ਭਾਰਤੀ ਮੂਲ ਦੀ ਨਾਵਲਕਾਰ ਮੀਰਾ ਚੰਦ ਨੂੰ ਸਿੰਗਾਪੁਰ ''ਚ ''ਕਲਚਰਲ ਮੈਡੇਲੀਅਨ'' ਨਾਲ ਕੀਤਾ ਗਿਆ ਸਨਮਾਨਿਤ

Wednesday, Dec 06, 2023 - 07:17 PM (IST)

ਭਾਰਤੀ ਮੂਲ ਦੀ ਨਾਵਲਕਾਰ ਮੀਰਾ ਚੰਦ ਨੂੰ ਸਿੰਗਾਪੁਰ ''ਚ ''ਕਲਚਰਲ ਮੈਡੇਲੀਅਨ'' ਨਾਲ ਕੀਤਾ ਗਿਆ ਸਨਮਾਨਿਤ

ਸਿੰਗਾਪੁਰ- ਭਾਰਤੀ ਮੂਲ ਦੀ ਲੇਖਿਕਾ ਮੀਰਾ ਚੰਦ ਨੂੰ ਸਿੰਗਾਪੁਰ ਦੇ ਸਭ ਤੋਂ ਵੱਡੇ ਕਲਾ ਸਨਮਾਨ 'ਕਲਚਰਲ ਮੈਡੇਲੀਅਨ' ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਤਿੰਨ ਸਿੰਗਾਪੁਰੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਕਲਾਤਮਕ ਉੱਤਮਤਾ ਅਤੇ ਦੇਸ਼ ਦੀ ਕਲਾ ਅਤੇ ਸੱਭਿਆਚਾਰ ਨੂੰ ਅਮੀਰ ਬਣਾਉਣ ਵਿੱਚ ਯੋਗਦਾਨ ਲਈ ਇਹ ਸਨਮਾਨ ਪ੍ਰਾਪਤ ਹੋਇਆ ਹੈ। 'ਦ ਸਟਰੇਟ ਟਾਈਮਜ਼' ਅਖ਼ਬਾਰ ਦੀ ਰਿਪੋਰਟ ਅਨੁਸਾਰ ਮੀਰਾ ਚੰਦ, ਨਾਵਲਕਾਰ ਸੁਚੇਨ ਕ੍ਰਿਸਟੀਨ ਲਿਮ ਅਤੇ ਮਲੇਈ ਡਾਂਸਰ ਓਸਮਾਨ ਅਬਦੁਲ ਹਾਮਿਦ ਦੇ ਨਾਲ ਮੰਗਲਵਾਰ ਨੂੰ ਇਸਤਾਨਾ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਰਾਸ਼ਟਰਪਤੀ ਥਰਮਨ ਸ਼ਨਮੁਗਰਤਨਮ ਦੁਆਰਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਇਸ ਪੁਰਸਕਾਰ ਦੇ ਨਾਲ ਹਰੇਕ ਜੇਤੂ ਨੂੰ 80,000 ਸਿੰਗਾਪੁਰ ਡਾਲਰ ਦੀ ਇਨਾਮੀ ਰਾਸ਼ੀ ਵੀ ਦਿੱਤੀ ਗਈ। ਮੀਰਾ ਚੰਦ ਦੇ ਮਾਤਾ-ਪਿਤਾ, ਸਿੰਗਾਪੁਰ ਦੇ ਨਾਗਰਿਕ, ਸਵਿਸ-ਭਾਰਤੀ ਮੂਲ ਦੇ ਸਨ। 1997 ਵਿੱਚ ਹੋ ਮਿੰਗਫੋਂਗ ਤੋਂ ਬਾਅਦ ਉਹ ਅੰਗਰੇਜ਼ੀ ਭਾਸ਼ਾ ਦੀ ਪਹਿਲੀ ਮਹਿਲਾ ਲੇਖਕ ਹੈ ਜਿਸ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ। ਪ੍ਰਸਿੱਧ ਨਾਵਲਕਾਰ ਮੀਰਾ ਚੰਦ ਨੂੰ ਆਪਣੇ ਬਹੁ-ਸੱਭਿਆਚਾਰਕ ਸਮਾਜ ਦੇ ਚਿੱਤਰਣ ਲਈ ਜਾਣਿਆ ਜਾਂਦਾ ਹੈ। ਉਸਦੀ ਰਚਨਾ 'ਦਿ ਪੇਂਟੇਡ ਕੇਜ' (1986) ਨੂੰ ਵੱਕਾਰੀ ਬੁਕਰ ਪੁਰਸਕਾਰ ਲਈ ਸ਼ਾਰਟਲਿਸਟ ਕੀਤਾ ਗਿਆ ਸੀ। 

ਇਹ ਵੀ ਪੜ੍ਹੋ- ਸਿੰਗਾਪੁਰ ਭੇਜਣ ਦਾ ਝਾਂਸਾ ਦੇ ਕੇ ਮਾਰੀ 4 ਲੱਖ 22 ਹਜ਼ਾਰ ਦੀ ਠੱਗੀ, ਮਾਮਲਾ ਦਰਜ

ਚੰਦ ਦੀ ਵੈੱਬਸਾਈਟ 'ਤੇ ਮੌਜੂਦ ਜਾਣਕਾਰੀ ਅਨੁਸਾਰ ਉਸ ਦਾ ਜਨਮ ਲੰਡਨ 'ਚ ਹੋਇਆ ਸੀ। ਉਸਦੀ ਮਾਂ ਸਵਿਸ ਮੂਲ ਦੀ ਸੀ ਅਤੇ ਪਿਤਾ ਭਾਰਤੀ ਮੂਲ ਦੇ ਸਨ। ਉਹ ਬਰਤਾਨੀਆ ਵਿੱਚ ਪੜ੍ਹੀ ਸੀ। ਉਹ 1962 ਵਿੱਚ ਆਪਣੇ ਭਾਰਤੀ ਪਤੀ ਨਾਲ ਜਾਪਾਨ ਗਈ ਸੀ। 1971 ਵਿੱਚ ਜਾਪਾਨ ਤੋਂ ਮੁੰਬਈ ਆਈ ਅਤੇ ਪੰਜ ਸਾਲ ਭਾਰਤ ਵਿੱਚ ਰਹੀ ਜਿੱਥੇ ਉਸਨੇ ਲਿਖਣਾ ਸ਼ੁਰੂ ਕੀਤਾ। ਪਿਛਲੇ ਸਾਲ 56 ਸਾਲਾ ਤਮਿਲ ਹਿੰਦੂ ਅਰਵਿੰਦ ਕੁਮਾਰਸਾਮੀ ਨੂੰ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News