ਇੰਗਲੈਂਡ ''ਚ ਭਾਰਤੀ ਮੂਲ ਦੇ ਐਮ.ਪੀ. ਨੇ ਕੋਰੋਨਾ ਨੂੰ ਹਰਾਇਆ, ਲੋਕਾਂ ਨੂੰ ਕੀਤੀ ਇਹ ਅਪੀਲ

Wednesday, Apr 08, 2020 - 10:10 PM (IST)

ਇੰਗਲੈਂਡ ''ਚ ਭਾਰਤੀ ਮੂਲ ਦੇ ਐਮ.ਪੀ. ਨੇ ਕੋਰੋਨਾ ਨੂੰ ਹਰਾਇਆ, ਲੋਕਾਂ ਨੂੰ ਕੀਤੀ ਇਹ ਅਪੀਲ

ਲੰਡਨ (ਏਜੰਸੀ)- ਇੰਗਲੈਂਡ ਦੇ ਭਾਰਤੀ ਮੂਲ ਦੇ ਐੱਮ.ਪੀ. ਵਰਿੰਦਰ ਸ਼ਰਮਾ ਨੂੰ ਇਕ ਹਫਤੇ ਲਈ ਕੋਰੋਨਾ ਵਾਇਰਸ ਦੇ ਲੱਛਣ ਦਿੱਸਣ ਤੋਂ ਬਾਅਦ ਹਸਪਤਾਲ 'ਚ ਦਾਖਲ ਕੀਤਾ ਗਿਆ ਸੀ ਪਰ ਮੈਨੂੰ ਹੁਣ ਛੁੱਟੀ ਮਿਲ ਗਈ ਹੈ ਅਤੇ ਮੈਂ ਇਸ ਸਮੇਂ ਘਰ 'ਚ ਖੁਦ ਨੂੰ ਏਕਾਂਤਵਾਸ 'ਚ ਰੱਖਿਆ ਹੈ। ਉਨ੍ਹਾਂ ਨੇ ਆਪਣੀ ਗੱਲ ਸਾਂਝੀ ਕਰਦੇ ਹੋਏ ਦੱਸਿਆ ਕਿ ਪਿਛਲੇ ਹਫਤੇ ਦੇ ਸ਼ੁਰੂਆਤ 'ਚ ਮੇਰੇ ਵਿਚ ਕੋਰੋਨਾ ਵਾਇਰਸ ਦੇ ਲੱਛਣ ਨਜ਼ਰ ਆਉਣ ਤੋਂ ਬਾਅਦ ਮੇਰੀ ਹਾਲਤ ਵਿਗੜ ਗਈ ਅਤੇ ਮੈਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮੈਨੂੰ ਹੁਣ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਹੁਣ ਮੈਂ ਘਰ 'ਚ ਬਿਲਕੁਲ ਠੀਕ ਹਾਂ। ਹਿਲਿੰਗਡਨ ਹਸਪਤਾਲ 'ਚ ਮੇਰਾ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਗਿਆ, ਜੋ ਕਿ ਪਾਜ਼ੀਟਿਵ ਆਇਆ, ਮੈਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ, ਜਿਸ ਕਾਰਣ ਮੈਂ ਹਫਤੇ ਲਈ ਹਸਪਤਾਲ 'ਚ ਦਾਖਲ ਰਿਹਾ। ਹਸਪਤਾਲ 'ਚ ਮੇਰੀ ਵਧੀਆ ਦੇਖਭਾਲ ਲਈ ਮੈਂ ਹਿਲਿੰਗਡਨ ਹਸਪਤਾਲ ਅਤੇ ਐੱਨ.ਐੱਚ.ਐੱਸ. (ਨੈਸ਼ਨਲ ਹੈਲਥ ਸਰਵਿਸ) ਦੇ ਸਾਰੇ ਸਟਾਫ ਦਾ ਉਨ੍ਹਾਂ ਦੀ ਮਿਹਨਤ ਲਈ ਧੰਨਵਾਦ ਕਰਦਾ ਹਾਂ।

