ਪਾਕਿਸਤਾਨ ਪਹੁੰਚੀ ਭਾਰਤੀ ਮੂਲ ਦੀ ਸਿੱਖ ਕੁੜੀ, ਇਸਲਾਮ ਕਬੂਲ ਕੇ ਕਰਾਇਆ ਵਿਆਹ

02/22/2024 11:45:24 AM

ਇਸਲਾਮਾਬਾਦ (ਭਾਸ਼ਾ): ਭਾਰਤੀ ਮੂਲ ਦੀ ਸਿੱਖ ਕੁੜੀ ਵੱਲੋਂ ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜਰਮਨੀ ਦੀ ਭਾਰਤੀ ਮੂਲ ਦੀ ਇੱਕ ਸਿੱਖ ਕੁੜੀ ਨੇ ਪਾਕਿਸਤਾਨ ਦੇ ਸਿਆਲਕੋਟ ਵਿੱਚ ਜਾ ਕੇ ਇਸਲਾਮ ਕਬੂਲ ਕਰ ਲਿਆ ਅਤੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ। ਇਹ ਸਿੱਖ ਕੁੜੀ ਜਰਮਨੀ ਦੀ ਰਹਿਣ ਵਾਲੀ ਹੈ, ਜਿਸ ਦਾ ਨਾਂ ਜਸਪ੍ਰੀਤ ਕੌਰ ਹੈ। ਧਰਮ ਬਦਲਣ ਤੋਂ ਬਾਅਦ ਹੁਣ ਉਸ ਦਾ ਨਾਂ ਜ਼ੈਨਬ ਹੋ ਗਿਆ ਹੈ।

ਜ਼ੈਨਬ ਨੇ ਆਪਣੇ ਪ੍ਰੇਮੀ ਅਲੀ ਅਰਸਲਾਨ ਨਾਲ ਵਿਆਹ ਕਰਵਾ ਲਿਆ ਹੈ। ਜਾਮੀਆ ਹਨਫੀਆ ਸਿਆਲਕੋਟ ਵੱਲੋਂ ਇਸਲਾਮ ਕਬੂਲ ਕਰਨ ਦਾ ਸਰਟੀਫਿਕੇਟ ਵੀ ਦਿੱਤਾ ਗਿਆ ਹੈ। ਜ਼ੈਨਬ ਦੇ ਪਿਤਾ ਸੰਗਾਰਾ ਸਿੰਘ ਭਾਰਤੀ ਪੰਜਾਬ ਦੇ ਲੁਧਿਆਣਾ ਦੇ ਵਸਨੀਕ ਹਨ। ਵਿਆਹ ਤੋਂ ਪਹਿਲਾਂ ਜਸਪ੍ਰੀਤ ਕੌਰ ਨੇ ਜਾਮੀਆ ਹਨਫੀਆ ਸਿਆਲਕੋਟ ਵਿਖੇ ਇਸਲਾਮ ਕਬੂਲ ਕਰ ਲਿਆ, ਜਿੱਥੇ ਉਸਨੂੰ ਨਵਾਂ ਨਾਮ ਦਿੱਤਾ ਗਿਆ। ਜਸਪ੍ਰੀਤ 16 ਜਨਵਰੀ ਨੂੰ ਧਾਰਮਿਕ ਯਾਤਰਾ ਲਈ ਪਾਕਿਸਤਾਨ ਆਈ ਸੀ। ਕੌਰ ਕੋਲ ਭਾਰਤੀ ਪਾਸਪੋਰਟ ਵੀ ਹੈ। ਉਸ ਨੂੰ 15 ਅਪ੍ਰੈਲ ਤੱਕ ਸਿੰਗਲ ਐਂਟਰੀ ਵੀਜ਼ਾ ਦਿੱਤਾ ਗਿਆ ਸੀ।

