ਵਰਜੀਨੀਆ ਪ੍ਰਾਇਮਰੀ ਚੋਣ ''ਚ ਜਿੱਤੇ ਭਾਰਤੀ ਮੂਲ ਦੇ ਸੁਹਾਸ ਸੁਬਰਾਮਣੀਅਮ

Wednesday, Jun 19, 2024 - 01:11 PM (IST)

ਵਾਸ਼ਿੰਗਟਨ (ਰਾਜ ਗੋਗਨਾ)- ਬੀਤੇ ਦਿਨ ਵਰਜੀਨੀਆ ਰਾਜ ਦੇ 10ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੋਣ ਲੜ ਰਹੇ, ਭਾਰਤੀ-ਅਮਰੀਕੀ ਸੁਹਾਸ ਸੁਬਰਾਮਨੀਅਮ ਕਾਂਗਰਸ ਦੀ ਸੀਟ ਲਈ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਜਿੱਤ ਗਏ ਹਨ। ਵਰਜੀਨੀਆ ਵਿਚ ਵੱਡੀ ਗਿਣਤੀ ਵਿਚ ਭਾਰਤੀ-ਅਮਰੀਕੀਆਂ ਦੀ ਆਬਾਦੀ ਹੈ। ਸੁਹਾਸ ਸੁਬਰਾਮਨੀਅਮ ਨੇ 11 ਉਮੀਦਵਾਰਾਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। 

PunjabKesari

ਦੱਸਣਯੋਗ ਹੈ ਕਿ ਸਾਲ 2015 ਵਿਚ ਉਸ ਨੂੰ ਬਰਾਕ ੳਬਾਮਾ ਦੁਆਰਾ ਵ੍ਹਾਈਟ ਹਾਊਸ ਵਿਚ ਤਕਨੀਕੀ ਨੀਤੀ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਉਸ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਅਮਰੀਕਾ ਦੇ ਬਿਹਤਰ ਭਵਿੱਖ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਲਈ ਚੋਣ ਮੈਦਾਨ ਵਿਚ ਨਿੱਤਰਣਗੇ। ਭਾਰਤੀ-ਅਮਰੀਕੀ ਸੁਹਾਸ ਸੁਬਰਾਮਨੀਅਮ ਨੇ ਵਰਜੀਨੀਆ ਵਿਚ ਕਾਂਗਰਸ ਦੀ ਸੀਟ ਲਈ ਡੈਮੋਕ੍ਰੇਟਿਕ ਪ੍ਰਾਇਮਰੀ ਜਿੱਤੀ ਹੈ। ਉਨ੍ਹਾਂ ਨੇ ਸਾਥੀ ਭਾਰਤੀ-ਅਮਰੀਕੀ ਕ੍ਰਿਸਟਲ ਕੌਲ ਸਮੇਤ 11 ਹੋਰ ਉਮੀਦਵਾਰਾਂ ਨੂੰ ਵੀ  ਹਰਾਇਆ ਹੈ। 37 ਸਾਲਾ ਸੁਬਰਾਮਨੀਅਮ ਦਾ ਜਨਮ ਹਿਊਸਟਨ ਟੈਕਸਾਸ ਵਿਚ ਭਾਰਤੀ-ਅਮਰੀਕੀ ਮਾਪਿਆਂ ਦੇ ਘਰ ਹੋਇਆ ਸੀ ਜੋ ਭਾਰਤ ਦੇ  ਬੈਂਗਲੁਰੂ ਰਾਜ ਤੋਂ ਅਮਰੀਕਾ ਪ੍ਰਵਾਸ ਕਰ ਗਏ ਸਨ। ਸਾਲ 2015 ਵਿਚ ਉਸ ਨੂੰ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੁਆਰਾ ਵ੍ਹਾਈਟ ਹਾਊਸ ਤਕਨਾਲੋਜੀ ਨੀਤੀ ਸਲਾਹਕਾਰ ਵਜੋਂ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News