ਬ੍ਰਿਟੇਨ 'ਚ ਮਾਪਿਆਂ ਨੂੰ ਪਰੇਸ਼ਾਨ ਕਰਨ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਜੇਲ੍ਹ

04/01/2023 1:37:03 PM

ਲੰਡਨ (ਏਜੰਸੀ)- ਬ੍ਰਿਟੇਨ ਵਿਚ ਭਾਰਤੀ ਮੂਲ ਦੇ 49 ਸਾਲਾ ਵਿਅਕਤੀ ਦੇਵਨ ਪਟੇਲ ਨੂੰ ਆਪਣੇ ਮਾਪਿਆਂ ਨੂੰ ਜ਼ਬਰਦਸਤੀ ਅਤੇ "ਭਾਵਨਾਤਮਕ ਤੌਰ 'ਤੇ ਬਲੈਕਮੇਲ ਕਰਨ' ਦੇ ਦੋਸ਼ ਵਿਚ ਜੇਲ੍ਹ ਭੇਜ ਦਿੱਤਾ ਗਿਆ ਹੈ। ਬਰਮਿੰਘਮ ਲਾਈਵ ਦੀ ਰਿਪੋਰਟ ਮੁਤਾਬਕ ਦੋਸ਼ੀ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਹੈ ਅਤੇ ਉਹ ਆਪਣੇ ਮਾਪਿਆਂ ਨਾਲ ਸੰਪਰਕ ਕਰਨ 'ਤੇ ਪਾਬੰਦੀ ਲੱਗੇ ਹੋਣ ਦੇ ਬਾਵਜੂਦ ਉਨ੍ਹਾਂ ਤੋਂ ਪੈਸੇ ਮੰਗਦਾ ਸੀ। ਪਟੇਲ ਨੇ ਅਜਿਹਾ ਕਰਕੇ ਆਪਣੇ ਮਾਪਿਆਂ ਨਾਲ ਸੰਪਰਕ ਕਰਨ 'ਤੇ ਰੋਕ ਲਾਉਣ ਵਾਲੇ ਕਈ ਹੁਕਮਾਂ ਦੀ ਉਲੰਘਣਾ ਕੀਤੀ, ਜੋ ਹੁਣ ਆਪਣੇ ਪੁੱਤਰ ਦੇ ਵਿਵਹਾਰ ਤੋਂ "ਅਪਮਾਨਿਤ ਅਤੇ ਉਦਾਸ" ਮਹਿਸੂਸ ਕਰਦੇ ਹਨ। 

ਇਹ ਵੀ ਪੜ੍ਹੋ: ਪਾਕਿ ਦੇ ਪੇਸ਼ਾਵਰ ਸ਼ਹਿਰ 'ਚ ਸਿੱਖ ਵਪਾਰੀ ਨੂੰ ਗੋਲੀਆਂ ਨਾਲ ਭੁੰਨਿਆ

ਵੁਲਵਰਹੈਂਪਟਨ ਕਰਾਊਨ ਕੋਰਟ ਨੇ 27 ਮਾਰਚ ਨੂੰ ਸੁਣਵਾਈ ਕੀਤੀ। ਸੁਣਵਾਈ ਦੌਰਾਨ ਕੋਰਟ ਵਿਚ ਦੱਸਿਆ ਗਿਆ ਕਿ ਕਿਵੇਂ ਪਟੇਲ ਨੇ ਪੈਸੇ ਮੰਗਣ ਲਈ ਆਪਣੇ ਮਾਤਾ-ਪਿਤਾ ਨੂੰ ਦਿਨ ਵਿੱਚ 10 ਵਾਰ ਫੋਨ ਕੀਤਾ ਅਤੇ ਜੇਕਰ ਉਹ ਉਸ ਦਾ ਫੋਨ ਨਹੀਂ ਚੁੱਕਦੇ ਤਾਂ ਉਨ੍ਹਾਂ ਦੇ ਘਰ ਪਹੁੰਚ ਜਾਂਦਾ ਸੀ। ਸਜ਼ਾ ਸੁਣਾਉਂਦੇ ਹੋਏ, ਜੱਜ ਜੌਨ ਬਟਰਫੀਲਡ ਕੇਸੀ ਨੇ ਕਿਹਾ ਕਿ ਪਟੇਲ ਨੇ ਨਸ਼ੇ ਲਈ ਆਪਣੇ ਮਾਤਾ-ਪਿਤਾ ਨੂੰ ਇਸ ਹੱਦ ਤੱਕ ਪਰੇਸ਼ਾਨ ਕੀਤਾ ਕੀ 2009 ਅਤੇ 2013 ਵਿਚ ਉਸ ਦੇ ਮਾਪਿਆਂ ਨੂੰ ਉਸ ਤੋਂ ਬਚਾਉਣ ਲਈ ਸੰਪਰਕ ਕਰਨ ਸਬੰਧੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਸਨ।