PunjabKesari

ਵਿਦੇਸ਼ 'ਚ ਹੋਈ ਦੋਵਾਂ ਦੀ ਮੁਲਾਕਾਤ 

ਜਾਮੀਆ ਹਨਾਫੀਆ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕੌਰ ਉਨ੍ਹਾਂ 2,000 ਤੋਂ ਵੱਧ ਗੈਰ-ਮੁਸਲਿਮਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਉਨ੍ਹਾਂ ਦੀ ਸੰਸਥਾ ਵਿੱਚ ਇਸਲਾਮ ਕਬੂਲ ਕੀਤਾ ਹੈ। ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਅਰਸਲਾਨ ਅਤੇ ਕੌਰ ਵਿਦੇਸ਼ ਵਿਚ ਮਿਲੇ ਸਨ। ਇਸ ਤੋਂ ਬਾਅਦ ਅਰਸਲਾਨ ਨੇ ਕੌਰ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ। ਹੁਣ ਦੋਹਾਂ ਨੇ ਵਿਆਹ ਕਰ ਲਿਆ  ਹੈ। ਸਾਲ 2018 ਵਿੱਚ ਇੱਕ ਅਜਿਹਾ ਮਾਮਲਾ ਵੀ ਸਾਹਮਣੇ ਆਇਆ ਸੀ, ਜਿਸ ਵਿੱਚ ਇੱਕ 40 ਸਾਲਾ ਜਰਮਨ ਔਰਤ ਨੇ ਪੰਜਾਬ ਦੇ ਹਾਫਿਜ਼ਾਬਾਦ ਦੇ ਇੱਕ ਵਿਅਕਤੀ ਨਾਲ ਵਿਆਹ ਕਰਵਾ ਲਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਯੂਨਾਨ ਦੇ ਕਿਸਾਨ ਵੀ ਟਰੈਕਟਰ ਲੈ ਕੇ ਪਹੁੰਚੇ ਸੰਸਦ ਭਵਨ (ਤਸਵੀਰਾਂ)

ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਅਜਿਹੇ ਮਾਮਲੇ

ਸਰਹੱਦ ਪਾਰ ਵਿਆਹ ਕਰਵਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਸਾਲ ਪਾਕਿਸਤਾਨ ਦੀ ਰਹਿਣ ਵਾਲੀ ਸੀਮਾ ਹੈਦਰ ਨੇਪਾਲ ਦੇ ਰਸਤੇ ਭਾਰਤ ਆਈ ਸੀ। ਉਹ ਆਪਣੇ ਬੱਚਿਆਂ ਨੂੰ ਲੈ ਕੇ ਆਈ ਸੀ। ਉਸਨੇ ਭਾਰਤ ਦੇ ਸਚਿਨ ਨਾਲ ਵਿਆਹ ਕਰਵਾ ਲਿਆ। ਉਦੋਂ ਤੋਂ ਉਹ ਹਿੰਦੂ ਧਰਮ ਦਾ ਪਾਲਣ ਕਰ ਰਹੀ ਹੈ। PUBG ਖੇਡਦੇ ਹੋਏ ਸੀਮਾ ਦੀ ਮੁਲਾਕਾਤ ਸਚਿਨ ਨਾਲ ਹੋਈ ਸੀ। ਸੀਮਾ ਹੈਦਰ ਤੋਂ ਬਾਅਦ ਰਾਜਸਥਾਨ ਦੀ ਅੰਜੂ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਮੁਲਾਕਾਤ ਪਾਕਿਸਤਾਨ ਤੋਂ ਨਸਰੁੱਲਾ ਨਾਲ ਫੇਸਬੁੱਕ 'ਤੇ ਹੋਈ ਸੀ। ਅੰਜੂ ਵੀਜ਼ਾ ਲੈ ਕੇ ਪਾਕਿਸਤਾਨ ਗਈ ਸੀ। ਫਿਲਹਾਲ ਉਹ ਵਾਪਸ ਆ ਗਈ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News