ਲੰਡਨ ''ਚ ਭਾਰਤੀ ਮੂਲ ਦੇ ਪੁਲਸ ਅਧਿਕਾਰੀ ਨੂੰ 3 ਸਾਲ ਦੀ ਜੇਲ੍ਹ

Wednesday, Aug 09, 2023 - 12:59 PM (IST)

ਲੰਡਨ ''ਚ ਭਾਰਤੀ ਮੂਲ ਦੇ ਪੁਲਸ ਅਧਿਕਾਰੀ ਨੂੰ 3 ਸਾਲ ਦੀ ਜੇਲ੍ਹ

ਲੰਡਨ (ਭਾਸ਼ਾ) : ਬ੍ਰਿਟੇਨ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੇ ਉਸ ਪੁਲਸ ਅਧਿਕਾਰੀ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ, ਜਿਸ ਵੱਲੋਂ ਖ਼ਤਰਨਾਕ ਢੰਗ ਨਾਲ ਚਲਾਈ ਜਾ ਰਹੀ ਕਾਰ ਦੀ ਲਪੇਟ ਵਿਚ ਆਉਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਸੀ। ਅਧਿਕਾਰੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਅਦਾਲਤ ਨੇ ਉਸ 'ਤੇ 4 ਸਾਲ ਤੋਂ ਵੱਧ ਸਮੇਂ ਲਈ ਗੱਡੀ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਪੁਲਸ ਕਾਂਸਟੇਬਲ (ਪੀ.ਸੀ.) 28 ਸਾਲਾ ਨਦੀਮ ਪਟੇਲ ਜੂਨ 2021 ਵਿਚ ਐਮਰਜੈਂਸੀ ਨੰਬਰ 999 'ਤੇ ਆਈ ਕਾਲ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਪਹੁੰਚਣ ਲਈ ਤੇਜ਼ ਰਫ਼ਤਾਰ ਨਾਲ ਪੁਲਸ ਦਾ ਗਸ਼ਤੀ ਵਾਹਨ ਚਲਾ ਰਹੇ ਸੀ, ਉਦੋਂ ਉਨ੍ਹਾਂ ਦੀ ਗੱਡੀ ਨੇ 25 ਸਾਲਾ ਸ਼ਾਂਤੇ ਡੈਨੀਅਲ-ਫੋਲਕਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਲੰਡਨ ਦੀ ਓਲਡ ਬੇਲੀ ਅਦਾਲਤ ਦੀ ਜਿਊਰੀ ਨੇ ਇਸ ਮਾਮਲੇ ਵਿਚ ਪਟੇਲ ਦੀ ਗੱਡੀ ਦੇ ਅੱਗੇ ਕਾਰ ਚਲਾ 31 ਸਾਲਾ ਪੀਸੀ ਗ੍ਰੇ ਥਾਮਸਨ ਨੂੰ ਵੀ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਦੋਸ਼ੀ ਪਾਇਆ ਹੈ।

ਕਰਾਊਨ ਪ੍ਰੌਸੀਕਿਊਸ਼ਨ ਸਰਵਿਸ (ਸੀ.ਪੀ.ਐੱਸ) ਦੇ ਸਪੈਸ਼ਲ ਕ੍ਰਾਈਮਜ਼ ਡਿਵੀਜ਼ਨ ਦੀ ਮੁਖੀ ਰੋਜ਼ਮੇਰੀ ਆਇੰਸਲੀ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਪਟੇਲ ਅਤੇ ਥਾਮਸਨ ਨੂੰ ਮਿਲੀ ਸਜ਼ਾ ਨੇ ਡੈਨੀਅਲ-ਫੋਲਕਸ ਦੇ ਪਰਿਵਾਰ ਨੂੰ ਮੁਸ਼ਕਲ ਸਮੇਂ ਵਿੱਚ ਕੁਝ ਰਾਹਤ ਦਿੱਤੀ ਹੋਵੇਗੀ।


author

cherry

Content Editor

Related News