ਕਿ ਇਹ ਗੈਰ ਇਰਾਦਤਨ ਕਤਲ ਦਾ ਸਭ ਤੋਂ ਬੁਰਾ ਮਾਮਲਾ ਹੈ ਅਤੇ ਇਸ ਵਿਚ ਪਿਯਾਂਗ ਨੂੰ ਮੌਤ ਤੋਂ ਪਹਿਲਾਂ ਲੰਬੇ ਸਮੇਂ ਤੱਕ ਸਰੀਰਕ ਅਤੇ ਮਾਨਸਿਕ ਤਸੀਹੇ ਸਹਿਣ ਕਰਨੇ ਪਏ ਸਨ।


Vandana

Content Editor

Related News