ਮਾਣ ਵਾਲੀ ਗੱਲ, ਅਮਰੀਕਾ 'ਚ ਭਾਰਤੀ ਮੂਲ ਦੀ ਸਿੱਖ ਮਨਮੀਤ ਕੋਲਨ ਨੇ ਸਹਾਇਕ ਪੁਲਸ ਮੁਖੀ ਵਜੋਂ ਚੁੱਕੀ ਸਹੁੰ

Monday, Mar 27, 2023 - 02:34 PM (IST)

ਨਿਊਯਾਰਕ (ਏਜੰਸੀ)- ਭਾਰਤੀ ਮੂਲ ਦੀ ਸਿੱਖ ਮਨਮੀਤ ਕੋਲਨ ਨੇ ਕਨੈਕਟੀਕਟ ਦੇ ਨਿਊ ਹੈਵਨ ਸ਼ਹਿਰ ਦੀ ਪਹਿਲੀ ਸਹਾਇਕ ਪੁਲਸ ਮੁਖੀ ਵਜੋਂ ਸਹੁੰ ਚੁੱਕੀ ਹੈ, ਜਿਸ ਨਾਲ ਉਹ ਚੋਟੀ ਦੇ ਸਥਾਨ 'ਤੇ ਪਹੁੰਚਣ ਵਾਲੀ ਵਿਭਾਗ ਦੀ ਪਹਿਲੀ ਭਾਰਤੀ-ਅਮਰੀਕੀ ਬਣ ਗਈ ਹੈ।

ਇਹ ਵੀ ਪੜ੍ਹੋ: ਅਮਰੀਕਾ ’ਚ ਖਾਲਿਸਤਾਨ ਸਮਰਥਕਾਂ ਨੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਤੇ ਦੂਤਘਰ ਦੇ ਕਰਮੀਆਂ ਨੂੰ ਧਮਕਾਇਆ

PunjabKesari

ਦਿ ਨਿਊ ਹੈਵਨ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ, ਨਿਊ ਹੈਵਨ ਵਿੱਚ ਪੁਲਸ ਕਮਿਸ਼ਨਰਾਂ ਦੇ ਬੋਰਡ ਨੇ ਸਰਬਸੰਮਤੀ ਨਾਲ 37 ਸਾਲਾ ਕੋਲਨ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ, ਜੋ ਪਹਿਲਾਂ ਅੰਦਰੂਨੀ ਮਾਮਲਿਆਂ ਦੇ ਦਫ਼ਤਰ ਵਿੱਚ ਲੈਫਟੀਨੈਂਟ ਸੀ। ਮੁੰਬਈ ਵਿੱਚ ਜਨਮੀ ਕੋਲਨ 11 ਸਾਲ ਦੀ ਉਮਰ ਵਿਚ ਆਪਣੇ ਪਰਿਵਾਰ ਨਾਲ ਕੁਈਨਜ਼ ਚਲੀ ਗਈ ਅਤੇ ਉਨ੍ਹਾਂ ਨੇ ਨਿਊ ਹੈਵਨ ਯੂਨੀਵਰਸਿਟੀ ਵਿੱਚ ਅਪਰਾਧਿਕ ਨਿਆਂ ਦੀ ਪੜ੍ਹਾਈ ਕੀਤੀ।

ਇਹ ਵੀ ਪੜ੍ਹੋ: ਅਮਰੀਕਾ 'ਚ ਨਗਰ ਕੀਰਤਨ ਦੌਰਾਨ ਹੋਈ ਗੋਲੀਬਾਰੀ, 2 ਲੋਕ ਜ਼ਖ਼ਮੀ

PunjabKesari

ਕੋਲਨ ਨੇ ਉਮੀਦ ਜਤਾਈ ਕਿ ਵਿਭਾਗ ਦੀ ਪਹਿਲੀ ਭਾਰਤੀ-ਅਮਰੀਕੀ ਸਹਾਇਕ ਮੁਖੀ ਵਜੋਂ ਉਨ੍ਹਾਂ ਦੀ ਸਥਿਤੀ ਸਮਾਨ ਪਿਛੋਕੜ ਵਾਲੇ ਹੋਰ ਲੋਕਾਂ ਨੂੰ ਕਾਨੂੰਨ ਲਾਗੂ ਕਰਨ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਦੀ ਹੈ। ਦਿ ਨਿਊ ਹੈਵਨ ਇੰਡੀਪੈਂਡੈਂਟ ਵਿੱਚ ਕੋਲਨ ਦੇ ਹਵਾਲੇ ਨਾਲ ਕਿਹਾ ਗਿਆ ਹੈ, 'ਮੈਂ ਇੱਕ ਸਿੱਖ ਪਰਿਵਾਰ ਤੋਂ ਆਉਂਦੀ ਹਾਂ। ਮੈਂ ਪੰਜਾਬੀ ਬੋਲਦੀ ਹਾਂ। ਮੈਨੂੰ ਆਪਣੀ ਵਿਰਾਸਤ 'ਤੇ ਬਹੁਤ ਮਾਣ ਹੈ।" ਕੋਲਨ ਦੀ ਧੀ ਨੇ ਆਪਣੀ ਮਾਂ ਦੀ ਵਰਦੀ 'ਤੇ ਨਵੇਂ ਸਹਾਇਕ ਪੁਲਸ ਮੁੱਖੀ ਦਾ ਬੈਜ ਲਗਾਇਆ।

ਇਹ ਵੀ ਪੜ੍ਹੋ: ਅਮਰੀਕਾ ਦੇ ਟੈਨੇਸੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 1 ਸਾਲ ਦੀ ਬੱਚੀ ਸਮੇਤ 6 ਕੁੜੀਆਂ ਦੀ ਮੌਤ

PunjabKesari

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News