ਮੈਂ ਘਰ ਵਿਚ ਐੱਨ.ਐੱਚ.ਐੱਸ. ਅਤੇ ਸਰਕਾਰੀ ਸਲਾਹ ਦੀ ਪਾਲਣਾ ਕਰ ਰਿਹਾ ਹਾਂ। ਮੈਂ ਹਰ ਕਿਸੇ ਨੂੰ ਵੀ ਅਜਿਹਾ ਹੀ ਕਰਨ ਦੀ ਅਪੀਲ ਕਰਦਾ ਹਾਂ। ਘਰ 'ਚ ਹੀ ਰਹੋ ਅਤੇ ਖੁਦ ਦੀ ਬਾਕੀਆਂ ਦੀ ਜਾਨ ਬਚਾਓ। ਮੈਂ ਤੁਹਾਨੂੰ ਸਾਰਿਆਂ ਨੂੰ ਉਨ੍ਹਾਂ ਦੀ ਮਦਦ ਕਰਨ ਲਈ ਅਪੀਲ ਕਰਦਾ ਹਾਂ, ਜੇਕਰ ਤੁਹਾਡੇ ਕੋਲ ਪੀ.ਪੀ.ਈ. ਸੂਟ ਹੈ ਤਾਂ ਕਿਰਪਾ ਕਰਕੇ ਸਾਨੂੰ ਇਸ ਵੈੱਬਸਾਈਟ ਦੇ ਜ਼ਰੀਏ ਦੱਸੋ। ਬਹੁਤ ਸਾਰੇ ਲੋਕਾਂ ਦੇ ਦੋਸਤ ਅਤੇ ਪਰਿਵਾਰ ਵਿਦੇਸ਼ਾਂ ਵਿਚ ਫਸੇ ਹੋਏ ਹਨ, ਜੋ ਕਿ ਹਰ ਕਿਸੇ ਲਈ ਚਿੰਤਾਜਨਕ ਹੈ। ਮੈਂ ਵਿਦੇਸ਼ ਦਫਤਰ ਨਾਲ ਇਸ ਮਾਮਲੇ 'ਚ ਸੰਪਰਕ ਕਰ ਰਿਹਾ ਹਾਂ ਅਤੇ ਮੇਰੇ ਹਸਪਤਾਲ 'ਚ ਦਾਖਲ ਰਹਿਣ ਦੇ ਬਾਵਜੂਦ ਮੇਰਾ ਸਟਾਫ ਇਹ ਕੰਮ ਕਰਦਾ ਰਿਹਾ। ਸਾਡੇ ਕੋਲ ਕੁਝ ਹਾਂ-ਪੱਖੀ ਘਟਨਾਕ੍ਰਮ ਹੋਏ ਹਨ ਪਰ ਇਹ ਸਾਰਿਆਂ ਲਈ ਹੱਲ ਨਹੀਂ ਹੈ। ਇਹ ਹਰ ਇਕ ਲਈ ਮੁਸ਼ਕਿਲ ਸਮਾਂ ਹੈ ਪਰ ਸਾਨੂੰ ਮਿਲ ਕੇ ਕੰਮ ਕਰਣ ਅਤੇ ਸਰਕਾਰੀ ਸਲਾਹ ਦੀ ਪਾਲਣਾ ਕਰਣ ਦੀ ਜ਼ਰੂਰਤ ਹੈ। ਮੈਂ ਆਪਣੇ ਸਟਾਫ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਹਸਪਤਾਲ ਵਿਚ ਰਹਿੰਦਿਆਂ ਇਸ ਸੰਕਟ ਦੌਰਾਨ ਈਲਿੰਗ ਸਾਊਥਾਲ ਦੇ ਲੋਕਾਂ ਦੀ ਮਦਦ ਅਤੇ ਸਹਾਇਤਾ ਕੀਤੀ।


author

Sunny Mehra

Content Editor

Related News