ਸਿੰਗਾਪੁਰ ਪੁਲਸ ਨੂੰ ਫਰਜ਼ੀ ਕਾਲ ਕਰਨ ''ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 3 ਸਾਲ ਦੀ ਸਜ਼ਾ
Thursday, Sep 06, 2018 - 04:16 PM (IST)

ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਪੁਲਸ ਨੂੰ ਵਾਰ-ਵਾਰ ਤੰਗ-ਪਰੇਸ਼ਾਨ ਕਰਨ 'ਤੇ ਫਰਜ਼ੀ ਫੋਨ ਕਾਲ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 3 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। 61 ਸਾਲਾ ਗਰੁਬਚਨ ਸਿੰਘ ਨਾਂ ਦਾ ਭਾਰਤੀ ਵਿਅਕਤੀ ਪੁਲਸ ਨੂੰ ਫੋਨ ਕਰ ਕੇ ਪਰੇਸ਼ਾਨ ਕਰਦਾ ਸੀ, ਜਿਸ ਕਾਰਨ ਅਦਾਲਤ ਨੇ ਉਸ ਨੂੰ 3 ਸਾਲ ਜੇਲ ਦੀ ਸਜ਼ਾ ਸੁਣਾਈ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੇ ਇਕ ਮਾਮਲੇ ਵਿਚ ਸਿੰਗਾਪੁਰ ਦੇ ਨਾਗਰਿਕ ਨੂੰ ਵੀ ਜੇਲ ਦੀ ਸਜ਼ਾ ਹੋਈ ਸੀ।
ਅਦਾਲਤ 'ਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਸਫਾਈ ਕਰਮਚਾਰੀ 61 ਸਾਲਾ ਗੁਰਚਰਨ ਸਿੰਘ ਸ਼ਰਾਬ ਪੀਣ ਮਗਰੋਂ ਐਮਰਜੈਂਸੀ ਨੰਬਰ '999' 'ਤੇ ਫੋਨ ਕਰਦਾ ਸੀ। ਜੂਨ ਮਹੀਨੇ 'ਚ ਅਜਿਹੀ ਘਟਨਾ ਦੋ ਵਾਰ ਹੋਈ। ਦੱਸਿਆ ਗਿਆ ਕਿ ਗੁਰਬਚਨ ਸਿੰਘ ਨੇ ਪਹਿਲੇ ਦਿਨ ਦੋ ਵਾਰ ਅਤੇ ਦੂਜੇ ਦਿਨ 15 ਵਾਰ ਫੋਨ ਕੀਤਾ। ਸਿੰਘ ਨੇ 10 ਜੂਨ ਨੂੰ ਇਕ ਜਨਤਕ ਫੋਨ ਤੋਂ ਪੁਲਸ ਨੂੰ ਫੋਨ ਕੀਤਾ। ਉਸ ਨੇ ਫੋਨ ਕਰ ਕੇ ਕਿਹਾ, ''ਕੀ ਤੁਸੀਂ ਬੇਵਕੂਫ ਹੋ।'' ਇਕ ਫੋਨ ਕਾਲ ਜ਼ਰੀਏ ਉਸ ਨੇ ਇਹ ਵੀ ਕਿਹਾ, ''ਮੈਂ ਇਮੀਗ੍ਰੇਸ਼ਨ ਭਵਨ 'ਚ ਇਕ ਡਾਇਨਾਮਾਈਟ (ਬਾਰੂਦ) ਰੱਖ ਦਿੱਤਾ ਹੈ।
ਡਿਪਟੀ ਸਰਕਾਰੀ ਵਕੀਲ ਡਫਨੇ ਲਿਮ ਨੇ ਦੱਸਿਆ ਕਿ ਉਹ ਜਾਣਦਾ ਸੀ ਕਿ ਇਹ ਸੰਦੇਸ਼ ਫਰਜ਼ੀ ਹੈ। ਇਨ੍ਹਾਂ ਫੋਨ ਕਾਲਜ਼ ਤੋਂ ਬਾਅਦ ਪੁਲਸ ਨੇ ਸਿੰਘ ਦੀ ਫੋਨ ਕਾਲ ਵਾਲੀ ਲੋਕੇਸ਼ਨ ਦਾ ਪਤਾ ਲਾਇਆ ਅਤੇ ਉਸ ਨੂੰ ਗ੍ਰਿਫਤਾਰ ਕੀਤਾ। ਪੁਲਸ ਮੁਤਾਬਕ ਸਿੰਘ ਇਕ ਦਿਨ 'ਚ 15 ਫੋਨ ਕਾਲ ਪੁਲਸ ਨੂੰ ਕਰਦਾ ਸੀ। ਇਸ ਤਰ੍ਹਾਂ ਗੁਰਬਚਨ ਸਿੰਘ ਅਜਿਹੀਆਂ ਫੋਨ ਕਾਲ ਕਰ ਕੇ ਅਕਸਰ ਪੁਲਸ ਨੂੰ ਪਰੇਸ਼ਾਨ ਕਰਦਾ ਸੀ। ਅਦਾਲਤ 'ਚ ਸੁਣਵਾਈ ਦੌਰਾਨ ਜੱਜ ਨੇ ਕਿਹਾ ਕਿ ਸਿੰਘ ਨੂੰ ਨਸ਼ੇ 'ਚ ਰਹਿਣ ਦੀ ਸਮੱਸਿਆ ਸੀ, ਜਿਸ ਦੇ ਨਤੀਜੇ ਵਜੋਂ ਉਹ ਨਸ਼ੇ 'ਚ ਅਜਿਹਾ ਕਰਦਾ ਸੀ। ਇਹ ਇਕ ਗੰਭੀਰ ਸਮੱਸਿਆ ਹੈ, ਕਿਉਂਕਿ ਉਸ ਨੇ ਮਹੱਤਵਪੂਰਨ ਜਨਤਕ ਸੇਵਾ ਨੂੰ ਪ੍ਰਭਾਵਿਤ ਕੀਤਾ ਹੈ। ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਸਿੰਘ ਨੂੰ 3 ਸਾਲ ਦੀ ਜੇਲ ਦੀ ਸਜ਼ਾ ਸੁਣਾਈ।