ਐਸ਼ੋ ਅਰਾਮ ਲਈ ਭਾਰਤੀ ਮੂਲ ਦੇ ਵਿਅਕਤੀ ਨੇ ਅਮਰੀਕਾ 'ਚ ਚੋਰੀ ਕੀਤੇ 183 ਕਰੋੜ ਰੁਪਏ

Friday, Dec 08, 2023 - 11:48 AM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਵਿੱਚ ਰਹਿ ਰਹੇ ਗੁਜਰਾਤੀ ਮੂਲ ਦੇ ਇੱਕ ਪ੍ਰਵਾਸੀ ਭਾਰਤੀ ਨੇ ਆਪਣੇ ਅਤੇ ਪਰਿਵਾਰ ਦੇ ਐਸ਼ੋ-ਆਰਾਮ ਲਈ ਗਲਤ ਤਰੀਕੇ ਨਾਲ ਪੈਸਾ ਕਮਾਇਆ। ਉਸ ਨੇ ਇਸਦੇ ਲਈ ਇੱਕ ਵੱਡੀ ਯੋਜਨਾ ਤਿਆਰ ਕੀਤੀ ਅਤੇ ਫਲੋਰੀਡਾ ਦੀ ਅਮਰੀਕੀ ਫੁੱਟਬਾਲ ਫਰੈਂਚਾਇਜ਼ੀ ਜੈਕਸਨਵਿਲ ਜੈਗੁਆਰਸ ਨਾਲ, ਜਿੱਥੇ ਉਸਨੇ ਪਹਿਲਾਂ ਇੱਕ ਕਾਰਜਕਾਰੀ ਵਜੋਂ ਕੰਮ ਕੀਤਾ ਸੀ, ਤੋਂ 183 ਕਰੋੜ ਰੁਪਏ ਚੋਰੀ ਕੀਤੇ। 

PunjabKesari

ਦੋਸ਼ੀ ਦਾ ਨਾਮ ਅਮਿਤ ਪਟੇਲ ਹੈ। ਅਮਿਤ ਨੇ ਫਰੈਂਚਾਇਜ਼ੀ ਤੋਂ ਕੀਤੀ ਕਮਾਈ ਨਾਲ ਫਲੋਰੀਡਾ ਵਿੱਚ ਇੱਕ ਵੱਡੀ ਇਮਾਰਤ ਖਰੀਦੀ। ਇਸ ਤੋਂ ਇਲਾਵਾ ਉਹ ਜਿੱਥੇ ਵੀ ਜਾਂਦਾ ਹੈ, ਉਹ ਪ੍ਰਾਈਵੇਟ ਜੈੱਟਾਂ ਵਿੱਚ ਸਫ਼ਰ ਕਰਦਾ ਹੈ। ਉਸਨੇ ਇੱਕ ਮਹਿੰਗੀ ਟੇਸਲਾ ਕਾਰ, ਘੜੀਆਂ ਅਤੇ ਕ੍ਰਿਪਟੋ ਕਰੰਸੀ ਖਰੀਦੀ। ਅਮਿਤ ਨੇ ਕਈ ਵਿਦੇਸ਼ੀ ਦੌਰਿਆਂ 'ਤੇ ਵੀ ਇਹ ਪੈਸੇ ਖਰਚ ਕੀਤੇ। ਗੁਜਰਾਤ ਨਾਲ ਪਿਛੋਕੜ ਰੱਖਣ ਵਾਲਾ ਭਾਰਤੀ-ਅਮਰੀਕੀ ਅਮਿਤ ਪਟੇਲ ਵਿੱਤੀ ਵਿਸ਼ਲੇਸ਼ਣ ਅਤੇ ਯੋਜਨਾ ਟੀਮ ਦੇ ਮੈਨੇਜਰ ਵਜੋਂ ਜੈਕਸ ਐਨਵਿਲ ਜੈਗੁਆਰਜ਼ ਫੁੱਟਬਾਲ ਫਰੈਂਚਾਈਜ਼ੀ ਵਿੱਚ ਸ਼ਾਮਲ ਸ਼ਾਮਿਲ ਹੋ ਗਿਆ ਸੀ। ਜਿਸ ਨੂੰ ਜੇਗੂਆਰਸ ਨੇ ਉਪਭੋਗਤਾ ਤੋਂ ਲੈਣ-ਦੇਣ ਲਈ ਇੱਕ ਵਰਚੁਅਲ ਕ੍ਰੈਡਿਟ ਕਾਰਡ (ਵਰਚੁਅਲ ਕ੍ਰੈਡਿਟ ਕਾਰਡ) ਦਿੱਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਗਾਜ਼ਾ ’ਚ ਭਾਰਤੀ ਮੂਲ ਦੇ ਇਕ ਹੋਰ ਫ਼ੌਜੀ ਦੀ ਮੌਤ, ਹੁਣ ਤੱਕ 4 ਭਾਰਤੀ ਫ਼ੌਜੀਆਂ ਨੇ ਗੁਆਈ ਜਾਨ

