ਅਮਰੀਕਾ ''ਚ ਭਾਰਤੀ ਡਾਕਟਰ ਨੂੰ ਦੋ ਸਾਲ ਦੀ ਕੈਦ, ਦੇਣਾ ਪਵੇਗਾ ਭਾਰੀ ਮੁਆਵਜ਼ਾ

01/07/2020 1:58:15 PM

ਨਿਊਯਾਰਕ— ਅਮਰੀਕਾ 'ਚ ਭਾਰਤੀ ਮੂਲ ਦੇ ਇਕ ਡਾਕਟਰ ਨੂੰ ਇਕ ਸਿਹਤ ਦੇਖਭਾਲ ਯੋਜਨਾ 'ਚ ਧੋਖਾਧੜੀ ਕਰਨ ਦੇ ਦੋਸ਼ 'ਚ 2 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਜੁਰਮਾਨੇ ਅਤੇ ਮੁਆਵਜ਼ੇ ਦੇ ਰੂਪ 'ਚ 10 ਲੱਖ ਡਾਲਰ ਤੋਂ ਵਧੇਰੇ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਉਸ 'ਤੇ ਦਰਦ ਨਿਵਾਰਕ ਗੋਲੀਆਂ ਅਤੇ ਮਾਸਪੇਸ਼ੀਆਂ ਨੂੰ ਆਰਾਮ ਦੇਣ ਲਈ ਗੈਰ-ਕਾਨੂੰਨੀ ਰੂਪ ਨਾਲ ਹਜ਼ਾਰਾਂ ਦਵਾਈਆਂ ਵੰਡਣ ਦਾ ਦੋਸ਼ ਹੈ। ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਯੂ. ਐੱਸ. ਡਿਸਟ੍ਰਿਕਟ ਜੱਜ ਫਿਲਪ ਗੁਤਾਰੇਜ ਨੇ ਕੈਲੀਫੋਰਨੀਆ ਦੇ 56 ਸਾਲਾ ਕੇਨ ਕੁਮਾਪ ਨੂੰ ਸਜ਼ਾ ਸੁਣਾਈ। ਜੱਜ ਨੇ ਕੁਮਾਰ ਨੂੰ 5,09,365 ਅਮਰੀਕੀ ਡਾਲਰ ਮੁਆਵਜ਼ਾ ਦੇਣ ਅਤੇ 72,000 ਡਾਲਰ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ। ਇਸ ਦੇ ਇਲਾਵਾ 4,94,900 ਡਾਲਰਾਂ ਦੀ ਉਸ ਦੀ ਸੰਪੱਤੀ ਵੀ ਜਬਤ ਕੀਤੀ ਜਾਵੇਗੀ। ਉਸ ਨੂੰ 24 ਮਹੀਨੇ ਦੀ ਸਜ਼ਾ ਸੁਣਾਈ ਗਈ ਅਤੇ ਇਸ ਦੇ ਬਾਅਦ ਉਸ ਨੂੰ ਨਿਗਰਾਨੀ 'ਚ ਰੱਖਿਆ ਜਾਵੇਗਾ।


Related News