ਕੈਨੇਡਾ ਦੇ PM ਅਹੁਦੇ ਲਈ ਇਹ ਭਾਰਤੀ ਅਜ਼ਮਾ ਰਿਹਾ ਕਿਸਮਤ, ਭਰਿਆ ਨਾਮਜ਼ਦਗੀ ਪੱਤਰ
Friday, Jan 17, 2025 - 04:15 PM (IST)
ਨਵੀਂ ਦਿੱਲੀ (ਏਜੰਸੀ)- ਕੈਨੇਡਾ ਦੇ ਨੇਪੀਅਨ ਤੋਂ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ ਅਧਿਕਾਰਤ ਤੌਰ 'ਤੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਨਾ ਸਿਰਫ਼ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ, ਸਗੋਂ ਕੰਨੜ ਵਿੱਚ ਸਦਨ ਨੂੰ ਸੰਬੋਧਨ ਵੀ ਕੀਤਾ। ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ਦੇ ਰਹਿਣ ਵਾਲੇ ਆਰੀਆ ਨੇ ਕੈਨੇਡਾ ਜਾਣ ਤੋਂ ਪਹਿਲਾਂ ਧਾਰਵਾੜ ਤੋਂ ਐੱਮ.ਬੀ.ਏ. ਕੀਤੀ ਸੀ। ਇਸ ਹਫ਼ਤੇ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਲਈ ਚੋਣ ਲੜ ਰਹੇ ਹਨ।
ਇਹ ਵੀ ਪੜ੍ਹੋ: ਹੁਣ ਸਵੀਡਨ ਦੀ ਨਾਗਰਿਕਤਾ ਲੈਣੀ ਨਹੀਂ ਹੋਵੇਗੀ ਆਸਾਨ, ਇਨ੍ਹਾਂ ਸ਼ਰਤਾਂ ਨੂੰ ਕਰਨਾ ਪਵੇਗਾ ਪੂਰਾ
ਹਾਲ ਹੀ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਪਰ ਕਿਹਾ ਕਿ ਉਹ ਨਵੇਂ ਨੇਤਾ ਦੀ ਚੋਣ ਹੋਣ ਤੱਕ ਅਹੁਦੇ 'ਤੇ ਬਣੇ ਰਹਿਣਗੇ। ਆਰੀਆ ਨੇ 13 ਜਨਵਰੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਸਾਡਾ ਦੇਸ਼ ਢਾਂਚਾਗਤ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਜਿਨ੍ਹਾਂ ਲਈ ਸਖ਼ਤ ਹੱਲ ਦੀ ਲੋੜ ਹੈ। ਸਾਨੂੰ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਦਲੇਰ ਰਾਜਨੀਤਿਕ ਫੈਸਲੇ ਲੈਣੇ ਪੈਣਗੇ।" ਆਰੀਆ ਖਾਲਿਸਤਾਨ ਸਮਰਥਕਾਂ ਦੀ ਆਲੋਚਨਾ ਕਰਦੇ ਰਹੇ ਹਨ। ਇਸ ਦੇ ਨਾਲ ਹੀ, ਉਨ੍ਹਾਂ ਨੇ ਕੈਨੇਡਾ ਵਿੱਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਗਤੀਵਿਧੀਆਂ ਦੀ ਵੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਭਾਰਤ ਦਾ ਸੱਚਾ ਸਮਰਥਕ ਦੱਸਦੇ ਰਹੇ ਹਨ। ਆਰੀਆ ਐਲਾਨ ਕਰ ਚੁੱਕੇ ਹਨ ਕਿ ਉਹ ਲਿਬਰਲ ਲੀਡਰਸ਼ਿਪ ਲਈ ਚੋਣ ਲੜਨਗੇ ਅਤੇ ਉਨ੍ਹਾਂ ਦੀ ਮੁਹਿੰਮ ਦੇਸ਼ ਨੂੰ 'ਇੱਕ ਪ੍ਰਭੂਸੱਤਾ ਸੰਪੰਨ ਗਣਰਾਜ' ਬਣਾਉਣਾ ਹੋਵੇਗੀ, ਜਿਸ ਵਿਚ ਦਲੇਰਾਨਾ ਰਾਜਨੀਤਿਕ ਫੈਸਲੇ ਲਏ ਜਾਣਗੇ, ਜੋ ਹੁਣ ਇੱਕ ਲੋੜ ਹੈ।
ਇਹ ਵੀ ਪੜ੍ਹੋ: ਭਾਰਤ ਨੂੰ ਛੱਡ ਇਨ੍ਹਾਂ 20 ਦੇਸ਼ਾਂ ਲਈ ਅਮਰੀਕਾ ਨੇ ਖੋਲ੍ਹੇ ਦਰਵਾਜ਼ੇ!