ਸ਼ੁਰੂਆਤ 'ਚ ਵਫ਼ਾਦਾਰੀ ਨਾਲ ਕੰਮ ਕਰਨ ਵਾਲੇ ਅਮਿਤ ਪਟੇਲ ਨੇ ਫ੍ਰੈਂਚਾਈਜ਼ੀ ਦਾ ਭਰੋਸਾ ਤੋੜ ਦਿੱਤਾ। ਹਾਲਾਂਕਿ.ਕੁਝ ਸਾਲਾਂ ਤੱਕ ਉਸਨੇ ਆਲੀਸ਼ਾਨ ਜੀਵਨ ਜਿਉਣ ਦੇ ਵਿਚਾਰ ਨਾਲ ਰੁਕਾਵਟਾਂ ਦਾ ਵੀ ਸਾਹਮਣਾ ਕੀਤਾ। ਅਮਿਤ ਪਟੇਲ ਨੇ ਨਵੇਂ ਕੇਟਰਿੰਗ, ਹਵਾਈ ਕਿਰਾਏ ਅਤੇ ਹੋਟਲ ਦੇ ਬਿੱਲ ਬਣਾਉਣ ਲਈ ਵਰਚੁਅਲ ਕ੍ਰੈਡਿਟ ਕਾਰਡ ਦੀ ਦੁਰਵਰਤੋਂ ਕੀਤੀ। ਅਮਿਤ ਨੇ ਤਿੰਨ ਸਾਲਾਂ ਦੀ ਮਿਆਦ 'ਚ ਜੈਗੁਆਰਜ਼ ਦੇ ਖਾਤੇ ਦੇ ਵਿੱਚੋਂ 183 ਕਰੋੜ ਰੁਪਏ ਕਢਵਾਏ। ਇਸ ਧੋਖਾਧੜੀ ਦੇ ਸਾਹਮਣੇ ਆਉਣ ਤੋਂ ਬਾਅਦ ਜੈਕਸ ਐਨਵਿਲ ਜੈਗੁਆਰਜ਼ ਮੈਨੇਜਮੈਂਟ ਨੇ ਇਸ ਸਾਲ ਫਰਵਰੀ ਮਹੀਨੇ ਕਰੋੜਾਂ ਡਾਲਰਾਂ ਦੀ ਹੇਰਾਫੇਰੀ ਕਰਨ 'ਤੇ  ਅਮਿਤ ਪਟੇਲ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਆਪਣੇ ਐਸ਼ੋ-ਆਰਾਮ ਲਈ ਇਕ ਵੱਡਾ ਆਰਥਿਕ ਅਪਰਾਧ ਕਰਨ ਵਾਲਾ ਭਾਰਤੀ ਗੁਜਰਾਤੀ ਅਮਿਤ ਪਟੇਲ ਇਸ ਸਮੇਂ ਅਦਾਲਤ ਦੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News