ਅਮਰੀਕਾ 'ਚ ਭਾਰਤੀ ਮੂਲ ਦੀ 22 ਸਾਲਾ ਵਿਦਿਆਰਥਣ ਦੀ ਮੌਤ

Friday, Nov 12, 2021 - 12:45 PM (IST)

ਅਮਰੀਕਾ 'ਚ ਭਾਰਤੀ ਮੂਲ ਦੀ 22 ਸਾਲਾ ਵਿਦਿਆਰਥਣ ਦੀ ਮੌਤ

ਨਿਊਯਾਰਕ (ਰਾਜ ਗੋਗਨਾ) : ਪਿਛਲੇ ਹਫ਼ਤੇ ਅਮਰੀਕਾ ਦੇ ਦੱਖਣੀ ਸੂਬੇ ਟੈਕਸਾਸ ਸਥਿਤ ਹਿਊਸਟਨ ’ਚ ਐਸਟ੍ਰੋਵਰਲਡ ਮਿਊਜ਼ਿਕ ਫੈਸਟੀਵਲ ਦੌਰਾਨ ਮਚੀ ਭੱਜ-ਦੌੜ ਦੌਰਾਨ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਜ਼ਖ਼ਮੀਆਂ ਵਿਚ ਏ ਐਂਡ ਐੱਨ ਯੂਨੀਵਰਸਿਟੀ ਦੀ ਭਾਰਤੀ ਮੂਲ 22 ਸਾਲਾ ਵਿਦਿਆਰਥਣ ਭਾਰਤੀ ਸ਼ਾਹਨੀ ਵੀ ਸ਼ਾਮਲ ਸੀ, ਜਿਸ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। 

ਇਹ ਵੀ ਪੜ੍ਹੋ : ਭਾਰਤੀ-ਅਮਰੀਕੀ ਪੁਲਸ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ, ਦੋਸ਼ੀ ਦੀ ਸੂਹ ਦੇਣ ਵਾਲੇ ਨੂੰ ਮਿਲੇਗਾ 45 ਲੱਖ ਦਾ ਇਨਾਮ

ਸ਼ਾਹਨੀ ਨਾਜ਼ੁਕ ਹਾਲਤ ਵਿਚ ਵੈਂਟੀਲੇਟਰ 'ਤੇ ਸੀ। ਸ਼ਾਹਨੀ ਆਪਣੀ ਭੈਣ ਨਮਰਤਾ ਸ਼ਾਹਨੀ ਅਤੇ ਚਚੇਰੇ ਭਰਾ ਮੋਹਿਤ ਬੇਲਾਨੀ ਦੇ ਨਾਲ ਇਸ ਮਿਊਜ਼ਿਕ ਫੈਸਟੀਵਲ ਵਿਚ ਗਈ ਸੀ, ਪਰ ਸਟੇਜ ਵੱਲ ਜਾਂਦੇ ਸਮੇਂ ਭੀੜ ਹੋਣ ਕਾਰਨ ਉਹ ਉਨ੍ਹਾਂ ਤੋਂ ਵਿੱਛੜ ਗਈ ਸੀ। ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਸ਼ਾਹਨੀ ਨੂੰ ਕਈ ਦਿਲ ਦੇ ਦੌਰੇ ਪਏ ਸਨ। ਇਸ ਲਈ ਉਸ ਦੇ ਦਿਮਾਗ ਦਾ ਤਣਾ (brain stem) ਲਗਭਗ 90 ਪ੍ਰਤੀਸ਼ਤ ਤੱਕ ਸੁੱਜ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਤਾਲਿਬਾਨ ਦੇ ਹੱਕ 'ਚ ਪਾਕਿ ਦਾ ਵੱਡਾ ਬਿਆਨ, ਕੌਮਾਂਤਰੀ ਭਾਈਚਾਰੇ ਨੂੰ ਵੀ ਦਿੱਤੀ ਚਿਤਾਵਨੀ


author

cherry

Content Editor

Related News