ਭਾਰਤੀ ਮੂਲ ਦੇ ਸੰਸਦ ਮੈਂਬਰ ਨੇ ਐਕਸ 'ਤੇ ਲਿਖਿਆ, "ਮੈਂ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਲਈ ਚੋਣ ਲੜ ਰਿਹਾ ਹਾਂ ਤਾਂ ਜੋ ਸਾਡੇ ਦੇਸ਼ ਦੇ ਪੁਨਰ ਨਿਰਮਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਇੱਕ ਪ੍ਰਭਾਵਸ਼ਾਲੀ ਸਰਕਾਰ ਦੀ ਅਗਵਾਈ ਕਰ ਸਕਾਂ।" ਆਰੀਆ ਨੇ ਅੱਗੇ ਲਿਖਿਆ, "ਅਸੀਂ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ ਜੋ ਪੀੜ੍ਹੀਆਂ ਤੋਂ ਨਹੀਂ ਦੇਖੀਆਂ ਗਈਆਂ ਹਨ ਅਤੇ ਇਹਨਾਂ ਨੂੰ ਹੱਲ ਕਰਨ ਲਈ ਸਖ਼ਤ ਵਿਕਲਪਾਂ ਦੀ ਲੋੜ ਹੋਵੇਗੀ। ਮੈਂ ਹਮੇਸ਼ਾ ਕੈਨੇਡਾ ਦਾ ਲੋਕਾਂ ਲਈ ਸਭ ਤੋਂ ਵਧੀਆ ਕੰਮ ਕਰਨ ਲਈ ਸਖ਼ਤ ਮਿਹਨਤ ਕੀਤੀ।" ਆਰੀਆ ਨੇ ਸਵੀਕਾਰ ਕੀਤਾ ਕਿ ਦੇਸ਼ ਇੱਕ 'ਗੰਭੀਰ ਤੂਫਾਨ' ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ, "ਕੰਮ ਕਰਨ ਵਾਲਾ ਮੱਧ ਵਰਗ ਅੱਜ ਸੰਘਰਸ਼ ਕਰ ਰਿਹਾ ਹੈ ਅਤੇ ਬਹੁਤ ਸਾਰੇ ਕੰਮ ਕਰਨ ਵਾਲੇ ਪਰਿਵਾਰ ਸਿੱਧੇ ਗਰੀਬੀ ਵੱਲ ਜਾ ਰਹੇ ਹਨ।" ਆਰੀਆ ਦਾ ਮੰਨਣਾ ਹੈ ਕਿ ਭਾਰਤ, ਕੈਨੇਡੀਅਨ ਨਿਰਯਾਤ ਅਤੇ ਨਿਵੇਸ਼ਾਂ ਲਈ ਇੱਕ ਮਹੱਤਵਪੂਰਨ ਅਤੇ ਵਧਦਾ ਹੋਇਆ ਬਾਜ਼ਾਰ ਹੈ ਅਤੇ ਇਹ 'ਸਾਡੀਆਂ ਮਹੱਤਵਪੂਰਨ ਪ੍ਰਤਿਭਾ ਲੋੜਾਂ' ਨੂੰ ਪੂਰਾ ਕਰਨ ਲਈ ਇੱਕ ਮੁੱਖ ਸਰੋਤ ਵਜੋਂ ਕੰਮ ਕਰਦਾ ਹੈ। ਉਨ੍ਹਾਂ ਕਿਹਾ, "ਕੈਨੇਡਾ ਅਜਿਹੀ ਲੀਡਰਸ਼ਿਪ ਦਾ ਹੱਕਦਾਰ ਹੈ ਜੋ ਵੱਡੇ ਫੈਸਲੇ ਲੈਣ ਤੋਂ ਨਹੀਂ ਡਰਦੀ। ਅਜਿਹੇ ਫੈਸਲੇ ਜੋ ਸਾਡੀ ਆਰਥਿਕਤਾ ਦਾ ਮੁੜ ਨਿਰਮਾਣ ਕਰੇ, ਉਮੀਦ ਬਹਾਲ ਕਰੇ, ਸਾਰੇ ਕੈਨੇਡੀਅਨਾਂ ਲਈ ਬਰਾਬਰ ਮੌਕੇ ਪੈਦਾ ਕਰੇ। ਮੈਂ ਇਹ ਜ਼ਿੰਮੇਵਾਰੀ ਲੈਣ ਅਤੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਅਗਵਾਈ ਕਰਨ ਲਈ ਅੱਗੇ ਵੱਧ ਰਿਹਾ ਹਾਂ।"
ਇਹ ਵੀ ਪੜ੍ਹੋ: ਫੈਲੀ ਇਹ ਨਵੀਂ ਬਿਮਾਰੀ, ਮੋਬਾਈਲ ਦੀ ਘੰਟੀ ਵੱਜਦੇ ਹੀ ਲੋਕਾਂ ਦੇ ਦਿਲ ਦੀ ਧੜਕਣ ਹੋ ਰਹੀ ਤੇਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8