ਵੱਡੀ ਖ਼ਬਰ: ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਿਹਾ ਭਾਰਤੀ ਪਰਿਵਾਰ ਨਦੀ 'ਚ ਡੁੱਬਿਆ, ਮੌਤ

ਪ੍ਰੌਸੀਕਿਊਟਰ ਸਾਰਾਹ ਐਲਨ ਨੇ ਕਿਹਾ ਕਿ ਪਟੇਲ ਨੇ ਤਿੰਨ ਵਾਰ ਹੁਕਮ ਦੀ ਉਲੰਘਣਾ ਕੀਤੀ, ਜਦੋਂ ਉਹ ਬਿਲਸਟਨ, ਵੁਲਵਰਹੈਂਪਟਨ ਵਿੱਚ ਉਨ੍ਹਾਂ ਦੇ ਘਰ ਦਿਖਾਈ ਦਿੱਤਾ। ਉਦੋਂ ਉਸ ਨੇ ਘਰ ਵਿਚ ਉਸ ਹੱਦ ਤੱਕ ਹੰਗਾਮਾ ਕੀਤੀ ਸੀ, ਜਦੋਂ ਤੱਕ ਉਸ ਦੇ ਮਾਤਾ-ਪਿਤਾ ਨੇ ਉਸ ਨੂੰ 28 ਪੌਂਡ ਨਹੀਂ ਦੇ ਦਿੱਤੇ। ਪ੍ਰੌਸੀਕਿਊਟਰ ਸਾਰਾਹ ਐਲਨ ਨੇ ਕੋਰਟ ਨੂੰ ਦੱਸਿਆ ਕਿ ਪਟੇਲ ਨਸ਼ੇ ਦਾ ਆਦੀ ਹੋ ਚੁੱਕਾ ਸੀ, ਜਿਸ ਕਾਰਨ ਉਸ ਦੇ ਪਰਿਵਾਰ ਵਾਲਿਆਂ ਨੂੰ ਸਮਝ ਆ ਚੁੱਕੀ ਸੀ ਕਿ ਉਹ ਆਪਣੀ ਕਿਸੇ ਵੀ ਜ਼ਿੰਮੇਦਾਰੀ ਨੂੰ ਪੂਰਾ ਨਹੀਂ ਕਰਨ ਵਾਲਾ ਹੈ। ਇਸ ਲਈ ਉਸ ਨੂੰ ਉਸ ਦੀਆਂ ਕਾਰਵਾਈਆਂ ਲਈ ਕਿਸੇ ਵੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ ਸੀ।” ਪਟੇਲ ਦੇ ਮਾਪਿਆਂ ਨੇ ਪੁਲਸ ਨੂੰ ਉਦੋਂ ਸੂਚਿਤ ਕਰਨ ਦਾ ਫ਼ੈਸਲਾ ਕੀਤਾ, ਜਦੋਂ ਉਹਨਾਂ ਕੋਲ "ਉਸਨੂੰ ਦੇਣ ਲਈ ਪੈਸੇ ਖ਼ਤਮ ਹੋ ਗਏ ਸਨ"। ਪਟੇਲ ਵਰਤਮਾਨ ਵਿੱਚ ਕਾਰਡਿਫ ਦੀ ਇੱਕ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਉੱਤੇ ਬੇਈਮਾਨੀ, ਦੁਕਾਨ ਵਿਚ ਚੋਰੀ ਅਤੇ ਚੋਰੀ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਨਾਲ ਹੀ ਉਸ ਨੇ ਸਵੀਕਾਰ ਕੀਤਾ ਹੈ ਕਿ ਉਸਨੇ 21, 25 ਅਤੇ 27 ਜਨਵਰੀ ਨੂੰ ਰੋਕ ਲਗਾਉਣ ਦੇ ਆਦੇਸ਼ ਦੀ ਉਲੰਘਣਾ ਕੀਤੀ ਹੈ।

ਇਹ ਵੀ ਪੜ੍ਹੋ: ਅਮਰੀਕਾ ਦੇ ਸੂਬੇ ਇੰਡੀਆਨਾ 'ਚ 5 ਸਾਲਾ ਬੱਚੇ ਨੇ 16 ਮਹੀਨਿਆਂ ਦੇ ਭਰਾ ਨੂੰ ਮਾਰੀ ਗੋਲੀ, ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News