ਸਿੰਗਾਪੁਰ ''ਚ ਕੁੱਟਮਾਰ ਕਰਨ ਦੇ ਦੇਸ਼ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਜੇਲ੍ਹ

Wednesday, Feb 09, 2022 - 10:04 AM (IST)

ਸਿੰਗਾਪੁਰ ''ਚ ਕੁੱਟਮਾਰ ਕਰਨ ਦੇ ਦੇਸ਼ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਜੇਲ੍ਹ

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿੱਚ 25 ਸਾਲ ਦੇ ਭਾਰਤੀ ਵਿਅਕਤੀ ਨੂੰ 2020 ਵਿੱਚ ਆਪਣੀ ਘਰੇਲੂ ਸਹਾਇਕਾ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਵਿੱਚ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੀੜਤਾ 27 ਸਾਲ ਦੀ ਮਿਆਂਮਾਰ ਦੀ ਮੂਲ ਨਿਵਾਸੀ ਹੈ। ਸੂਰਿਆ ਕ੍ਰਿਸ਼ਣਨ ਨੂੰ ਪੀੜਤਾ ਨੂੰ ਮੁਆਵਜੇ ਦੇ ਤੌਰ 'ਤੇ 8,500 ਸਿੰਗਾਪੁਰੀ ਡਾਲਰ ਦਾ ਭੁਗਤਾਨ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ। 'ਚੈਨਲ ਨਿਊਜ ਏਸ਼ੀਆ' ਨੇ ਦੱਸਿਆ ਕਿ ਸੂਰਿਆ ਨੇ ਆਪਣੀ ਘਰੇਲੂ ਸਹਾਇਕਾ ਨੂੰ ਜਾਨਬੁੱਝ ਕੇ ਸੱਟ ਪਹੁੰਚਾਉਣ ਦਾ ਦੋਸ਼ ਸਵੀਕਾਰ ਕੀਤਾ। ਅਦਾਲਤ ਨੇ ਸੁਣਵਾਈ ਦੌਰਾਨ ਦੱਸਿਆ ਕਿ ਪੀੜਤਾ ਨੂੰ ਸੂਰਿਆ ਦੀ ਭੈਣ ਨੇ ਇੱਥੇ ਹੋਉਗੈਂਗ ਹਾਊਸਿੰਗ ਸਟੇਟ ਦੇ ਇਕ ਫਲੈਟ ਵਿਚ ਕੰਮ 'ਤੇ ਰੱਖਿਆ ਸੀ, ਜਿੱਥੇ ਸੂਰਿਆ ਆਪਣੀ ਭੈਣ, ਮਾਤਾ-ਪਿਤਾ ਅਤੇ ਪੀੜਤਾ ਨਾਲ ਰਹਿੰਦਾ ਸੀ। 

ਪੜ੍ਹੋ ਇਹ ਅਹਿਮ ਖ਼ਬਰ -ਕੈਨੇਡਾ 'ਚ ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ਵਿਚਕਾਰ ਭਾਰਤੀ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ

ਸੂਰਿਆ ਦਾ ਪਰਿਵਾਰ 29 ਮਈ, 2020 ਨੂੰ ਆਪਣੇ ਪਿਤਾ ਦਾ ਜਨਮਦਿਨ ਮਨਾ ਰਿਹਾ ਸੀ। ਇਸ ਤੋਂ ਪਹਿਲਾਂ ਸੂਰਿਆ ਨੇ ਸ਼ਰਾਬ ਪੀਤੀ। ਸੂਰਿਆ ਨੇ ਸ਼ਰਾਬ ਦੇ ਨਸ਼ੇ ਵਿਚ ਪੀੜਤਾ ਦੇ ਚਿਹਰੇ 'ਤੇ ਤਿੰਨ ਵਾਰ ਮੁੱਕਾ ਮਾਰਿਆ, ਜਿਸ ਨਾਲ ਉਸ ਦੀ ਅੱਖ ਦੇ ਹੇਠਾਂ ਦੀ ਹੱਡੀ ਟੁੱਟ ਗਈ ਅਤੇ ਉਸ ਨੂੰ ਹਸਪਤਾਲ ਵਿਚ ਦਾਖਲ ਹੋਣਾ ਪਿਆ। 'ਚੈਨਲ ਨਿਊਜ਼ ਏਸ਼ੀਆ' ਨੇ ਦੱਸਿਆ ਕਿ ਜੱਜ ਨੇ ਸੂਰਿਆ ਨੂੰ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਅਤੇ ਪੀੜਤਾ ਨੂੰ 8,500 ਸਿੰਗਾਪੁਰੀ ਡਾਲਰ ਦੇਣ ਦਾ ਆਦੇਸ਼ ਦਿੱਤਾ। ਜੇਕਰ ਉਹ ਇਸ ਰਾਸ਼ੀ ਦਾ ਭੁਗਤਾਨ ਨਹੀਂ ਕਰ ਪਾਉਂਦਾ ਤਾਂ ਉਸ ਨੂੰ ਇਕ ਮਹੀਨਾ ਹੋਰ ਕੈਦ ਦੀ ਸਜ਼ਾ ਭੁਗਤਣੀ ਹੋਵੇਗੀ। 


author

Vandana

Content Editor

Related News