2 ਕਰੋੜ ਅਮਰੀਕੀ ਡਾਲਰ ਦੀ ਧੋਖਾਧੜੀ ਦੇ ਦੋਸ਼ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਜੇਲ੍ਹ

10/06/2023 3:01:56 PM

ਹਿਊਸਟਨ (ਭਾਸ਼ਾ)- ਅਮਰੀਕਾ ਵਿਚ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਸਰਕਾਰ ਦੀ ਵਿੱਤੀ ਸਹਾਇਤਾ ਯੋਜਨਾ ਵਿਚੋਂ 2 ਕਰੋੜ ਅਮਰੀਕੀ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਵਿਚ ਭਾਰਤੀ ਮੂਲ ਦੇ 54 ਸਾਲਾ ਵਿਅਕਤੀ ਨੂੰ 3 ਸਾਲ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਨਿਆਂ ਵਿਭਾਗ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ ਹਿਊਸਟਨ ਨਿਵਾਸੀ ਪ੍ਰਦੀਪ ਬਸਰਾ ਲੱਖਾਂ ਡਾਲਰ ਦੇ ਕੋਵਿਡ-19 ਰਾਹਤ ਘੁਟਾਲੇ ਦਾ ਹਿੱਸਾ ਹੈ ਅਤੇ ਉਸ ਨੂੰ ਪਹਿਲਾਂ ਧੋਖਾਧੜੀ ਦੇ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਉਸ ਨੂੰ, ਉਸ ਦੇ 6 ਸਹਿ-ਸਾਜ਼ਿਸ਼ਕਾਰਾਂ ਨਾਲ ਸੋਮਵਾਰ ਨੂੰ 3 ਸਾਲ ਅਤੇ 5 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਸਾਜ਼ਿਸ਼ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਵੱਖ-ਵੱਖ ਸਮੇਂ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਮੁੱਖ ਸਾਜ਼ਿਸ਼ਕਰਤਾ ਆਮਿਰ ਅਕੀਲ ਨੂੰ ਧੋਖਾਧੜੀ ਦੇ ਮਾਮਲੇ 'ਚ 15 ਸਾਲ ਦੀ ਜੇਲ੍ਹ ਸਜ਼ਾ ਸੁਣਾਈ ਗਈ ਹੈ।

ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਗਿਰੋਹ ਨੇ ਕੋਰੋਨਾ ਵਾਇਰਸ ਸਹਾਇਤਾ, ਰਿਲੀਫ ਅਤੇ ਆਰਥਿਕ ਸੁਰੱਖਿਆ (CARES) ਐਕਟ ਦੇ ਤਹਿਤ ਸਮਾਲ ਬਿਜਨੈੱਸ ਐਡਮਿਨੀਸਟ੍ਰੇਸ਼ਨ (SBA) ਵੱਲੋਂ ਮਾਫ ਕੀਤੇ ਜਾਣ ਵਾਲੇ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ (PPP) ਲੋਨ ਪ੍ਰੋਗਰਾਮ ਵਿਚੋਂ 2 ਕਰੋੜ ਅਮੀਰੀਕੀ ਡਾਲਰ ਤੋਂ ਵੱਧ ਦਾ ਘੁਟਾਲਾ ਕੀਤਾ ਸੀ। ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਉਸ ਨੇ (ਅਕੀਲ) ਅਤੇ ਉਸਦੇ ਸਾਥੀਆਂ ਨੇ ਜਨਤਾ ਦੇ ਪੈਸਿਆਂ ਤੋਂ ਲੱਖਾਂ ਡਾਲਰ ਚੋਰੀ ਕੀਤੇ ਅਤੇ ਇਨ੍ਹਾਂ ਪੈਸਿਆਂ ਨਾਲ ਘਰ, ਇੱਕ ਪੋਰਸ਼ (ਕਾਰ) ਅਤੇ ਇੱਥੋਂ ਤੱਕ ਕਿ ਇੱਕ ਲੈਂਬੋਰਗਿਨੀ (ਕਾਰ) ਵੀ ਖ਼ਰੀਦੀ, ਜਦੋਂ ਕਿ ਇਹ ਰਕਮ ਮਹਾਮਾਰੀ ਦੌਰਾਨ ਸੰਘਰਸ਼ ਕਰ ਰਹੇ ਲੋਕਾਂ ਦੀ ਮਦਦ ਲਈ ਵਰਤੀ ਜਾਣੀ ਸੀ।


cherry

Content Editor

Related News